ਬਹਿਰਾਮਪੁਰ (ਗੋਰਾਇਆ) - ਪਿਛਲੇ ਦਿਨੀਂ ਆਈ ਤੇਜ਼ ਬਾਰਿਸ਼ ਦੇ ਕਾਰਨ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਸੀ, ਜਿਸ ਕਾਰਨ ਪਾਰਲੇ ਪਾਸੇ ਵੱਸੇ ਅੱਧੀ ਦਰਜਨ ਪਿੰਡਾਂ ਨੂੰ ਜਾਣ ਵਾਲੀ ਮੇਨ ਸੜਕ ਸਾਰੀ ਪਾਣੀ ਦੀ ਲਪੇਟ ਵਿੱਚ ਆਉਣ ਕਾਰਨ ਰੁੜ ਗਈ ਹੈ। ਪਾਣੀ ਦਾ ਪੱਧਰ ਵੱਧ ਜਾਣ ਕਾਰਨ ਲੋਕਾਂ ਦਾ ਆਉਣਾ-ਜਾਣਾ ਬਹੁਤ ਔਖਾ ਹੋ ਗਿਆ ਹੈ। ਇਸ ਦਰਿਆ ਦੇ ਪਾਣੀ ਦੇ ਕਾਰਨ ਸਬੰਧਿਤ ਵਿਭਾਗ ਵੱਲੋਂ ਭੂਮੀ ਕਟਾਅ ਰੋਕਣ ਲਈ ਬਣਾ ਕੇ ਲਗਾਏ ਗਏ ਕੁਝ ਸਪਰ ਦਰਿਆ ਦੇ ਪਾਣੀ ’ਚ ਰੁੜ ਗਏ। ਦਰਿਆ ਦੇ ਕਿਨਾਰੇ ਕੁਝ ਜ਼ਮੀਨਾਂ ਨੂੰ ਕਾਫੀ ਢਹਿ ਲੱਗਣ ਦੇ ਕਾਰਨ ਕਿਨਾਰੇ ਦਰਿਆ ’ਚ ਸਿਮਟ ਗਏ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ
ਇਸ ਸੰਬੰਧੀ ਕਿਸ਼ਤੀ ਰਾਹੀਂ ‘ਜਗਬਾਣੀ ’ਦੇ ਪ੍ਰਤੀਨਿਧੀ ਨੇ ਦਰਿਆ ਦੇ ਪਾਰਲੇ ਪਾਸੇ ਇਲਾਕੇ ਦਾ ਦੌਰਾ ਕੀਤਾ ਅਤੇ ਇਸ ਪਾਣੀ ਦੇ ਹਾਲਤ ਬਾਰੇ ਜਾਣਕਾਰੀ ਲਈ। ਇਸ ਸਬੰਧੀ ਜਦ ਇਲਾਕਾ ਵਾਸੀ ਸਰਪੰਚ ਮੋਹਣ ਸਿੰਘ ਕਜਲਾ, ਸਰਪੰਚ ਜਸਵੰਤ ਸਿੰਘ ਮੰਮੀ ਚਕਰੰਗਾ, ਸਾਬਕਾ ਸਰਪੰਚ ਰੂਪ ਸਿੰਘ ਭਰਿਆਲ, ਸਾਬਕਾ ਸਰਪੰਚ ਗੁਰਨਾਮ ਸਿੰਘ ਤੂਰ, ਮਹਿੰਦਰ ਸਿੰਘ, ਦਿਆਲ ਸਿੰਘ, ਸੰਤੋਖ ਸਿੰਘ ਆਦਿ ਇਲਾਕਾ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਾਣੀ ਦਾ ਵਹਾਅ ਕਾਫ਼ੀ ਤੇਜ਼ ਹੋਣ ਕਾਰਨ ਅੱਧੀ ਦਰਜਨ ਪਿੰਡਾਂ ਨੂੰ ਜਾਣ ਵਾਲੀ ਮੇਨ ਸੜਕ ਪਾਣੀ ਦੀ ਲਪੇਟ ਵਿੱਚ ਆਉਣ ਕਾਰਨ ਰੁੜ ਗਈ ਹੈ। ਲੋਕਾਂ ਨੂੰ ਆਉਣ-ਜਾਣ ਵਿੱਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਕਾਂਗਰਸ ਪ੍ਰਧਾਨ ਬਣਨ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਨਵਜੋਤ ਸਿੰਘ ਸਿੱਧੂ (ਤਸਵੀਰਾਂ)
ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਜੋ ਸਾਡਾ ਇਹ ਰਸਤਾ ਨੁਕਸਾਨਿਆ ਗਿਆ ਹੈ, ਉਸ ਦੀ ਪਹਿਲ ਦੇ ਆਧਾਰ ’ਤੇ ਮੁੜ ਮੁਰੰਮਤ ਕੀਤੀ ਜਾਵੇ ਤਾਂ ਕਿ ਆਉਣ ਜਾਣ ਵਾਲੇ ਲੋਕਾਂ ਲਈ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ। ਉੱਧਰ ਦੂਜੇ ਪਾਸੇ ਅੱਜ ਪਾਣੀ ਘੱਟ ਹੋਣ ਕਾਰਨ ਮਕੌੜਾ ਪੱਤਣ ’ਤੇ ਕਿਸ਼ਤੀ ਤਾਂ ਚਾਲੂ ਕਰ ਦਿੱਤੀ ਗਈ ਪਰ ਸੜਕ ਦੇ ਨੁਕਸਾਨੇ ਜਾਣ ਦੇ ਕਾਰਨ ਲੋਕਾਂ ਘਰਾਂ ਤੱਕ ਜਾਣ ਲਈ ਖੇਤਾਂ ਵਿੱਚੋਂ ਦੀ ਜਾਣਾ ਪੈ ਰਿਹਾ ਹੈ, ਜੋ ਕਾਫ਼ੀ ਲੰਬਾ ਰਸਤਾ ਬਣ ਜਾਂਦਾ ਹੈ ।
ਪੜ੍ਹੋ ਇਹ ਵੀ ਖ਼ਬਰ - ਕ੍ਰਿਕਟ ਦੇ ਗੁਰੂ ‘ਨਵਜੋਤ ਸਿੰਘ ਸਿੱਧੂ’ ਨੇ ਬਦਲੇ ਪੰਜਾਬ ਦੇ ਸਿਆਸੀ ਸਮੀਕਰਨ
5 ਸਾਲਾਂ ਬਾਅਦ ਰਕਮ ਦੁੱਗਣੀ ਕਰਨ ਦਾ ਝਾਂਸਾ ਦੇ ਕੇ ਮਾਰੀ ਠੱਗੀ
NEXT STORY