ਜਲੰਧਰ (ਬਿਊਰੋ) - ਪ੍ਰਸਿੱਧ ਸੂਫੀ ਗਾਇਕ ਸੁਲਤਾਨਾ ਨੂਰਾਂ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਉਸ ਦੇ ਫੈਨਜ਼ ਨੂੰ ਚਿੰਤਾ 'ਚ ਪਾ ਦਿੱਤਾ ਹੈ। ਦਰਅਸਲ, ਸੁਲਤਾਨਾ ਨੂਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜੱਗੂ ਭਗਵਾਨਪੁਰੀਆ ਦੇ ਨਾਂ 'ਤੇ ਸੁਲਤਾਨਾ ਨੂਰਾਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ।
ਦੱਸ ਦਈਏ ਕਿ ਸੁਲਤਾਨਾ ਨੂਰਾਂ ਦੇ ਮੈਨੇਜਰ ਨੂੰ ਇਕ ਧਮਕੀ ਭਰਿਆ ਮੈਸੇਜ ਆਉਂਦਾ ਹੈ, ਜਿਸ 'ਚ ਆਖਿਆ ਜਾਂਦਾ ਹੈ ਕਿ ਸਾਨੂੰ ਪੈਸੇ ਦੇ ਦਿਓ ਨਹੀਂ ਤਾਂ ਅਸੀਂ ਸੁਲਤਾਨਾ ਨੂੰ ਜਾਨੋਂ ਮਾਰ ਦਿਆਂਗੇ। ਉਥੇ ਹੀ ਸੁਲਤਾਨਾ ਨੂਰਾਂ ਦੇ ਪਤੀ ਵਲੋਂ ਪੁਲਸ 'ਚ ਮਾਮਲਾ ਦਰਜ ਕਰਵਾ ਦਿੱਤਾ ਹੈ। ਮਾਮਲਾ ਸਾਹਮਣੇ ਆਉਂਦੇ ਹੀ ਪੁਲਸ ਨੇ ਵੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਥੇ ਵੇਖੋ ਪੂਰੀ ਵੀਡੀਓ
ਸੁਲਤਾਨਾ ਨੇ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਨੂੰ ਧਮਕੀ ਭਰਿਆ ਮੈਸੇਜ ਮਿਲਿਆ ਹੈ ਜਿਸ ਵਿਚ ਫਿਰੌਤੀ ਨਾ ਦੇਣ 'ਤੇ ਜਾਨੋਂ ਮਾਰ ਦੇਣ ਸਬੰਧੀ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਧਮਕੀ ਇਕ ਵਾਰ ਨਹੀਂ ਬਲਕਿ ਕਈ ਦਿਨਾਂ ਤੋਂ ਲਗਾਤਾਰ ਮਿਲ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਤਣਾਅ ਦੌਰਾਨ ਵੀ ਕੈਨੇਡਾ ਦੇ Study Visa ਦੀ ਸਫ਼ਲਤਾ ਦਰ ਰਹੀ 90% ਤੋਂ ਉੱਪਰ, ਹੁਣ ਬਦਲ ਜਾਣਗੇ ਹਾਲਾਤ
NEXT STORY