ਮਾਨਸਾ (ਸੰਦੀਪ ਮਿੱਤਲ) : ਗਰਮੀ ਦੇ ਮੌਸਮ 'ਚ ਕੁਦਰਤ ਦੇ ਕਰਵਟ ਬਦਲਦਿਆਂ ਅਚਾਨਕ ਲਗਾਤਾਰ 3 ਘੰਟੇ ਪਈ ਤੇਜ਼ ਮੋਹਲੇਧਾਰ ਬਾਰਸ਼ ਨੇ ਕੁੱਝ ਪਲ ਗਰਮੀ ਤੋਂ ਰਾਹਤ ਦਿਵਾਈ ਪਰ ਲੰਘੇ ਦਿਨ ਬਾਰਸ਼ ਦੇ ਪਾਣੀ ਦਾ ਦਬਾਅ ਵੱਧਣ ਕਾਰਨ ਕਿਸਾਨਾਂ ਅਤੇ ਪਿੰਡਾਂ ਦੇ ਲੋਕਾਂ ਦੇ ਨੱਕ 'ਚ ਦਮ ਆ ਗਿਆ। ਮਾਨਸਾ ਜ਼ਿਲੇ ਅੰਦਰ ਬਾਰਿਸ਼ ਦਾ ਪਾਣੀ ਖੇਤਾਂ 'ਚ ਭਰ ਜਾਣ ਤੇ ਹਜ਼ਾਰਾਂ ਏਕੜ ਨਰਮੇ ਅਤੇ ਝੋਨੇ ਦੀ ਫਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਅਤੇ ਬਾਰਿਸ਼ ਦੇ ਪਾਣੀ ਦਾ ਪੱਧਰ ਉਚਾ ਹੋਣ ਤੇ ਆਵਾਜਾਈ ਠੱਪ ਹੋਣÎ ਕਾਰਨ ਪਿੰਡਾਂ ਦਾ ਸ਼ਹਿਰਾਂ ਨਾਲੋ ਸੰਪਰਕ ਟੁੱਟ ਗਿਆ ਅਤੇ ਆਵਾਜਾਈ ਠੱਪ ਹੋ ਕੇ ਰਹਿ ਗਈ। ਕਈ ਪਿੰਡਾਂ ਅੰਦਰ ਪਾਣੀ ਭਰ ਜਾਣ ਤੇ ਸੈਂਕੜੇ ਘਰਾਂ ਦੀਆਂ ਕੰਧਾਂ 'ਚ ਤਰੇੜਾਂ ਆ ਗਈਆਂ। ਜ਼ਿਲਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਸ ਭਾਰੀ ਬਰਸਾਤ ਕਾਰਨ ਪਿੰਡ ਕੋਟ ਧਰਮੂ, ਨੰਗਲ ਖੁਰਦ, ਨੰਗਲ ਕਲਾਂ, ਭੰਮੇ ਕਲਾਂ ਅਤੇ ਰਾਮਾਨੰਦੀ ਆਦਿ ਨਾਲ ਲਗਦੇ ਰਜਵਾਹੇ ਦੇ ਟੁੱਟਣ ਕਾਰਨ ਹਜ਼ਾਰਾਂ ਏਕੜ ਕਿਸਾਨ ਅਤੇ ਮਜ਼ਦੂਰਾਂ ਦੀ ਫਸਲ ਤਬਾਹ ਹੋ ਕਈ ਹੈ। ਇਸ ਤਰ੍ਹਾਂ ਹੀ ਪਿੰਡ ਭਲਾਈਕੇ ਦੀ 200 ਏਕੜ, ਕੋਟ ਧਰਮੂ ਦੀ 800 ਏਕੜ, ਰਾਮਾਨੰਦੀ 600 ਏਕੜ, ਭੰਮੇ ਕਲਾਂ 500 ਏਕੜ, ਦਸੌਧੀਆਂ 600 ਏਕੜ, ਲਾਲਿਆਂਵਾਲੀ 600 ਏਕੜ, ਘੁੱਦੂਵਾਲਾ 150 ਏਕੜ, ਬਾਜੇਵਾਲਾ 50 ਏਕੜ, ਉੱਡਤ ਭਗਤ ਰਾਮ 50 ਏਕੜ, ਭੰਮੇ ਖੁਰਦ 350 ਏਕੜ, ਸਾਹਨੇਵਾਲੀ 250 ਏਕੜ, ਛਾਪਿਆਂਵਾਲੀ 100 ਏਕੜ ਅਤੇ ਬਲਾਕ ਮਾਨਸਾ ਦੇ ਪਿੰਡ ਬਰਨਾਲਾ, ਜਵਾਹਰਕੇ, ਨੰਗਲ ਕਲਾਂ, ਨੰਗਲ ਖੁਰਦ, ਦੂਲੋਵਾਲ, ਘਰਾਂਗਣਾ ਅਤੇ ਮੌਜੀਆ ਵਿੱਚ ਵੀ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ।
