ਜਲੰਧਰ(ਗੁਲਸ਼ਨ)— ਬੱਸ ਸਟੈਂਡ ਦੇ ਨੇੜੇ ਗੜ੍ਹਾ ਰੋਡ 'ਤੇ ਪੈਂਦੇ ਰੇਲਵੇ ਫਾਟਕ ਨੂੰ ਮੰਗਲਵਾਰ ਸਵੇਰੇ ਇਕ ਆਟੋ ਚਾਲਕ ਨੇ ਟੱਕਰ ਮਾਰ ਦਿੱਤੀ। ਟੱਕਰ ਨਾਲ ਫਾਟਕ ਦਾ ਪੋਲ ਟੁੱਟ ਗਿਆ। ਗੇਟਮੈਨ ਦੇ ਮੁਤਾਬਕ ਟਰੇਨ ਆਉਣ ਦੇ ਸਮੇਂ ਉਹ ਫਾਟਕ ਬੰਦ ਕਰ ਰਿਹਾ ਸੀ ਕਿ ਇਕ ਤੇਜ਼ ਰਫਤਾਰ ਆਟੋ ਚਾਲਕ ਫਾਟਕ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ।
ਗੇਟਮੈਨ ਨੇ ਘਟਨਾ ਦੀ ਸੂਚਨਾ ਰੇਲਵੇ ਅਧਿਕਾਰੀਆਂ ਨੂੰ ਦਿੱਤੀ। ਸੰਬੰਧਤ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਫਾਟਕ ਨੂੰ ਠੀਕ ਕੀਤਾ। ਘਟਨਾ ਦੀ ਸੂਚਨਾ ਮਿਲਣ 'ਤੇ ਨਕੋਦਰ ਆਰ. ਪੀ. ਐੱਫ. ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਨਕੋਦਰ ਪੋਸਟ ਦੇ ਇੰਚਾਰਜ ਇੰਸ. ਚਮਕੌਰ ਸਿੰਘ ਨੇ ਦੱਸਿਆ ਕਿ ਆਟੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਗੇਟਮੈਨ ਆਟੋ ਦਾ ਨੰਬਰ ਨੋਟ ਨਹੀਂ ਕਰ ਸਕਿਆ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਠਾਨਕੋਟ ਨਗਰ ਸੁਧਾਰ ਟਰੱਸਟ ਦਾ ਵਿਗਿਆਪਨ ਘੋਟਾਲਾ ਆਇਆ ਸਾਹਮਣੇ,ਖਰਚ ਕੀਤੀ ਗਈ ਕਰੋੜਾਂ ਦੀ ਰਾਸ਼ੀ
NEXT STORY