ਫਾਜ਼ਿਲਕਾ (ਸੁਨੀਲ ਨਾਗਪਾਲ) : ਜਲਾਲਾਬਾਦ ਦੇ ਪਿੰਡ ਢੰਡੀ ਖੁਰਦ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਵੱਲੋਂ ਦੂਜਾ ਵਿਆਹ ਕਰਵਾਇਆ ਜਾ ਰਿਹਾ ਸੀ ਪਰ ਮੌਕੇ 'ਤੇ ਉਸ ਦੀ ਪਹਿਲੀ ਪਤਨੀ ਦੇ ਪਹੁੰਚ ਜਾਣ ਕਾਰਨ ਲਾੜਾ ਕੰਧ ਟੱਪ ਕੇ ਫ਼ਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਵਾਸੀ ਮੌਜੇ ਵਾਲਾ ਨਾਂ ਦਾ ਨੌਜਵਾਨ ਦੂਜੀ ਵਾਰ ਵਿਆਹ ਕਰਵਾ ਰਿਹਾ ਸੀ। ਜਦੋਂ ਪਹਿਲੀ ਪਤਨੀ ਜਸਵੰਤ ਕੌਰ ਪੁਲਸ ਲੈ ਕੇ ਮੌਕੇ 'ਤੇ ਪਹੁੰਚੀ ਤਾਂ ਹੰਗਾਮਾ ਹੁੰਦਾ ਦੇਖ ਲਾੜਾ ਅਤੇ ਉਸ ਦੇ ਬਰਾਤੀ ਮੌਕੇ ਤੋਂ ਫ਼ਰਾਰ ਹੋ ਗਏ, ਸਿਰਫ ਵੀਡੀਓ ਬਣਾਉਣ ਵਾਲੇ ਅਤੇ ਗੱਡੀ ਦੇ ਚਾਲਕ ਹੀ ਉੱਥੇ ਰਹਿ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਪਹਿਲੀ ਪਤਨੀ ਦੇ ਗੰਭੀਰ ਇਲਜ਼ਾਮ
ਪੀੜਤ ਔਰਤ ਜਸਵੰਤ ਕੌਰ ਨੇ ਦੱਸਿਆ ਕਿ ਉਸ ਦਾ ਜਸਵਿੰਦਰ ਸਿੰਘ ਨਾਲ 2017 'ਚ ਹਾਈਕੋਰਟ 'ਚ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ ਇੱਕ ਧੀ ਵੀ ਹੈ। ਉਸ ਨੇ ਦੱਸਿਆ ਕਿ ਜਸਵਿੰਦਰ ਨਸ਼ੇ ਦਾ ਆਦੀ ਹੈ ਅਤੇ ਉਸ 'ਤੇ ਪਹਿਲਾਂ ਹੀ ਐੱਨ. ਡੀ. ਪੀ. ਐੱਸ. ਦੇ ਦੋ ਮੁਕੱਦਮੇ ਦਰਜ ਹਨ। ਜਸਵਿੰਦਰ ਨੇ ਉਸ ਨੂੰ ਲਾੜਾ ਬਣ ਕੇ ਆਪਣੀ ਫੋਟੋ ਭੇਜੀ ਸੀ ਅਤੇ ਗਲਤ ਪਿੰਡ ਦਾ ਨਾਂ ਦੱਸ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਉਸ ਨੂੰ ਲੱਭਦੀ ਹੋਈ ਪੁਲਸ ਸਮੇਤ ਪਿੰਡ ਢੰਡੀ ਖੁਰਦ ਪਹੁੰਚ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਇਨ੍ਹਾਂ ਤਾਰੀਖ਼ਾਂ ਨੂੰ ਘਰੋਂ ਨਿਕਲਣ ਤੋਂ...
ਦੂਜੀ ਕੁੜੀ ਅਤੇ ਪਰਿਵਾਰ ਨਾਲ ਹੋਇਆ ਧੋਖਾ
ਦੂਜੀ ਕੁੜੀ ਦੇ ਪਿਤਾ ਦਲੀਪ ਸਿੰਘ ਨੇ ਦੱਸਿਆ ਕਿ ਵਿਚੋਲੇ ਨੇ ਉਨ੍ਹਾਂ ਨਾਲ ਵੱਡਾ ਧੋਖਾ ਕੀਤਾ ਹੈ। ਵਿਚੋਲੇ ਨੇ ਕਿਹਾ ਸੀ ਕਿ ਮੁੰਡੇ ਦਾ ਪਹਿਲਾਂ ਕਿਸੇ ਨਾਲ ਸਬੰਧ ਸੀ ਪਰ ਹੁਣ ਸਭ ਠੀਕ ਹੈ। ਪਰਿਵਾਰ ਨੇ ਵਿਆਹ 'ਤੇ ਕਰੀਬ 5 ਲੱਖ ਰੁਪਏ ਖ਼ਰਚ ਕੀਤੇ ਸਨ ਅਤੇ ਦਾਜ ਦਾ ਸਮਾਨ ਜਿਵੇਂ ਸੋਫਾ, ਬੈੱਡ ਤੇ ਅਲਮਾਰੀ ਵੀ ਮੁੰਡੇ ਦੇ ਘਰ ਭੇਜ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਮੁੰਡੇ ਨੇ ਸਾਡੀ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ ਹੈ। ਪਰਿਵਾਰ ਨੇ ਦੱਸਿਆ ਕਿ ਕੁੜੀ ਨਾਲ ਉਕਤ ਨੌਜਵਾਨ ਵਿਆਹ ਕਰਵਾ ਚੁੱਕਾ ਸੀ, ਸਿਰਫ ਡੋਲੀ ਜਾਣੀ ਬਾਕੀ ਸੀ।
ਪੁਲਸ ਦੀ ਕਾਰਵਾਈ
ਮੌਕੇ 'ਤੇ ਪਹੁੰਚੇ ਪੁਲਸ ਕਰਮਚਾਰੀ ਹਰਭਜਨ ਸਿੰਘ ਨੇ ਦੱਸਿਆ ਕਿ ਪੀੜਤਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਫ਼ਰਾਰ ਲਾੜੇ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿੰਡ ਵਾਸੀਆਂ ਨੇ ਵਿਚੋਲੇ ਖ਼ਿਲਾਫ਼ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸੜਕ ਹਾਦਸੇ ’ਚ ਜ਼ਖਮੀ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ
NEXT STORY