ਨਰਮੇ ਅਤੇ ਝੋਨੇ ਦੀਆਂ ਫਸਲਾਂ ਅਤੇ ਘਰਾਂ ਦੀ ਤਬਾਹੀ ਦਾ ਮੁਆਵਜਾ ਲੈਣ ਲਈ ਜ਼ਿਲਾ ਪ੍ਰਸ਼ਾਸਨ ਨੂੰ ਮੰਗ-ਪੱਤਰ ਦੇÎਣ ਲਈ ਪੁੱਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਮਲਕੀਤ ਸਿੰਘ ਕੋਟ ਧਰਮੂ ਅਤੇ ਰਾਮ ਸਿੰਘ ਭਲਾਈਕੇ ਨੇ ਦੋਸ਼ ਲਾਇਆ ਕਿ ਬਾਰਸ਼ਾਂ ਕਾਰਨ ਆਉਣ ਵਾਲੇ ਹੜ੍ਹਾਂ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀ ਨਿਗਰਾਨੀ ਹੇਠ ਜ਼ਿਲਾ ਪ੍ਰਸ਼ਾਸਨ ਨੇ ਰਜਵਾਹੇ, ਨਹਿਰਾਂ, ਨਾਲਿਆਂ ਦੀ ਸਫਾਈ ਅਤੇ ਸਾਂਭ-ਸੰਭਾਲ ਕਰਵਾਉਣੀ ਹੁੰਦੀ ਹੈ ਪਰ ਅਧਿਕਾਰੀਆਂ ਨੇ ਸਿਰਫ ਬੰਨਾਂ ਦਾ ਜਾਇਜ਼ਾ ਲੈਣ ਤੋਂ ਸਿਵਾਏ ਕੋਈ ਵਿਸ਼ੇਸ਼ ਕਦਮ ਨਹੀ ਚੁੱਕਿਆ ਦੀ ਅਣਗਹਿਲੀ ਕਾਰਨ ਕਿਸਾਨਾਂ ਦੀ ਫਸਲ ਤਬਾਹ ਹੋ ਗਈ ਹੈ। ਜਮਹੂਰੀ ਕਿਸਾਨ ਸਭਾ ਦੇ ਪ੍ਰੈਸ ਸਕੱਤਰ ਇਕਬਾਲ ਸਿੰਘ ਫਫੜੇ, ਪੰਜਾਬ ਕਿਸਾਨ ਯੂਨੀਅਨ ਦੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਤੋ ਇਲਾਵਾ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਕੋਟਧਰਮੂ ਅਤੇ ਦਰਸ਼ਨ ਸਿੰਘ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਫਸਲਾਂ ਅਤੇ ਘਰਾਂ ਦੇ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾ ਕੇ 40 ਹਜ਼ਾਰ ਰੂਪੈ ਪ੍ਰਤੀ ਏਕੜ ਮੁਆਵਜ਼ੇ ਦਿੱਤਾ ਜਾਵੇ।
ਮੋਫਰ ਨੇ ਪਿੰਡਾਂ ਅਤੇ ਖੇਤਾਂ ਦਾ ਤੂਫਾਨੀ ਦੌਰਾ ਕਰਕੇ ਸੁਣੇ ਕਿਸਾਨਾਂ ਦੇ ਦੁੱਖੜੇ
ਸਾਬਕਾ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਅੰਦਰ ਬਾਰਸ਼ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਪਿੰਡਾਂ ਅਤੇ ਖੇਤਾਂ ਦਾ ਤੂਫਾਨੀ ਦੌਰਾ ਕੀਤਾ ਅਤੇ ਉਨ੍ਹਾਂ ਨੇ ਕਿਸਾਨਾਂ ਦੇ ਦੁੱਖੜੇ ਸੁਣੇ। ਮੋਫਰ ਨੇ ਕਿਸਾਨਾਂ ਨੂੰ ਵਿਸ਼ਵਾਸ ਦਿੱਤਾ ਕਿ ਉਹ ਸਮੁੱਚਾ ਮਾਮਲਾ ਪੰਜਾਬ ਸਰਕਾਰ ਦੇ ਧਿਆਨ 'ਚ ਲਿਆ ਕੇ ਫਸਲਾਂ ਅਤੇ ਘਰਾਂ ਦੇ ਹੋਏ ਨੁਕਸਾਨ ਮੁਆਵਜ਼ਾ ਦਿਵਾਉਣ ਲਈ ਯਤਨਸ਼ੀਲ ਰਹਿਣਗੇ।
ਨਗਰ ਕੌਂਸਲ ਦੀ ਗਲਤ ਯੋਜਨਾਬੰਦੀ ਨੇ ਮਜ਼ਦੂਰਾਂ ਦੇ ਘਰ ਡੋਬੇ
ਥੋੜੀ ਜਿਹੀ ਬਰਸ਼ਾਤ ਨਾਲ ਜਿੱਥੇ ਪੂਰਾ ਮਾਨਸਾ ਸ਼ਹਿਰ ਹੀ ਟਾਪੂ ਦਾ ਰੂਪ ਧਾਰਨ ਕਰ ਜਾਂਦਾ ਹੈ ਉੱਥੇ ਇਸ ਦਾ ਸਭ ਤੋਂ ਵੱਧ ਅਸਰ ਮਾਨਸਾ ਸ਼ਹਿਰ ਦੇ ਵਾਰਡ ਨੰ; 25 ਅਤੇ 17 ਦੇ ਮਜ਼ਦੂਰ ਪਰਿਵਾਰਾਂ 'ਤੇ ਪੈਂਦਾ ਹੈ। ਨਗਰ ਕੌਂਸਲ ਦੀ ਗਲਤ ਯੋਜਨਾਬੰਦੀ ਕਰਕੇ ਇਹ ਇਲਾਕਾ ਪੂਰਾ ਹੀ ਡੁੱਬ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਰਜਿੰਦਰ ਸਿੰਘ, ਬਿੰਦਰ ਅਲਖ, ਸੰਦੀਪ ਸਿੰਘ ਨੇ ਦੱਸਿਆ ਕਿ ਵਾਰਡ ਨੰ: 25 ਸ਼ਹਿਰ ਦਾ ਸਭ ਤੋਂ ਨੀਵਾ ਵਾਰਡ ਹੈ ਅਤੇ ਨਗਰ ਕੌਂਸਲ ਨੇ ਸ਼ਹਿਰ ਦਾ ਸਾਰੇ ਹੀ ਪਾਣੀ ਦੀ ਨਿਵਾਣ ਇਸ ਵਾਰਡ ਵੱਲ ਕੀਤੀ ਹੋਈ ਹੈ। ਇਕ ਪਾਸੇ ਸਿਰਸਾ ਰੋਡ ਵਾਲੀ ਸੜਕ ਉੱਚੀ ਹੈ, ਦੂਜੇ ਪਾਸੇ ਰੇਲਵੇ ਲਾਈਨ ਹੋਣ ਹੋਣ ਕਾਰਨ ਸ਼ਹਿਰ ਦਾ ਸਾਰਾ ਪਾਣੀ ਭਾਈ ਗੁਰਦਾਸ ਡੇਰੇ ਕੋਲ ਬਣੇ ਟੋਬੇ ਵਿੱਚ ਇਕੱਠਾ ਹੁੰਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਸਮੱਸਿਆ ਦਾ ਜਲਦੀ ਹੱਲ ਕਰੇ ਅਤੇ ਜਿਹੜੇ ਲੋਕਾਂ ਦੇ ਘਰਾਂ ਦਾ ਨੁਕਸ਼ਾਨ ਹੋਇਆ ਹੈ ਉਹਨਾਂ ਨੂੰ ਮੁਆਵਜਾ ਦਿੱਤਾ ਜਾਵੇ।
ਮੀਂਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ - ਝੰਡੂਕੇ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਮਾਨਸਾ ਦੇ ਨਾਲ ਲੱਗਦੇ ਨੰਗਲ, ਘਰਾਂਗਣਾ, ਦੂਲੋਵਾਲ, ਮਾਖਾ ਤੇ ਮਾਨਸਾ ਪਿੰਡਾਂ ਦਾ ਦੌਰਾ ਕੀਤਾ ਜਿਸ ਵਿਚ ਨਰਮੇ ਅਤੇ ਮੂੰਗੀ ਦੀ ਫਸਲ ਭਾਰੀ ਮੀਂਹ ਪੈਣ ਕਾਰਨ ਤਬਾਹ ਹੋ ਚੁੱਕੀ ਹੈ ਅਤੇ ਝੋਨੇ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਤਬਾਹ ਹੋਈ ਫਸਲ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਵੇ।
ਭੁਲੱਥ ਪੁਲਸ ਨੇ ਚਲਾਈ ਚੈਕਿੰਗ ਮੁਹਿੰਮ, ਅਨੇਕਾਂ ਵਾਹਨਾਂ ਦੇ ਕੱਟੇ ਚਲਾਨ
NEXT STORY