helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, MAR 05, 2025
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਲੁਟੇਰਿਆਂ ਦਾ...
ਹਰ ਪੁਲਸ ਮੁਲਾਜ਼ਮ ਦੇ ਮੂੰਹੋਂ ਨਿਕਲ ਰਹੀ ਇਹੀ...
Champions Trophy : ਫਾਈਨਲ ਤੋਂ ਪਹਿਲਾਂ Team...
ਧਾਕੜ ਖਿਡਾਰੀਆਂ ਨਾਲ ਵਿਆਹ ਕਰਵਾਉਣ ਮਗਰੋਂ...
ਪੰਜਾਬ
ਮਨੋਰੰਜਨ
Photos
Videos
ਅੰਮ੍ਰਿਤਸਰ (ਬਿਊਰੋ)- ਪੰਜਾਬ ਦੇ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਬਹੁਤ ਜਨੂੰਨ ਹੈ। ਹਾਲਾਂਕਿ ਪੰਜਾਬ ਦੇ ਇਕ ਨੌਜਵਾਨ ਨੇ ਇਸ ਲਈ ਸਾਰੀਆਂ ਹੱਦਾਂ ਤੋੜ ਦਿੱਤੀਆਂ, ਜਦੋਂ ਉਹ ਸੁਰੱਖਿਆ ਕੰਧ 'ਤੇ ਚੜ੍ਹ ਕੇ ਹਵਾਈ ਅੱਡੇ 'ਚ ਦਾਖਲ ਹੋਇਆ ਅਤੇ ਇੰਡੀਆ ਐਕਸ ਪ੍ਰੈਸ ਦੀ ਫਲਾਈਟ ਤੱਕ ਜਾ ਪੁੱਜਾ ਜੋ ਦੁਬਈ ਜਾ ਰਹੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਕਿ ਉਹ ਜਹਾਜ਼ 'ਚ ਦਾਖਲ ਹੁੰਦਾ, ਸੀ. ਆਈ. ਐੱਸ. ਐੱਫ. ਦੇ ਜਵਾਨਾਂ ਨੇ ਉਸ ਨੂੰ ਦੇਖਿਆ ਤੇ ਤੁਰੰਤ ਹਿਰਾਸਤ 'ਚ ਲੈ ਲਿਆ। ਹਵਾਈ ਅੱਡੇ ਦੀ ਸੁਰੱਖਿਆ 'ਚ ਸੰਨ੍ਹ ਲੱਗਣ ਤੇ ਆਪਣੀ ਨਾਕਾਮੀ ਕਾਰਨ ਹੁਣ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਤੱਕ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਨੌਜਵਾਨ ਵਿਦੇਸ਼ ਜਾਣ ਦੀ ਇੱਛਾ ਨਾਲ ਏਅਰਪੋਰਟ 'ਤੇ ਪਹੁੰਚਿਆ ਸੀ।
ਇਹ ਖ਼ਬਰ ਪੜ੍ਹੋ- ਮੇਸੀ ਤੇ ਸਾਲਾਹ ਨੂੰ ਪਿੱਛੇ ਛੱਡ ਲੇਵਾਂਡੋਵਸਕੀ ਨੇ ਜਿੱਤਿਆ ਫੀਫਾ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ ਜਾਣਕਾਰੀ ਅਨੁਸਾਰ ਸੋਮਵਾਰ ਰਾਤ 11ਵਜੇ ਏਅਰ ਇੰਡੀਆ ਐਕਸ ਪ੍ਰੈਸ ਦੀ ਫਲਾਈਟ ਨੰਬਰ IX-131 ਅੰਮ੍ਰਿਤਸਰ ਤੋਂ ਸ਼ਾਰਜਾਹ ਲਈ ਉਡਾਣ ਭਰਨ ਤੋਂ ਪਹਿਲਾਂ ਰਨਵੇਅ 'ਤੇ ਖੜ੍ਹੀ ਸੀ। ਇਸ ਦੌਰਾਨ ਇਕ ਵਿਅਕਤੀ ਏਅਰਪੋਰਟ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਤੇ ਜਹਾਜ਼ ਤਕ ਪਹੁੰਚ ਗਿਆ ਪਰ ਇਸ ਤੋਂ ਪਹਿਲਾਂ ਕਿ ਉਹ ਆਪਣੇ-ਆਪ ਨੂੰ ਫਲਾਈਟ ਦੇ ਅੰਦਰ ਲੁਕਾਉਂਦਾ, ਏਅਰਪੋਰਟ ਸਕਿਊਰਟੀ 'ਚ ਤਾਇਨਾਤ ਸਟਾਫ ਨੇ ਉਸ ਨੂੰ ਦੇਖ ਲਿਆ। ਸਟਾਫ ਨੇ ਤੁਰੰਤ ਉਸ ਨੂੰ ਫੜ ਕੇ ਸੀ. ਆਈ. ਐੱਸ. ਐੱਫ. ਦੇ ਹਵਾਲੇ ਕਰ ਦਿੱਤਾ। ਫਿਲਹਾਲ ਦੋਸ਼ੀ ਨੌਜਵਾਨ ਸੀ. ਆਈ. ਐੱਸ. ਐੱਫ. ਦੀ ਹਿਰਾਸਤ 'ਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਨੌਜਵਾਨ ਕਹਿ ਰਿਹਾ ਹੈ ਕਿ ਉਹ ਵਿਦੇਸ਼ ਜਾ ਕੇ ਪੈਸੇ ਕਮਾਉਣਾ ਚਾਹੁੰਦਾ ਹੈ ਅਤੇ ਇਸੇ ਲਈ ਕੰਧ ਟੱਪ ਕੇ ਅੰਦਰ ਦਾਖਲ ਹੋਇਆ। ਉਸਦੀ ਜੇਬ 'ਚੋਂ ਇੱਕ ਆਧਾਰ ਕਾਰਡ ਐਨਰੋਲਮੈਂਟ ਸਲਿੱਪ ਮਿਲੀ ਜੋ ਕਾਫੀ ਫਟੀ ਹੋਈ ਹੈ। ਫਿਲਹਾਲ ਉਸ ਦੇ ਸ਼ਬਦਾਂ ਤੋਂ ਕੁਝ ਵੀ ਸਪੱਸ਼ਟ ਨਹੀਂ ਹੋ ਰਿਹਾ।
ਇਹ ਖ਼ਬਰ ਪੜ੍ਹੋ- ਪਾਕਿ ਗੇਂਦਬਾਜ਼ ਮੁਹੰਮਦ ਹਸਨੈਨ ਦਾ ਐਕਸ਼ਨ ਸ਼ੱਕੀ, ICC ਕਰੇਗਾ ਜਾਂਚ
ਬੀਤੇ ਸਾਲਾ ਦੌਰਾਨ ਪਠਾਨਕੋਟ ਏਅਰਫੋਰਸ ਬੇਸ 'ਤੇ ਹੋਏ ਅੱਤਵਾਦੀ ਹਮਲੇ ਅਤੇ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਢਿੱਲ ਦੇ ਬਾਵਜੂਦ ਪੰਜਾਬ 'ਚ ਸੁਰੱਖਿਆ 'ਚ ਲਾਪਰਵਾਹੀ ਵਰਤੀ ਜਾ ਰੀਹ ਹੈ। ਸੋਮਵਾਰ ਰਾਤ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੰਜਾਬ 'ਚ AAP ਦੇ 'ਜਾਲ' 'ਚ ਨਹੀਂ ਫਸੇਗੀ ਕਾਂਗਰਸ, CM ਉਮੀਦਵਾਰ ਦੇ ਐਲਾਨ ਦਾ ਫਿਲਹਾਲ ਕੋਈ ਇਰਾਦਾ ਨਹੀਂ
Stories You May Like
ਮਲੇਸ਼ੀਆ ਬੈਠੇ ਨੌਜਵਾਨ ਦਾ ਵੱਡਾ ਕਾਂਡ, ਸਹੁਰੇ ਪਰਿਵਾਰ ਨੂੰ ਭੇਜੀਆਂ ਨੂੰਹ ਦੀਆਂ...
