ਮਾਲੇਰਕੋਟਲਾ (ਜ਼ਹੂਰ/ਰਿਖੀ)- ਰੂਸ ਦੀ ਫ਼ੌਜ ’ਚ ਕੰਮ ਕਰਦੇ ਦੱਸੇ ਜਾਂਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਕਲਿਆਣ ਵਾਸੀ 27 ਸਾਲਾ ਨੌਜਵਾਨ ਬੁੱਧ ਰਾਮ ਸਿੰਘ ਦਾ ਪਿਛਲੇ ਕਰੀਬ ਇਕ ਸਾਲ ਤੋਂ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੈ ਅਤੇ ਪਿੱਛੇ ਬੁੱਢੇ ਮਾਂ-ਬਾਪ ਸਰਕਾਰੇ ਦਰਬਾਰੇ ਚੱਕਰ ਕੱਟ ਕੇ ਇਕ ਉਮੀਦ ਸਹਾਰੇ ਦਿਨ ਕੱਟ ਰਹੇ ਹਨ। ਬੁੱਧਰਾਮ ਸਿੰਘ ਦੇ ਪਿਤਾ ਪਰਿਵਾਰ ਦੇ ਮੁਖੀ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜਾਰਾ ਚਲਾਉਣ ਵਾਲੇ ਬਜ਼ੁਰਗ ਗੁਰਮੇਲ ਸਿੰਘ ਕਲਿਆਣ ਨੇ ਉਦਾਸ ਮਨ ਤੇ ਭਰੀਆਂ ਅੱਖਾਂ ਦੇ ਨਾਲ ਦੱਸਿਆ ਕਿ ਉਨ੍ਹਾਂ ਦਾ ਨੌਜਵਾਨ ਪੁੱਤਰ ਪਰਿਵਾਰ ਦੇ ਗੁਜ਼ਾਰੇ ਦਾ ਸਹਾਰਾ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਹੀ ਉਹ ਪਹਿਲਾਂ ਬਹਿਰੀਨ ਗਿਆ ਅਤੇ ਫਿਰ ਰਸੀਆ ਗਿਆ।
ਇਹ ਖ਼ਬਰ ਵੀ ਪੜ੍ਹੋ - ਬਜਟ ਤੋਂ ਪਹਿਲਾਂ ਵੱਡੀ ਰਾਹਤ! ਸਸਤਾ ਹੋ ਗਿਆ LPG ਸਿਲੰਡਰ
ਉਨ੍ਹਾਂ ਦੱਸਿਆ ਕਿ ਬੁੱਧਰਾਮ ਸਿੰਘ 26 ਦਸੰਬਰ 2023 ਨੂੰ ਰਸੀਆ ਗਿਆ ਸੀ ਅਤੇ ਉੱਥੇ ਜਾਣ ਤੋਂ ਕੁਝ ਸਮਾਂ ਬਾਅਦ ਉਸ ਦਾ ਫ਼ੋਨ ਆਇਆ ਕਿ ਉਹ ਰਸ਼ੀਆ ਦੀ ਫ਼ੌਜ ’ਚ ਭਰਤੀ ਹੋ ਗਿਆ ਹੈ ਅਤੇ ਉਸ ਨੇ ਸਾਨੂੰ ਆਪਣੀਆਂ ਫੋਟੋਆਂ ਵੀ ਭੇਜੀਆਂ। ਉਨ੍ਹਾਂ ਦੱਸਿਆ ਕਿ ਉਸਨੇ ਪਰਿਵਾਰ ਦੇ ਗੁਜ਼ਾਰੇ ਲਈ ਕੁਝ ਪੈਸੇ ਵੀ ਭੇਜੇ ਅਤੇ ਫਿਰ 26 ਮਾਰਚ 2024 ਨੂੰ ਉਸ ਦਾ ਫੋਨ ਆਇਆ ਕਿ ਰਸੀਆ ਅਤੇ ਯੂਕ੍ਰੇਨ ਦੀ ਲੜਾਈ ਚੱਲ ਰਹੀ ਹੈ ਅਤੇ ਉਹ 15 ਦਿਨਾਂ ਲਈ ਬਾਰਡਰ ’ਤੇ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਅੱਜ ਤੱਕ ਮੁੜ ਉਸ ਦੀ ਕੋਈ ਕਾਲ ਜਾਂ ਸੁਨੇਹਾ ਨਹੀਂ ਆਇਆ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੀ ਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ, ਮੈਂਬਰ ਰਾਜ ਸਭਾ ਸੰਤ ਬਲਵੀਰ ਸਿੰਘ ਸੀਚੇਵਾਲ, ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਭਾਰਤੀ ਅੰਬੈਸੀ ਸਮੇਤ ਬਹੁਤ ਥਾਵੇਂ ਗੇੜੇ ਖਾਧੇ ਹਨ ਅਤੇ ਹੁਣ ਉਹ ਬੇਉਮੀਦ ਹੋਏ ਬੈਠੇ ਹਨ। ਉਨ੍ਹਾਂ ਨੂੰ ਕਿਸੇ ਪਾਸਿਓਂ ਵੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ। ਭੁੱਬਾਂ ਮਾਰ ਰਹੀ ਮਾਂ ਸਿੰਦਰਪਾਲ ਕੌਰ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਪੁੱਤਰ ਨੂੰ ਭਾਲ ਸਕਦੀ ਸੀ ਪਰ ਇਕ ਸਾਲ ਬੀਤਣ ਤੱਕ ਸਾਡਾ ਪੁੱਤ ਸਾਨੂੰ ਨਹੀਂ ਲੱਭਿਆ ਅਤੇ ਨਾ ਹੀ ਸਾਡੇ ਨਾਲ ਰਾਬਤਾ ਕੀਤਾ ਹੈ।
ਉਨ੍ਹਾਂ ਕਿਹਾ ਕੇ ਹੁਣ ਸਾਨੂੰ ਜਲੰਧਰ ਦੇ ਇਕ ਨੌਜਵਾਨ ਨੇ ਸੋਸ਼ਲ ਮੀਡੀਆ ਰਾਹੀਂ ਇਕ ਅਖਬਾਰ ਦੀ ਖਬਰ ਭੇਜ ਕੇ ਦੱਸਿਆ ਹੈ ਕਿ ਰਸ਼ੀਆ ’ਚ ਲਾਪਤਾ ਭਾਰਤੀਆਂ ਨੂੰ ਲੱਭਣ ਲਈ ਪਰਿਵਾਰ ਦੇ ਜ਼ਰੂਰੀ ਟੈਸਟ ਕਰਨ ਦੀ ਗੱਲ ਚੱਲ ਰਹੀ ਹੈ। ਇਸ ਖ਼ਬਰ ਨੇ ਸਾਡੀ ਚਿੰਤਾ ਹੋਰ ਵਧਾ ਦਿੱਤੀ ਹੈ ਪਰ ਉਨ੍ਹਾਂ ਕਿਹਾ ਕਿ ਅਸੀਂ ਅਨਪੜ੍ਹ ਹਾਂ ਸਾਨੂੰ ਤਾਂ ਇਹ ਵੀ ਨੀਂ ਪਤਾ ਕਿ ਕਿੱਥੇ ਜਾਣਾ, ਕਿਹਨੂੰ ਕਹਿਣਾ ਅਤੇ ਸਾਡੇ ਨਾਲ ਕਿਸੇ ਮੰਤਰਾਲੇ, ਸਰਕਾਰ ਜਾਂ ਅੰਬੈਸੀ ਨੇ ਕੋਈ ਰਾਬਤਾ ਨਹੀਂ ਕੀਤਾ ਅਤੇ ਕਿਹੜੇ ਲੋਕਾਂ ਦੇ ਟੈਸਟ ਹੋਣਗੇ ਸਾਨੂੰ ਅਜੇ ਤੱਕ ਕਿਸੇ ਨੇ ਕੁਝ ਨਹੀਂ ਦੱਸਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 28 'ਚੋਂ 10 ਦਿਨ ਛੁੱਟੀਆਂ! ਜਾਣੋ ਕਦੋਂ-ਕਦੋਂ ਕੀ ਕੁਝ ਰਹੇਗਾ ਬੰਦ
ਦੱਸਣਯੋਗ ਹੈ ਕੇ ਬੁੱਧਰਾਮ ਸਿੰਘ ਦਾ ਪਰਿਵਾਰ ਮਜ਼ਦੂਰੀ ਕਰ ਕੇ ਪੇਟ ਪਾਲਣ ਵਾਲਾ ਪਰਿਵਾਰ ਹੈ ਅਤੇ ਬੁੱਧਰਾਮ ਸਿੰਘ ਦੇ ਦੋ ਭਰਾ ਜਿਨ੍ਹਾਂ ’ਚੋਂ ਇਕ ਦਿਵਿਆਂਗ ਹੈ ਤੇ ਇਕ ਭੈਣ ਹੈ। ਬੁੱਧਰਾਮ ਸਿੰਘ ਦੇ ਮਾਤਾ-ਪਿਤਾ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਵਿਦੇਸ਼ ਮੰਤਰਾਲੇ ਵੱਲੋਂ ਮੌਜੂਦਾ ਸਥਿਤੀ ਬਾਰੇ ਦੱਸਿਆ ਜਾਵੇ। ਦੇਰ ਸ਼ਾਮ ਪਤਾ ਲੱਗਿਆ ਕੇ ਜ਼ਿਲ੍ਹਾ ਪ੍ਰਸ਼ਾਸਨ ਮਾਲੇਰਕੋਟਲਾ ਵੱਲੋਂ ਸਿਹਤ ਵਿਭਾਗ ਨੂੰ ਹੁਕਮ ਦਿੱਤੇ ਗਏ ਹਨ ਕਿ ਪਰਿਵਾਰ ਦੇ ਕਿਸੇ ਮੈਂਬਰ ਦਾ ਡੀ. ਐੱਨ. ਏ. ਲਿਆ ਜਾਵੇ ਪਰ ਪਰਿਵਾਰ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਘਣੀ ਧੁੰਦ ਦੀ ਚਾਦਰ 'ਚ ਲਿਪਟਿਆ ਪੰਜਾਬ! ਅੱਜ ਸ਼ਾਮ ਤੋਂ ਖ਼ਰਾਬ ਹੋ ਸਕਦੈ ਮੌਸਮ
NEXT STORY