ਅੰਮ੍ਰਿਤਸਰ(ਨੀਰਜ)- ਇਕ ਪਾਸੇ ਜਿੱਥੇ ਮੌਜੂਦਾ ਸਥਿਤੀ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਲਈ ਕੂੜਾ ਪ੍ਰਬੰਧਨ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ, ਹਰ ਚੌਰਾਹੇ ’ਤੇ ਕੂੜੇ ਦੇ ਢੇਰ ਦਿਖਾਈ ਦੇ ਰਹੇ ਹਨ, ਉੱਥੇ ਹੀ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਦੇ ਪੁੱਤਰ ਹਰਸ਼ਜੋਤ ਨੇ ਆਈ. ਏ. ਐੱਸ. ਜਾਂ ਪੀ. ਸੀ. ਐੱਸ. ਸਰਕਾਰੀ ਅਧਿਕਾਰੀ ਬਣਨ ਦੀ ਬਜਾਏ ਕੂੜਾ-ਮੁਕਤ ਨੂੰ ਜਿੱਥੇ ਆਪਣੀ ਆਮਦਨ ਦਾ ਸਰੋਤ ਬਣਾਇਆ ਹੈ ਉੱਥੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਪ੍ਰਦਾਨ ਕਰ ਰਿਹਾ ਹੈ।
ਇਹ ਵੀ ਪੜ੍ਹੋ- ਅਧਿਆਪਕ ਦੇ ਘਰ 'ਤੇ 2 ਵਾਰ ਪੈਟਰੋਲ ਬੰਬ ਨਾਲ ਹਮਲਾ, ਮਾਮਲਾ ਕਰੇਗਾ ਹੈਰਾਨ
ਅੰਮ੍ਰਿਤਸਰ ਦੇ ਇਕ ਨੌਜਵਾਨ ਉੱਦਮੀ ਹਰਸ਼ਜੋਤ ਨੇ ਆਪਣੀ 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਦੇਸ਼ ਨੂੰ ਕੂੜਾ-ਮੁਕਤ ਬਣਾਉਣ ਦਾ ਸੁਪਨਾ ਦੇਖਿਆ। ਉਸ ਨੇ ਬਾਇਓਰੀਮੀਡੀਏਸ਼ਨ ਦੀ ਪੜ੍ਹਾਈ ਸ਼ੁਰੂ ਕੀਤੀ, ਆਪਣੀ ਫਰਮ ਸਥਾਪਤ ਕੀਤੀ ਅਤੇ ਕੂੜਾ ਪ੍ਰਬੰਧਨ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਹਰਸ਼ਜੋਤ ਨੇ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਹੈ ਅਤੇ 300,000 ਮੀਟ੍ਰਿਕ ਟਨ ਤੋਂ ਵੱਧ ਠੋਸ ਰਹਿੰਦ-ਖੂੰਹਦ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਵਿਗੜੇਗਾ ਮੌਸਮ, 9 ਜ਼ਿਲ੍ਹਿਆਂ 'ਚ ਮੀਂਹ ਨਾਲ ਸੀਤ ਲਹਿਰ ਦਾ ਅਲਰਟ ਜਾਰੀ
ਕਿਹੜੇ ਜ਼ਿਲਿਆਂ ਵਿਚ ਚਲਾਏ ਪ੍ਰਾਜੈਕਟ
ਜਾਣਕਾਰੀ ਅਨੁਸਾਰ ਹਰਸ਼ਜੋਤ ਨੇ ਹੁਣ ਤੱਕ ਪਠਾਨਕੋਟ ਵਿੱਚ 1 ਲੱਖ ਮੀਟ੍ਰਿਕ ਟਨ ਅਤੇ ਨੰਗਲ ਵਿਚ 30,000 ਮੀਟ੍ਰਿਕ ਟਨ ਕੂੜੇ ਦਾ ਨਿਪਟਾਰਾ ਕੀਤਾ ਹੈ। ਇਸ ਤੋਂ ਇਲਾਵਾ ਫਾਜ਼ਿਲਕਾ, ਜਲਾਲਾਬਾਦ, ਸੁਲਤਾਨਪੁਰ ਲੋਧੀ ਅਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਵਿਚ ਕਈ ਪ੍ਰੋਜੈਕਟ ਪੂਰੇ ਕੀਤੇ ਹਨ, ਜਿਨ੍ਹਾਂ ਨੇ ਨਾ ਸਿਰਫ਼ ਵਾਤਾਵਰਣ ਨੂੰ ਸਾਫ਼ ਕੀਤਾ ਹੈ ਬਲਕਿ ਜ਼ਮੀਨ ਦੀ ਮੁੜ ਵਰਤੋਂ ਵੀ ਕੀਤੀ ਹੈ।
ਇਹ ਵੀ ਪੜ੍ਹੋ- ਬੀਬੀਆਂ ਨੂੰ 1000 ਰੁਪਏ ਦੇਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ
ਮਿਸ਼ਨ 2.0: ਸਵੈ-ਨਿਰਭਰ ਭਾਰਤ ਬਣਾਉਣਾ
ਹਰਸ਼ਜੋਤ ਨੇ ਦੱਸਿਆ ਕਿ ਉਸ ਦੇ ਯਤਨ ਮਿਸ਼ਨ (ਸ਼ਹਿਰੀ) 2.0, ਆਤਮਨਿਰਭਰ ਭਾਰਤ ਅਤੇ ਭਾਰਤ ਦੀ ਕਾਰਬਨ ਮਾਰਕੀਟ ਵਰਗੀਆਂ ਰਾਸ਼ਟਰੀ ਮੁਹਿੰਮਾਂ ਨਾਲ ਜੁੜੇ ਹੋਏ ਹਨ। ਉਸ ਦੀ ਕੰਪਨੀ ਕੂੜੇ ਤੋਂ ਬਾਲਣ ਪੈਦਾ ਕਰਦੀ ਹੈ ਅਤੇ ਸੀਮਿੰਟ ਅਤੇ ਕਾਗਜ਼ ਵਰਗੀਆਂ ਉਦਯੋਗਿਕ ਇਕਾਈਆਂ ਨੂੰ ਊਰਜਾ ਵਿਕਲਪ ਪ੍ਰਦਾਨ ਕਰਦੀ ਹੈ, ਕੋਲਾ ਨਿਰਭਰਤਾ ਅਤੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਂਦੀ ਹੈ। ਇਸ ਦਾ ਸਿੱਧਾ ਸਮਾਜਿਕ ਲਾਭ ਇਹ ਹੈ ਕਿ ਇਹ ਪ੍ਰਕਿਰਿਆ ਜਨਤਕ ਸਿਹਤ ਅਤੇ ਸਮਾਜਿਕ ਸਵੱਛਤਾ ਵਿੱਚ ਸੁਧਾਰ ਕਰਦੀ ਹੈ, ਜਦਕਿ ਜ਼ਮੀਨ ਦੀ ਬਚਤ ਵੀ ਕਰਦੀ ਹੈ ਅਤੇ ਨਗਰ ਨਿਗਮ ਦੇ ਖਰਚਿਆਂ ਨੂੰ ਵੀ ਘਟਾਉਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝੋਨੇ ਦੀ ਪਰਾਲੀ ਸਾੜਨ ਵਾਲੇ ਤਿੰਨ ਵਿਅਕਤੀਆਂ 'ਤੇ ਪਰਚਾ ਦਰਜ
NEXT STORY