Sunita Williams ਸਮੇਤ ਨਾਸਾ ਦੇ ਦੋ ਪੁਲਾੜ ਯਾਤਰੀ 9 ਮਹੀਨੇ ਬਾਅਦ ਪਰਤਣਗੇ ਘਰ
ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਾਰੀ, ਹੁਣ ਜਲੰਧਰ 'ਚ ਚੱਲਿਆ ਪੀਲਾ ਪੰਜਾ
ਗੰਭੀਰ ਬਿਮਾਰੀ ਦਾ ਸ਼ਿਕਾਰ ਹੋਏ ਅਮਿਤਾਭ ਬੱਚਨ, ਆਪ ਬਿਆਨ ਕੀਤਾ ਦਰਦ
ਜੈਸ਼ੰਕਰ ਨੇ ਬ੍ਰਿਟਿਸ਼ PM ਸਟਾਰਮਰ, ਵਿਦੇਸ਼ ਸਕੱਤਰ ਲੈਮੀ ਨਾਲ ਕੀਤੀ ਮੁਲਾਕਾਤ
ਝੁੱਗੀ 'ਚ ਰਹੀ ਕੁੜੀ ਬਣ ਗਈ ਮਾਡਲ, ਅੱਜ ਹਾਲੀਵੁੱਡ ਵਾਲੇ ਵੀ ਫਿਰਦੇ ਨੇ ਪਿੱਛੇ
ਚੀਨ ਨੇ ਰੱਖਿਆ ਬਜਟ 'ਚ 7.2% ਦਾ ਕੀਤਾ ਵਾਧਾ
ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਸਾਹਮਣੇ ਆਈ ਤਾਜ਼ਾ ਅਪਡੇਟ
ਪੰਜਾਬ ਦੇ ਰੇਲਵੇ ਯਾਤਰੀਆਂ ਲਈ ਵੱਡੀ ਖ਼ਬਰ, 10 ਦਿਨਾਂ ਤੱਕ 8 ਰੇਲ ਗੱਡੀਆਂ ਰੱਦ,...
Tamannaah Bhatia ਤੇ ਵਿਜੇ ਵਰਮਾ ਹੋਏ ਹਮੇਸ਼ਾ ਲਈ ਵੱਖ!
ਮੋਨਾਲੀਸਾ ਡਾਂਸ ਰੀਲ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਦੇਖੋ ਵੀਡੀਓ
ਵਿਆਹ 'ਚ ਲਾੜੇ ਦੇ ਦੋਸਤਾਂ ਦਾ ਕਾਰਾ, ਘੋੜੀ ਨੂੰ ਪਿਲਾਈ ਸਿਗਰੇਟ ਤੇ ਫਿਰ....
ਮੈਂ ਦੁਨੀਆ ਦਾ ਸਭ ਤੋਂ ਸੈਕਸੀ ਬੁੱਢਾ ਬਣਨ ਦੀ ਕੋਸ਼ਿਸ਼ 'ਚ : ਹਨੀ ਸਿੰਘ
ਹਿਨਾ ਖ਼ਾਨ ਨੇ ਰੱਖਿਆ ਰੋਜ਼ਾ ਤਾਂ ਰੋਜ਼ਲਿਨ ਨੇ ਕੱਸਿਆ ਤੰਜ਼, ਕਿਹਾ ਕੈਂਸਰ ਮਰੀਜ਼...
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਟੁੱਟਣ ਦੀ ਕਗਾਰ 'ਤੇ ਪਹੁੰਚਿਆ ਪੰਜਾਬ ਦਾ ਇਹ...
ਕਰਜ਼ੇ ਦੇ ਦੈਂਤ ਨੇ ਨਿਗਲਿਆ ਮਾਪਿਆਂ ਦਾ ਜਵਾਨ ਪੁੱਤ, ਚੁੱਕਿਆ ਅਜਿਹਾ ਕਦਮ ਕਿ ਵੇਖ...
ਵੱਡੀ ਖ਼ਬਰ: ਪ੍ਰੀਖਿਆ ਦੌਰਾਨ PSEB ਦਾ ਵੱਡਾ ਫ਼ੈਸਲਾ, ਇਹ ਪੇਪਰ ਕੀਤਾ ਰੱਦ
SKM ਦੀ ਸਰਕਾਰ ਨਾਲ ਨਹੀਂ ਬਣੀ ਸਹਿਮਤੀ, ਕਿਸਾਨਾਂ ਨੇ 5 ਮਾਰਚ ਲਈ ਕਰ 'ਤਾ ਵੱਡਾ...
Subscribe Now!