ਨੈਸ਼ਨਲ ਡੈਸਕ- ਮਾਨਸੂਨ ਨੇ ਭਾਰਤ 'ਚ ਦਸਤਕ ਦੇ ਦਿੱਤੀ ਹੈ ਤੇ ਇਸ ਦੌਰਾਨ ਭਾਰਤ ਦੇ ਕਈ ਸੂਬਿਆਂ 'ਚ ਹੋਈ ਭਾਰੀ ਬਾਰਿਸ਼ ਨੇ ਜਿੱਥੇ ਗਰਮੀ ਤੋਂ ਰਾਹਤ ਦਿਵਾਈ ਹੈ, ਉੱਥੇ ਹੀ ਕਈ ਪਾਸੇ ਇਸ ਕਾਰਨ ਭਾਰੀ ਤਬਾਹੀ ਵੀ ਮਚੀ ਹੈ। ਹੁਣ ਤਾਜ਼ਾ ਖ਼ਬਰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਭਾਰੀ ਬਾਰਿਸ਼ ਕਾਰਨ ਪਾਣੀ ਭਰਨ ਨਾਲ ਕੇਂਦਰੀ ਅਤੇ ਦੱਖਣੀ ਨੈੱਟਵਰਕ ਦੇ ਕੁਝ ਹਿੱਸਿਆਂ ਵਿੱਚ ਮੈਟਰੋ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।
ਸੂਤਰਾਂ ਨੇ ਦੱਸਿਆ ਹੈ ਕਿ ਦੱਖਣ ਵਿੱਚ, ਕਵੀ ਸੁਭਾਸ਼ ਤੋਂ ਮੈਦਾਨ ਸਟੇਸ਼ਨ ਅਤੇ ਦੱਖਣੇਸ਼ਵਰ ਤੋਂ ਗਿਰੀਸ਼ ਪਾਰਕ ਸਟੇਸ਼ਨ ਤੱਕ ਮੈਟਰੋ ਸੇਵਾਵਾਂ ਵਿੱਚ ਵਿਘਨ ਪਿਆ। ਇਸ ਨਾਲ ਨਜਿੱਠਣ ਲਈ ਪੰਪ ਲਗਾ ਕੇ ਪਟੜੀਆਂ ਤੋਂ ਪਾਣੀ ਕੱਢਣ ਦਾ ਕੰਮ ਚੱਲ ਰਿਹਾ ਹੈ। ਸ਼ਹਿਰ ਵਿੱਚ ਰਾਤ ਭਰ ਹੋਈ ਬਾਰਿਸ਼ ਕਾਰਨ ਮਹੱਤਵਪੂਰਨ ਜੰਕਸ਼ਨਾਂ 'ਤੇ ਪਾਣੀ ਭਰਨ ਕਾਰਨ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਕੋਲਕਾਤਾ ਨਗਰ ਨਿਗਮ (ਕੇ.ਐੱਮ.ਐੱਸ.) ਨੇ ਸੜਕਾਂ ਨੂੰ ਸਾਫ਼ ਕਰਨ ਲਈ ਪੰਪ ਵੀ ਲਗਾਏ ਹਨ ਤੇ ਮੈਟਰੋ ਨੂੰ ਮੁੜ ਬਹਾਲ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਭਾਰਤ ਤੋਂ ਜਾਂਦੇ ਜਹਾਜ਼ ਨੂੰ ਸਮੁੰਦਰ ਵਿਚਾਲੇ ਲੱਗ ਗਈ ਅੱਗ, ਫ਼ਿਰ ਜੋ ਹੋਇਆ...
ਜ਼ਿਕਰਯੋਗ ਹੈ ਕਿ ਜੂਨ ਦੇ ਮਹੀਨੇ 'ਚ ਜਦੋਂ ਗਰਮੀ ਪੂਰੇ ਜ਼ੋਰਾਂ 'ਤੇ ਹੁੰਦੀ ਹੈ, ਉਦੋਂ ਮਾਨਸੂਨ ਨਾਲ ਹੀ ਗਰਮੀ ਤੋਂ ਥੋੜ੍ਹੀ ਰਾਹਤ ਮਿਲਦੀ ਹੈ, ਪਰ ਇਸ ਦੌਰਾਨ ਭਾਰੀ ਬਾਰਿਸ਼ ਜੀਵਨ ਅਸਤ-ਵਿਅਸਤ ਵੀ ਕਰ ਦਿੰਦੀ ਹੈ, ਜਿਸ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋ ਜਾਂਦਾ ਹੈ। ਇਸੇ ਤਰ੍ਹਾਂ ਇਸ ਵਾਰ ਵੀ ਭਾਰੀ ਬਾਰਿਸ਼ ਕਾਰਨ ਕਈ ਪਾਸੇ ਦਰੱਖਤ ਤੇ ਬਿਜਲੀ ਦੇ ਖੰਭੇ ਟੁੱਟ ਕੇ ਸੜਕਾਂ 'ਤੇ ਡਿੱਗੇ ਹਨ, ਜਿਸ ਕਾਰਨ ਸੜਕੀ ਆਵਾਜਾਈ ਵੀ ਕਈ ਥਾਈਂ ਪ੍ਰਭਾਵਿਤ ਹੋਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ 'ਚ 90% ਲੋਕ ਦੰਦਾਂ ਨੂੰ ਸਮੱਸਿਆ ! ਹਰ ਸਾਲ 7.2 ਅਰਬ ਡਾਲਰ ਦਾ ਨੁਕਸਾਨ
NEXT STORY