ਜਲੰਧਰ (ਮਹੇਸ਼)— ਰਾਮਾ ਮੰਡੀ ਦੇ ਜੌਹਲ ਹਸਪਤਾਲ 'ਚ ਕੰਮ ਕਰਦੀ ਇਕ ਔਰਤ ਨਾਲ ਐਤਵਾਰ ਨੂੰ ਹੋਈ ਸਨੈਚਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੇ ਕੁੱਕੜ ਪਿੰਡ ਨਿਵਾਸੀ ਉਕਤ ਔਰਤ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਹ ਆਪਣੇ ਪਤੀ ਦੇ ਨਾਲ ਮੋਟਰਸਾਈਕਲ 'ਤੇ ਘਰ ਤੋਂ ਹਸਪਤਾਲ ਨੂੰ ਨਿਕਲੀ ਸੀ, ਜਦੋਂ ਉਹ ਵਿਕਟੋਰੀਆ ਗਾਰਡਨ ਦੇ ਨੇੜੇ ਪਰਾਗਪੁਰ ਜੀ. ਟੀ. ਰੋਡ ਪਹੁੰਚੇ ਤਾਂ ਪਿੱਛੋਂ ਆਏ ਪੀਲੇ ਰੰਗ ਦੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਸ ਦੇ ਹੱਥ 'ਚੋਂ ਪਰਸ ਖੋਹ ਲਿਆ ਅਤੇ ਸਰਵਿਸ ਲਾਈਨ ਵੱਲ ਫਰਾਰ ਹੋ ਗਏ।
ਉਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੌਜਵਾਨਾਂ 'ਚੋਂ ਅੱਗੇ ਵਾਲੇ ਨੇ ਹੈਲਮੇਟ ਪਾਇਆ ਹੋਇਆ ਸੀ ਅਤੇ ਉਸ ਦੇ ਮੋਟਰਸਾਈਕਲ ਦਾ ਨੰਬਰ ਵੀ ਨਹੀਂ ਸੀ। ਔਰਤ ਨੇ ਦੱਸਿਆ ਕਿ ਉਸ ਦੇ ਪਰਸ 'ਚ 2500 ਦੀ ਨਕਦੀ, ਆਈ ਕਾਰਡ, ਮੋਬਾਇਲ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਔਰਤ ਦੇ ਪਤੀ ਨੇ ਦੱਸਿਆ ਕਿ ਮੋਬਾਇਲ ਦੀ ਲੋਕੇਸ਼ਨ ਸੋਫੀ ਪਿੰਡ ਤੱਕ ਆਈ ਸੀ। ਉਸ ਤੋਂ ਬਾਅਦ ਲੁਟੇਰਿਆਂ ਨੇ ਮੋਬਾਇਲ ਸਵਿਚ ਆਫ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ।
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਮੌਤ ਨੂੰ ਲਾਇਆ ਗਲ਼ੇ
NEXT STORY