ਜਲੰਧਰ- ਵਿਆਹ ਦਾ ਰਿਸ਼ਤਾ ਇਕ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਭਾਰਤ ਦੇ ਲੋਕਾਂ ਲਈ ਵਿਆਹ ਜ਼ਿੰਦਗੀ ਦਾ ਇਕ ਮਹਤੱਵਪੂਰਨ ਪੜਾਅ ਹੈ। ਜਦੋਂ ਵੱਖ-ਵੱਖ ਜਨਮ ਭੂਮੀਆਂ ਨਾਲ ਸੰਬੰਧ ਰੱਖਣ ਵਾਲੇ 2 ਲੋਕ ਜ਼ਿੰਦਗੀ ਭਰ ਲਈ ਆਪਸ ’ਚ ਜੁੜ ਜਾਂਦੇ ਹਨ ਤਾਂ ਇਹ ਰਿਸ਼ਤਾ ਬਹੁਤ ਹੀ ਮਹੱਤਵ ਰੱਖਦਾ ਹੈ। ਤੇਜ਼ੀ ਨਾਲ ਅੱਗ ਵੱਧ ਰਹੇ ਵਿਸ਼ਵ ’ਚ ਆਤਮ-ਨਿਰਭਰ ਹੋਣ ਕਾਰਨ ਨੌਜਵਾਨਾਂ ’ਚ ਸੰਜਮ ਦੀ ਕਮੀ ਪਾਈ ਜਾ ਰਹੀ ਹੈ। ਇਸੇ ਕਾਰਨ ਉਹ ਵਿਆਹ ਦੇ ਰਿਸ਼ਤੇ ਨਿਭਾਉਣ ’ਚ ਅਸਮਰਥ ਹੁੰਦੇ ਹਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਿਆਹ ਦੇ ਸੀਜ਼ਨ ’ਚ ਉਹ ਇਕ ਦਿਨ ’ਚ 7 ਵਿਆਹਾਂ ’ਚ ਸ਼ਾਮਲ ਹੋਏ ਸਨ। ਉਨ੍ਹਾਂ ’ਚੋਂ 4 ਵਿਆਹਾਂ ਦਾ ਅੰਤ 3 ਮਹੀਨਿਆਂ ’ਚ ਆਪਸੀ ਮਤਭੇਦ ਕਾਰਨ ਉਨ੍ਹਾਂ ਦੇ ਦਫਤਰ ’ਚ ਹੋਇਆ। ਵਿਆਹ ਵਰਗੇ ਰਿਸ਼ਤੇ ਨੂੰ ਨਿਭਾਉਣ ਲਈ ਕਾਫੀ ਕੋਸ਼ਿਸ਼ਾਂ ਦੀ ਲੋੜ ਹੁੰਦੀ ਹੈ। ਪਹਿਲਾਂ ਤਾਂ ਸਾਂਝਾ ਪਰਿਵਾਰ ਹੋਣ ਕਰਕੇ ਬਜ਼ੁਰਗ ਘਰ ਨੂੰ ਸੰਭਾਲ ਲੈਂਦੇ ਸਨ ਪਰ ਹੁਣ ਸਾਂਝੇ ਪਰਿਵਾਰ ਵੱਖ-ਵੱਖ ਹੁੰਦੇ ਜਾ ਰਹੇ ਹਨ। ਛੋਟੇ ਵੱਡਿਆਂ ਨੂੰ ਕੋਈ ਵੀ ਮਹੱਤਵ ਨਹੀਂ ਦਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸੱਸ ਅਤੇ ਨੂੰਹ ਦਾ ਟਕਰਾਅ ਵੀ ਵਿਆਹ ਦਾ ਰਿਸ਼ਤਾ ਟੁੱਟਣ ਦਾ ਇਕ ਕਾਰਨ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਵਿਦੇਸ਼ ’ਚ ਰਹਿੰਦੇ ਇਕ ਦੋਸਤ ਨੇ ਆਪਣੇ ਇਕ ਬੇਟੇ ਦਾ ਵਿਆਹ ਪੜ੍ਹੀ-ਲਿਖੀ ਪੰਜਾਬੀ ਲੜਕੀ ਨਾਲ ਕੀਤਾ ਸੀ ਪਰ ਸੱਸ-ਨੂੰਹ ਦੇ ਆਪਸੀ ਝਗੜੇ ਨੇ ਘਰ ਦੀ ਸ਼ਾਂਤੀ ਭੰਗ ਕਰ ਦਿੱਤੀ। ਉਥੇ ਹੀ ਉਸ ਦੇ ਦੂਜੇ ਬੇਟੇ ਨੇ ਇਕ ਚੀਨੀ ਲੜਕੀ ਨਾਲ ਵਿਆਹ ਕੀਤੀ। ਭਾਸ਼ਾ ਸਮਝ ਨਾ ਆਉਣ ਕਰਕੇ ਸੱਸ-ਨੂੰਹ ਸਿਰਫ ਹਾਸੇ ਤੋਂ ਇਲਾਵਾ ਇਕ-ਦੂਜੇ ਨਾਲ ਕੁਝ ਵੀ ਸਾਂਝਾ ਨਹੀਂ ਕਰਦੀਆਂ ਹਨ। ਇਸੇ ਕਰਕੇ ਹਮੇਸ਼ਾ ਸੱਸ ਆਪਣੀ ਵੱਡੀ ਨੂੰਹ ਨੂੰ ਤਾਅਣਾ ਦਿੰਦੇ ਹੋਏ ਕਹਿੰਦੀ ਹੈ, ‘‘ਤੇਰੇ ਨਾਲੋਂ ਤਾਂ ਇਹ ਚੀਨੀ ਹੀ ਚੰਗੀ ਜੋ ਲੜਦੀ ਤਾਂ ਨਹੀਂ ਬਸ ਹੱਸ ਪੈਂਦੀ ਹੈ।’’
ਉਨ੍ਹਾਂ ਨੇ ਦੱਸਿਆ ਕਿ ਨਵੀਂ ਦੁਲਹਣ ਦੀ ਮਾਂ ਦੀ ਘਰ ’ਚ ਦਖਲ ਅੰਦਾਜ਼ੀ ਵੀ ਰਿਸ਼ਤੇ ਟੁੱਟਣ ਦਾ ਕਾਰਨ ਬਣ ਰਹੀ ਹੈ। ਵਿਆਹ ਤੋਂ ਬਾਅਦ ਵੀ ਕਈ ਲੜਕੀਆਂ ਸਾਰਾ ਦਿਨ ਮੋਬਾਈਲ ’ਤੇ ਆਪਣੀ ਮਾਂ ਨਾਲ ਗੱਲਾਂ ਕਰਦੀਆਂ ਹਨ। ਇਸੇ ਕਾਰਨ ਉਨ੍ਹਾਂ ਦਾ ਆਪਣੇ ਨਵੇਂ ਪਰਿਵਾਰ ਦੇ ਨਾਲ ਰਿਸ਼ਤਾ ਨਹੀਂ ਬਣ ਪਾਂਦਾ। ਮਾਂ ਨੂੰ ਆਪਣੀ ਬੇਟੀ ਦੇ ਘਰ ਦੀ ਹਰ ਗੱਲ ਪਤਾ ਹੁੰਦੀ ਹੈ, ਜਿਸ ਕਾਰਨ ਵਿਆਹ ਦੇ ਰਿਸ਼ਤੇ ’ਚ ਕਾਫੀ ਟਕਰਾਅ ਹੁੰਦੀ ਹੈ।
ਏ. ਟੀ. ਐੱਮ. 'ਚੋਂ ਪੈਸੇ ਕੱਢਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੋ ਸਕਦੇ ਵੱਡੀ ਠੱਗੀ ਦੇ ਸ਼ਿਕਾਰ! (ਤਸਵੀਰਾਂ)
NEXT STORY