ਅੰਮ੍ਰਿਤਸਰ (ਕਮਲ, ਵੜੈਚ)-ਪੰਜਾਬ ਭਾਜਪਾ ਪ੍ਰਧਾਨ ਤੇ ਰਾਜ ਸਭਾ ਐੱਮ. ਪੀ. ਸ਼ਵੇਤ ਮਲਿਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਇਹ ਦੋਵੇਂ ਪਾਕਿਸਤਾਨ ਦੇ ਪੋਸਟਰ ਬੁਆਏਜ਼ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਮਰਾਨ ਖਾਨ ਦੀ ਬੋਲੀ ਬੋਲ ਰਹੀ ਹੈ। ਰਾਹੁਲ ਗਾਂਧੀ, ਦਿਗਵਿਜੇ ਸਿੰਘ, ਕਪਿਲ ਸਿੱਬਲ, ਨਵਜੋਤ ਸਿੱਧੂ ਸਮੇਤ ਕਈ ਕਾਂਗਰਸੀ ਆਗੂ ਫੌਜ ਦੀ ਬਹਾਦਰੀ ਦੀ ਸ਼ਲਾਘਾ ਕਰਨ ਦੀ ਬਜਾਏ ਉਨ੍ਹਾਂ ਤੋਂ ਬਹਾਦਰੀ ਦਾ ਸਬੂਤ ਮੰਗਦੇ ਹਨ। ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਲੋਕ ਖਾਂਦੇ ਤਾਂ ਦੇਸ਼ ਦਾ ਹਨ ਪਰ ਗੁਣਗਾਨ ਪਾਕਿਸਤਾਨ ਦਾ ਕਰਦੇ ਹਨ। ਇਸ ਦੇ ਉਲਟ ਪ੍ਰਧਾਨ ਮੰਤਰੀ ਮੋਦੀ ਹੀ ਅਜਿਹੇ ਹਨ ਜੋ ਪਾਕਿਸਤਾਨ ਨੂੰ ਉਸ ਦੀ ਹੀ ਭਾਸ਼ਾ 'ਚ ਉਸ ਦੀ ਧਰਤੀ 'ਤੇ ਮੂੰਹ-ਤੋੜ ਜਵਾਬ ਦੇਣ ਦੀ ਹਿੰਮਤ ਰੱਖਦੇ ਹਨ। ਫੌਜ ਨੇ ਮੋਦੀ ਦੇ ਨਿਰਦੇਸ਼ 'ਤੇ ਪਾਕਿਸਤਾਨ ਨੂੰ ਪਹਿਲਾਂ ਸਰਜੀਕਲ ਸਟ੍ਰਾਈਕ ਤੇ ਹੁਣ ਪੁਲਵਾਮਾ ਹਮਲੇ ਦਾ ਜਵਾਬ ਏਅਰ ਸਟ੍ਰਾਈਕ ਦੇ ਰੂਪ ਵਿਚ ਦਿੱਤਾ ਹੈ।
ਮਲਿਕ ਨੇ ਕਿਹਾ ਹੇਮਰਾਜ ਦਾ ਸਿਰ ਜਦੋਂ ਪਾਕਿਸਤਾਨੀ ਫੌਜ ਕੱਟ ਕੇ ਲੈ ਗਈ ਸੀ ਤਦ ਕਾਂਗਰਸ ਦਾ ਰਾਜ ਸੀ, 26/11 ਦੇ ਮੁੰਬਈ ਹਮਲੇ ਸਮੇਂ 250 ਨਿਰਦੋਸ਼ ਨਾਗਰਿਕ ਮਾਰੇ ਗਏ, ਤਦ ਵੀ ਦੇਸ਼ 'ਚ ਕਾਂਗਰਸ ਦਾ ਰਾਜ ਸੀ, ਸੌਰਭ ਕਾਲੀਆ ਦੀ ਲਾਸ਼ ਦੇ ਜਦੋਂ 22 ਟੁਕੜੇ ਕੀਤੇ ਗਏ ਸਨ, ਤਦ ਵੀ ਕਾਂਗਰਸ ਦਾ ਰਾਜ ਸੀ, ਪਾਕਿਸਤਾਨ ਵੱਲੋਂ ਸਰਬਜੀਤ ਨੂੰ ਰਿਹਾਅ ਨਾ ਕਰਵਾ ਸਕਣਾ ਤੇ ਉਸ ਦੀ ਲਾਸ਼ ਨੂੰ ਭਾਰਤ ਭੇਜੇ ਜਾਣ ਸਮੇਂ ਵੀ ਕਾਂਗਰਸ ਦਾ ਰਾਜ ਸੀ, ਤਦ ਕਾਂਗਰਸੀਆਂ ਨੂੰ ਕੀ ਸੱਪ ਸੁੰਘ ਗਿਆ ਸੀ ਜਾਂ ਇਨ੍ਹਾਂ ਦੇ ਮੂੰਹ 'ਚੋਂ ਆਵਾਜ਼ ਚਲੀ ਗਈ ਸੀ।
ਪੰਜਾਬੀਆਂ ਦੀ ਮਿਹਨਤ ਦੀ ਕਮਾਈ ਨਾਲ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ
ਮਲਿਕ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਦੇ 2 ਕਰੋੜ ਰੁਪਏ ਨਾਲ ਰਾਹੁਲ ਗਾਂਧੀ, ਸਿੱਧੂ ਤੇ ਹੋਰ ਨੇਤਾ ਚੋਣ ਰੈਲੀਆਂ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੇ ਹਨ ਤੇ ਆਪਣੇ ਉੱਚ ਨੇਤਾਵਾਂ ਨੂੰ ਖੁਸ਼ ਕਰਨ ਦੇ ਚੱਕਰ 'ਚ ਪੰਜਾਬ ਦੀ ਜਨਤਾ ਦੀ ਮਿਹਨਤ ਦੀ ਕਮਾਈ ਦੇ ਪੈਸੇ ਨਾਲ ਰੈਲੀਆਂ ਕਰਵਾ ਰਹੇ ਹਨ। ਇਸ ਮੌਕੇ ਪ੍ਰਦੇਸ਼ ਸਕੱਤਰ ਰਾਕੇਸ਼ ਰਾਠੌਰ, ਦਯਾ ਸਿੰਘ ਸੋਢੀ, ਪ੍ਰਵੀਨ ਬਾਂਸਲ, ਆਨੰਦ ਸ਼ਰਮਾ, ਹਰਵਿੰਦਰ ਸੰਧੂ, ਜਨਾਰਦਨ ਸ਼ਰਮਾ, ਅਜੇ ਅਰੋੜਾ ਆਦਿ ਮੌਜੂਦ ਸਨ।
ਖਹਿਰਾ ਖੁਦ ਪਹੁੰਚੇ ਵਿਧਾਨਸਭਾ ਪਰ ਨਹੀਂ ਮਿਲਿਆ ਨੋਟਿਸ
NEXT STORY