ਕਾਦੀਆਂ(ਜ਼ੀਸ਼ਾਨ)— ਕਾਦੀਆਂ ਪੁਲਸ ਨੇ ਭਾਰੀ ਗਿਣਤੀ 'ਚ ਨਸ਼ੀਲੀ ਕੈਪਸੂਲ ਤੇ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਐਸ.ਐਚ.ਓ ਪ੍ਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਵਡਾਲਾ ਗ੍ਰੰਥੀਆਂ ਪਿੰਡ ਅਵਾਂਨ ਦੇ ਨਜ਼ਦੀਕ ਪੁਲਿਸ ਵੱਲੋ ਲਗਾਏ ਨਾਕੇ ਦੇ ਦੌਰਾਨ ਇਕ ਆਦਮੀ ਜਦ ਬੱਸ ਤੋਂ ਉਤਰਿਆ ਤੇ ਪੁਲਸ ਨੂੰ ਵੇਖ ਕੇ ਭੱਜਣ ਲੱਗਾ, ਜਿਸ ਦੀ ਪਹਿਚਾਣ ਅਵਿਨਾਸ਼ ਕੁਮਾਰ ਪੁੱਤਰ ਤਿਲਕਰਾਜ ਵਾਸੀ ਠਠਿਆਰਾ ਗੇਟ ਬਟਾਲਾ ਦੇ ਤੌਰ ਤੇ ਹੋਈ। ਪੁਲਸ ਨੂੰ ਉਸ ਦੇ ਕੋਲੋਂ 400 ਨਸ਼ੀਲੀ ਗੋਲੀਆਂ ਬਰਾਮਦ ਹੋਈ।
ਇਸੇ ਤਰ੍ਹਾਂ ਸੁਆ ਪੁਲ ਵਡਾਲਾ ਗ੍ਰੰਥੀਆਂ ਤੇ ਲਗਾਏ ਨਾਕੇ ਦੇ ਦੌਰਾਨ ਬਟਾਲਾ ਤੋਂ ਆ ਰਹੇ ਮੋਟਰਸਾਈਕਲ ਸਵਾਰ ਪੁਲਸ ਨੂੰ ਵੇਖ ਕੇ ਵਾਪਸ ਭੱਜਣ ਲੱਗੇ, ਜਿਸ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਬੰਦ ਹੋ ਗਿਆ, ਉਨ੍ਹਾਂ ਦੀ ਪਹਿਚਾਣ ਪਾਲ ਸਿੰਘ ਉਰਫ ਪਾਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਧੀਰ ਥਾਣਾ ਸਦਰ ਬਟਾਲਾ ਅਤੇ ਗੁਰਲਾਲ ਸਿੰਘ ਉਰਫ ਲਾਲਾ ਪੁੱਤਰ ਕੁਲਵੰਤ ਸਿੰਘ ਵਾਸੀ ਧੀਰ ਥਾਣਾ ਸਦਰ ਬਟਾਲਾ ਦੇ ਤੌਰ ਤੇ ਹੋਈ। ਇਨ੍ਹਾਂ ਦੋਵਾਂ ਤੋਂ 2550 ਨਸ਼ੀਲੇ ਕੈਪਸੂਲ ਬਰਾਮਦ ਹੋਏ।
ਇਸੇ ਤਰ੍ਹਾਂ ਪਰਮਜੀਤ ਸਿੰਘ ਪੁੱਤਰ ਬਖ਼ਸ਼ਿਸ਼ ਸਿੰਘ ਵਾਸੀ ਉੱਤਮਨਗਰ ਬਟਾਲਾ ਤੋਂ 15550 ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ ਹੋਈ। ਇਹਨਾਂ ਆਰੋਪੀਆਂ ਨੂੰ ਖਿਲਾਫ ਕਾਦੀਆਂ ਪੁਲਸ ਨੇ ਐਨ.ਡੀ.ਪੀ.ਐਸ. ਦੀ ਧਾਰਾ 22, 61, 85 ਤਹਿਤ ਗਿਰਫ਼ਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ।
ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ 'ਚ ਕਤਲ
NEXT STORY