ਸਮਾਣਾ (ਦਰਦ, ਅਸ਼ੋਕ) : ਰੋਜ਼ਗਾਰ ਦੀ ਭਾਲ ’ਚ ਸਮਾਣਾ ਤੋਂ ਵਿਦੇਸ਼ ਗਏ ਦੋ ਨੌਜਵਾਨਾਂ ਦੀ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਐਤਵਾਰ ਨੂੰ ਇੱਥੇ ਪਹੁੰਚੀਆਂ, ਜਿਸ ਤੋਂ ਬਾਅਦ ਸਵਰਗ ਆਸ਼ਰਮ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸ਼ਹਿਰ ਦੇ ਵਿਰਕ ਟੈਂਟ ਹਾਊਸ ਦਾ ਨੌਜਵਾਨ ਸਰਵਜੀਤ ਸਿੰਘ ਵਿਰਕ ਅਮਰੀਕਾ ਗਿਆ ਹੋਇਆ ਸੀ, ਜਿੱਥੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ : ਅਹਿਮ ਖ਼ਬਰ : 15-16 ਜੁਲਾਈ ਨੂੰ ਲੈ ਕੇ ਪੰਜਾਬ 'ਚ ਹੋ ਗਿਆ ਵੱਡਾ ਐਲਾਨ
ਇਸੇ ਤਰ੍ਹਾਂ ਸ਼ਹਿਰ ਦੇ ਪ੍ਰਸਿੱਧ ਫੋਟੋਗ੍ਰਾਫਰ ਕਮਲੇਸ਼ ਸ਼ਰਮਾ ਦਾ ਇਕਲੌਤਾ ਪੁੱਤਰ ਅਰਵਿੰਦਰ ਕੁਮਾਰ ਲੱਕੀ ਇੰਗਲੈਂਡ ਗਿਆ ਹੋਇਆ ਸੀ, ਜਿਸ ਦੀ ਉੱਥੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਨ੍ਹਾਂ ਦੋਵਾਂ ਨੌਜਵਾਨਾਂ ਦੀ ਬੇਵਕਤੀ ਮੌਤ ਕਾਰਨ ਸ਼ਹਿਰ ਅਤੇ ਪੀੜਤ ਪਰਿਵਾਰਾਂ ’ਚ ਗਹਿਰਾ ਸ਼ੋਕ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਦਿੱਲੀ ਤੋਂ ਹਲਵਾਰਾ ਆ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਪੈ ਗਿਆ ਭੜਥੂ, ਯਾਤਰੀਆਂ ਦੇ ਸੁੱਕੇ ਸਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਪੂਰਥਲਾ ਦੀ ਨਵੀਂ ਦਾਣਾਮੰਡੀ 'ਚ ਆੜਤੀ ਨੇ ਮਜ਼ਦੂਰ ਨਾਲ ਕੀਤੀ ਕੁੱਟਮਾਰ
NEXT STORY