ਰੂਪਨਗਰ/ਚੰਡੀਗੜ੍ਹ - ਪੁਡਾ ਭਵਨ ਮੋਹਾਲੀ 'ਚ ਬਿਲਡਿੰਗ ਕੰਸਟਰੱਕਸ਼ਨ ਵਿਸ਼ੇ 'ਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ. ਆਈ. ਟੀ.) ਵੱਲੋਂ ਆਯੋਜਿਤ ਦੋ ਦਿਨਾ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਵਿੰਨੀ ਮਹਾਜਨ, ਵਧੀਕ ਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਵਿੰਨੀ ਮਹਾਜਨ ਨੇ ਕਿਹਾ ਕਿ ਨਵੇਂ ਬਿਲਡਿੰਗ ਮਟੀਰੀਅਲ ਤੇ ਤਕਨੀਕਾਂ ਹੋਂਦ 'ਚ ਆਈਆਂ ਹਨ, ਜਿਨ੍ਹਾਂ ਦੀ ਵਰਤੋਂ ਸਸਤੀ ਪੈਂਦੀ ਹੈ ਤੇ ਸਮੇਂ ਦੀ ਬੱਚਤ ਵੀ ਕਰਦੀਆਂ ਹਨ। ਇਸ ਸਮੇਂ ਰਵੀ ਭਗਤ ਆਈ. ਏ. ਐੱਸ. ਮੁੱਖ ਪ੍ਰਸ਼ਾਸਕ ਪੁਡਾ-ਕਮ-ਡਾਇਰੈਕਟਰ ਸ਼ਹਿਰੀ ਤੇ ਗ੍ਰਾਮ ਯੋਜਨਾਬੰਦੀ ਵਿਭਾਗ ਵੀ ਮੌਜੂਦ ਸਨ।
ਸੂਬੇ 'ਚ ਜ਼ਮੀਨੀ ਪਾਣੀ ਦੇ ਘੱਟ ਰਹੇ ਪੱਧਰ 'ਤੇ ਚਿੰਤਾ ਪ੍ਰਗਟ ਕਰਦਿਆਂ ਵਿੰਨੀ ਮਹਾਜਨ ਨੇ ਕਿਹਾ ਕਿ ਸਾਰੀਆਂ ਜਨਤਕ ਇਮਾਰਤਾਂ ਦੀਆਂ ਛੱਤਾਂ 'ਤੇ 'ਰੇਨ ਵਾਟਰ ਹਾਰਵੈਸਟਿੰਗ' ਨੂੰ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇੰਜੀਨੀਅਰ ਇਨ ਚੀਫ ਪੁਡਾ ਤੇ ਚੀਫ ਇੰਜੀਨੀਅਰ ਗਮਾਡਾ ਨੂੰ ਨਿਰਦੇਸ਼ ਦਿੱਤੇ ਕਿ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੀਆਂ ਸਾਰੀਆਂ ਇਮਾਰਤਾਂ 'ਤੇ ਉਕਤ ਟੈਕਨਾਲੋਜੀ ਨੂੰ ਅਪਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਸੂਬੇ 'ਚ ਇਸ ਤਕਨੀਕ 'ਤੇ ਗਹਿਰਾਈ ਨਾਲ ਅਧਿਐਨ ਕਰਨਾ ਚਾਹੀਦਾ ਹੈ ਤੇ ਗਰਾਊਂਡ ਵਾਟਰ ਰੀਚਾਰਜਿੰਗ ਲਈ ਉਪਰਾਲੇ ਸ਼ੁਰੂ ਕਰਨੇ ਚਾਹੀਦੇ ਹਨ।
ਆਈ. ਆਈ. ਟੀ. ਰੂਪਨਗਰ ਵੱਲੋਂ ਇਸ ