ਅੰਮ੍ਰਿਤਸਰ (ਸੁਮਿਤ ਖੰਨਾ) : ਸੈਰ-ਸਪਾਟੇ ਦੇ ਸ਼ੌਕੀਨ ਪੰਜਾਬੀ ਹੁਣ ਥਾਈਲੈਂਡ ਦਾ ਰੁਖ ਕਰ ਰਹੇ ਹਨ। ਆਲਮ ਇਹ ਹੈ ਕਿ ਪਿਛਲੇ ਕੁਝ ਸਮੇਂ 'ਚ ਲਗਾਤਾਰ ਪੰਜਾਬੀਆਂ ਦੇ ਥਾਈਲੈਂਡ ਟੂਰ ਵਧੇ ਹਨ, ਜਿਨ੍ਹਾਂ 'ਚ ਬਹੁਤੇ ਅੰਮ੍ਰਿਤਸਰ ਤੇ ਜਲੰਧਰ ਦੇ ਲੋਕ ਹਨ। ਪੰਜਾਬੀਆਂ ਦੇ ਇਸ ਰੁਝਾਨ ਨੂੰ ਵੇਖਦੇ ਹੋਏ ਅੰਮ੍ਰਿਤਸਰ ਏਅਰਪੋਰਟ ਤੋਂ ਥਾਈਲੈਂਡ ਲਈ ਜਿਥੇ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ ਉਥੇ ਹੀ ਥਾਈਲੈਂਡ ਸਰਕਾਰ ਦੇ ਸੈਰ-ਸਪਾਟਾ ਵਿਭਾਗ ਵਲੋਂ ਵੀ ਪੰਜਾਬੀਆਂ ਨੂੰ ਆਕਰਸ਼ਿਤ ਕੀਤਾ ਜਾ ਰਿਹਾ ਹੈ। ਭਾਰਤ 'ਚ ਥਾਈਲੈਂਡ ਟੁਰਿਜ਼ਮ ਦੇ ਅਧਿਕਾਰੀ ਮੁਤਾਬਕ ਪਿਛਲੇ 9 ਮਹੀਨਿਆਂ 'ਚ 11 ਲੱਖ ਭਾਰਤੀ ਥਾਈਲੈਂਡ ਦਾ ਟੂਰ ਲਗਾ ਚੁੱਕੇ ਹਨ। ਆਮ ਬਜਟ ਦੇ ਅੰਦਰ ਤੇ ਕਿਫਾਇਤੀ ਹੋਣ ਕਰਕੇ ਵੀ ਥਾਈਲੈਂਡ ਜਾਣ ਦਾ ਰੁਝਾਨ ਵਧ ਰਿਹਾ ਹੈ।
ਇਸ ਦੇ ਨਾਲ ਹੀ ਪੰਜਾਬ 'ਚ ਵੀ ਸੈਲਾਨੀਆਂ ਨੂੰ ਆਕਰਿਸ਼ਤ ਕਰਨ ਲਈ ਅਧਿਕਾਰੀਆਂ ਵਲੋਂ ਜਲਦ ਹੀ ਨਵਜੋਤ ਸਿੱਧੂ ਨਾਲ ਮੁਲਾਕਾਤ ਕਰ ਨਵੀਂ ਪਲਾਨਿੰਗ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ।
ਝੋਨਾ ਵੇਚਣ ਆਏ ਕਿਸਾਨ ਦੀ ਮੌਤ
NEXT STORY