ਜਲੰਧਰ (ਬਿਊਰੋ) - ਇਹ ਮੰਨਿਆ ਜਾਂਦਾ ਹੈ ਕਿ ਮਾੜਾ ਵੇਲਾ ਚੰਗੇ ਕਾਰਨਾਂ ਲਈ ਹੀ ਆਉਂਦਾ ਹੈ। ਭਾਵ ਮਾੜੇ ਸਮੇਂ ਦੇ ਅਸਰ ਚੰਗੇ ਹੋ ਨਿੱਬੜਦੇ ਹਨ। ਉਦਾਹਰਨ ਵਜੋਂ ਵਿਸ਼ਵ ਭਰ ’ਚ ਫੈਲ ਰਹੀ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ ਸਕਾਰਾਤਮਕ ਪ੍ਰਭਾਵ ਵੇਖਣ ਨੂੰ ਮਿਲ ਰਹੇ ਹਨ। ਪਿਛਲੇ ਦਿਨੀਂ ਸਭ ਤੋਂ ਵੱਧ ਚਰਚਾ ਇਸ ਗੱਲ ਦੀ ਹੁੰਦੀ ਰਹੀ ਕਿ ਕੋਰੋਨਾ ਵਾਇਰਸ ਕਰਕੇ ਕੀਤੀ ਗਈ ਤਾਲਾਬੰਦੀ ਕਾਰਨ ਵਾਤਾਵਰਨ ਵਿਚ ਕਾਫੀ ਸੁਧਾਰ ਹੁੰਦਾ ਹੋਇਆ ਵੇਖਣ ਨੂੰ ਮਿਲਿਆ ਹੈ। ਹਵਾਵਾਂ ਸ਼ੁੱਧ ਹੋ ਗਈਆਂ ਹਨ। ਕੁਦਰਤੀ ਸੋਮੇ, ਜੋ ਪਲੀਤ ਹੋ ਗਏ ਸਨ, ਉਹ ਮੁੜ ਨਿਖਰ ਗਏ ਹਨ। ਇਸ ਦੇ ਨਾਲ-ਨਾਲ ਪੰਜਾਬ ਦਾ ਇਕ ਹੋਰ ਮੁੱਦਾ, ਜੋ ਸਰਕਾਰਾਂ ਕਾਫੀ ਸਮੇਂ ਤੋਂ ਹੱਲ ਨਹੀਂ ਕਰ ਸਕੀਆਂ ਪਰ ਕੋਰੋਨਾ ਨੇ ਕੁਝ ਹੀ ਦਿਨਾਂ ’ਚ ਉਸ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਉਹ ਮੁੱਦਾ ਹੈ ‘ਨਸ਼ਿਆਂ ਦਾ’।
ਪੜ੍ਹੋ ਇਹ ਵੀ ਖਬਰ - ਲਾਕਡਾਊਨ ਵਧਣ ਦੇ ਨਾਲ ਸਿਹਤ ਦਾ ਖਿਆਲ ਰੱਖਣਾ ਵੀ ਹੈ ਜ਼ਰੂਰੀ (ਵੀਡੀਓ)
ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਦੇ ਬੰਦ ਦਾ ਅਸਰ ਪੰਜਾਬ ਦੀ ਨੌਜਵਾਨੀ ਨਾਲ ਜੁੜੇ ਸਭ ਤੋਂ ਵੱਡੇ ਨਸ਼ੇ ਦੇ ਮੁੱਦੇ ’ਤੇ ਵੇਖਣ ਨੂੰ ਮਿਲ ਰਿਹਾ ਹੈ। ਲਾਕਡਾਊਨ, ਪੁਲਸ ਦੀ ਚੱਲ ਰਹੀ ਮੁਸ਼ਤੈਦੀ ਅਤੇ ਵੱਖ-ਵੱਖ ਥਾਵਾਂ ’ਤੇ ਲਗਾਏ ਗਏ ਨਾਕਿਆਂ ਦੇ ਸਦਕਾ ਹੀ ਨਸ਼ੇ ਦੇ ਦਲਾਲ ਨਸ਼ਾ ਸਪਲਾਈ ਨਹੀਂ ਕਰ ਪਾ ਰਹੇ। ਇਸੇ ਕਰਕੇ ਨਸ਼ਿਆਂ ਤੋਂ ਲੱਗੀ ਤੋੜ ਕਰਕੇ ਪੰਜਾਬ ਦੇ ਨਸ਼ੇੜੀ ਗੱਭਰੂਆਂ ਨੇ ਨਸ਼ਾ ਛੁਡਾਊ ਜਾਂ ਓਟ ਕੇਂਦਰਾਂ ਦਾ ਰਾਹ ਫੜ ਲਿਆ ਹੈ। ਇਸ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ ਜੋ ਤੁਸੀਂ ਜੱਗਬਾਣੀ ਪੋਡਕਾਸਟ ਦੀ ਇਸ ਖਾਸ ਰਿਪੋਰਟ ਵਿਚ ਸੁਣ ਸਕਦੇ ਹੋ....
ਪੜ੍ਹੋ ਇਹ ਵੀ ਖਬਰ - ਸੁਨਹਿਰੀ ਭਵਿੱਖ ਲਈ ਸਟੱਡੀ ਵੀਜ਼ਿਆਂ ’ਤੇ ਵਿਦੇਸ਼ ਗਏ ਨੌਜਵਾਨਾਂ ਨੂੰ ਪਈ ‘ਕੋਰੋਨਾ ਦੀ ਮਾਰ’
ਪੜ੍ਹੋ ਇਹ ਵੀ ਖਬਰ - ਸ਼ਰਮਨਾਕ : ਕੀਮਤੀ ਜਾਨਾਂ ਬਚਾਉਣ ਵਾਲੇ ਡਾਕਟਰਾਂ ਨੂੰ ਹੁਣ ਸ਼ੱਕੀ ਨਜ਼ਰਾਂ ਨਾਲ ਦੇਖ ਰਹੇ ਹਨ ਲੋਕ
ਪੜ੍ਹੋ ਇਹ ਵੀ ਖਬਰ - ਲਾਕਡਾਊਨ : ਬੱਚਿਆਂ ਅਤੇ ਮਾਪਿਆਂ ਦੇ ਗਲੇ ਦੀ ਹੱਡੀ ਬਣੀ ਆਨ-ਲਾਈਨ ਸਿੱਖਿਆ ਪ੍ਰਣਾਲੀ
ਕੋਰੋਨਾ ਆਫਤ ਦਰਮਿਆਨ ਕੈਪਟਨ ਨੇ ਲਿਖਿਆ ਮੋਦੀ ਨੂੰ ਪੱਤਰ, ਕੀਤੀ ਇਹ ਅਪੀਲ
NEXT STORY