ਜਲੰਧਰ (ਗੁਲਸ਼ਨ)— ਰੇਲਵੇ ਪੁਲਸ ਦੇ ਏ. ਡੀ. ਜੀ. ਪੀ. ਰੋਹਿਤ ਚੌਧਰੀ ਦੇ ਨਿਰਦੇਸ਼ਾਂ 'ਤੇ ਸਿਟੀ ਰੇਲਵੇ ਸਟੇਸ਼ਨ 'ਤੇ ਐੱਸ. ਐੱਚ. ਓ. ਬਲਵੰਤ ਰੰਧਾਵਾ ਦੀ ਅਗਵਾਈ 'ਚ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਮੁਸਾਫਰਾਂ ਦੇ ਸਾਮਾਨ ਦੀ ਤਲਾਸ਼ੀ ਤੋਂ ਇਲਾਵਾ ਮੁਸਾਫਰਖਾਨੇ, ਵੇਟਿੰਗ ਹਾਲ, ਪਲੇਟਫਾਰਮ ਨੰਬਰ 1, 2, 3, 5 ਅਤੇ 1 ਏ 'ਤੇ ਚੱਪੇ-ਚੱਪੇ ਦੀ ਸਰਚ ਕੀਤੀ ਗਈ। ਸਟੇਸ਼ਨ ਦੇ ਸਰਕੁਲੇਟਿੰਗ ਏਰੀਏ 'ਚ ਟੈਕਸੀ ਸਟੈਂਡ, ਰਿਕਸ਼ਾ ਸਟੈਂਡ ਅਤੇ ਕਾਰ ਪਾਰਕਿੰਗ 'ਚ ਚੈਕਿੰਗ ਕੀਤੀ। ਜੀ. ਆਰ. ਪੀ. ਵਲੋਂ ਕੁਝ ਟਰੇਨਾਂ 'ਚ ਵੀ ਚੈਕਿੰਗ ਕੀਤੀ ਗਈ।
ਇਸ ਮੌਕੇ ਐੱਸ. ਐੱਚ. ਓ. ਬਲਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਵਿਸਾਖੀ ਦੇ ਤਿਉਹਾਰ ਨੂੰ ਦੇਖਦਿਆਂ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਸਟੇਸ਼ਨ 'ਤੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਸਟੇਸ਼ਨ 'ਤੇ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ, ਕੁਲੀਆਂ ਅਤੇ ਵੈਂਡਰਾਂ ਨੂੰ ਵੀ ਅਲਰਟ ਰਹਿਣ ਲਈ ਕਿਹਾ। ਰੰਧਾਵਾ ਨੇ ਮੁਸਾਫਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਸਟੇਸ਼ਨ ਕੰਪਲੈਕਸ ਵਿਚ ਕੋਈ ਲਾਵਾਰਿਸ ਚੀਜ਼ ਪਈ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਸ ਨੂੰ ਸੂਚਨਾ ਦੇਣ।
ਜਿਸ ਮਾਂ ਨੂੰ 28 ਸਾਲ ਤੋਂ ਧੀਆਂ ਸਮਝ ਰਹੀਆਂ ਸਨ ਮਰੀ, ਉਹ ਮਿਲੀ ਇਸ ਹਾਲਤ 'ਚ
NEXT STORY