ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਸ਼ਹਿਰ ਦੇ ਆਰੀਆ ਸਕੂਲ ਰੋਡ ਤੋਂ ਐਤਵਾਰ ਦੁਪਹਿਰ ਨੂੰ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦੁਪਹਿਰ ਕਰੀਬ ਢਾਈ ਵਜੇ ਇਕ ਕਾਸਮੈਟਿਕ ਦੁਕਾਨ ਵਿਚ ਇਕੱਲੀ ਬੈਠੀ ਔਰਤ ਨੂੰ ਹਿਪਨੋਟਾਈਜ਼ ਕਰਕੇ ਲੁਟੇਰਿਆਂ ਨੇ ਕੁਝ ਮਿੰਟਾਂ ਵਿਚ ਹੀ ਲੱਖਾਂ ਰੁਪਏ ਦੀਆਂ ਤਿੰਨ ਸੋਨੇ ਦੀਆਂ ਮੁੰਦਰੀਆਂ ਚੋਰੀ ਕਰ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੀੜਤ ਔਰਤ ਦੇ ਪੁੱਤਰ ਅਜੇ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਮਾਂ ਨੀਲਮ ਨੂੰ ਦੁਕਾਨ 'ਤੇ ਛੱਡ ਗਿਆ ਸੀ ਅਤੇ ਖੁਦ ਖਾਣਾ ਖਾਣ ਲਈ ਘਰ ਗਿਆ ਸੀ। ਇਸ ਦੌਰਾਨ ਤਿੰਨ ਲੋਕ ਜਿਨ੍ਹਾਂ ਵਿਚ ਇੱਕ ਔਰਤ ਵੀ ਸ਼ਾਮਲ ਸੀ ਮੋਟਰਸਾਈਕਲ 'ਤੇ ਆਏ ਅਤੇ ਦੁਕਾਨ ਵਿਚ ਦਾਖਲ ਹੋਏ। ਅੰਦਰ ਆਉਂਦੇ ਹੀ ਉਸਨੇ ਮੋਗਾ ਦੇ ਰਾਧਾ ਸੁਆਮੀ ਡੇਰੇ ਬਾਰੇ ਪੁੱਛਗਿੱਛ ਕੀਤੀ। ਫਿਰ ਗੱਲਬਾਤ ਦੌਰਾਨ ਔਰਤ ਨੇ ਡਰਾਉਣਾ ਸ਼ੁਰੂ ਕਰ ਦਿੱਤਾ ਅਤੇ ਮਾਂ ਨੂੰ ਕਿਹਾ ਕਿ ਉਸਦੇ ਪਰਿਵਾਰ 'ਤੇ ਕੁਝ ਬੁਰਾ ਸਮਾਂ ਆਉਣ ਵਾਲਾ ਹੈ।
ਇਹ ਵੀ ਪੜ੍ਹੋ : ਡਿਪੂਆਂ ਤੋਂ ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਸਰਕਾਰ ਨੇ ਲਿਆ ਫ਼ੈਸਲਾ
ਲੁਟੇਰਿਆਂ ਨੇ ਕਥਿਤ ਤੌਰ 'ਤੇ ਉਸ ਨੂੰ ਹਿਪਨੋਟਾਈਜ਼ ਕੀਤਾ ਅਤੇ ਉਸਨੂੰ ਤਿੰਨ ਸੋਨੇ ਦੀਆਂ ਮੁੰਦਰੀਆਂ ਇਕ ਚਿੱਟੇ ਕੱਪੜੇ ਵਿਚ ਬੰਨ੍ਹਣ ਲਈ ਕਿਹਾ। ਕੱਪੜੇ ਵਿਚ ਬੰਨ੍ਹਣ ਤੋਂ ਬਾਅਦ, ਉਨ੍ਹਾਂ ਨੇ ਮੁੰਦਰੀਆਂ ਦੀ ਥਾਂ ਹਰਾ ਘਾਹ ਬੰਨ੍ਹ ਦਿੱਤਾ ਅਤੇ ਮੌਕੇ ਤੋਂ ਭੱਜ ਗਏ। ਜਦੋਂ ਉਸ ਦੀ ਮਾਂ ਨੂੰ ਹੋਸ਼ ਆਇਆ ਅਤੇ ਉਸਨੇ ਕੱਪੜਾ ਖੋਲ੍ਹਿਆ ਤਾਂ ਉਸ ਅੰਦਰ ਸੋਨੇ ਦੀਆਂ ਮੁੰਦਰੀਆਂ ਦੀ ਥਾਂ ਘਾਹ ਦੇਖ ਕੇ ਹੈਰਾਨ ਰਹਿ ਗਈ। ਇਸ ਉਪਰੰਤ ਪਰਿਵਾਰ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ। ਪੀੜਤ ਪੱਖ ਦਾ ਕਹਿਣਾ ਹੈ ਕਿ ਇਸ ਘਟਨਾ ਵਿਚ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਫਿਲਹਾਲ ਪੁਲਸ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਹਾਈਵੇਅ 'ਤੇ ਵੱਡਾ ਹਾਦਸਾ, ਮੌਕੇ 'ਤੇ ਭਿਆਨਕ ਬਣੇ ਹਾਲਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab: ਬਾਬਾ ਬਾਲਕ ਨਾਥ ਤੋਂ ਵਾਪਸ ਆ ਰਹੇ ਸਕੇ ਭਰਾਵਾਂ ਨਾਲ ਵੱਡਾ ਹਾਦਸਾ, ਇਕ ਦੀ ਦਰਦਨਾਕ ਮੌਤ
NEXT STORY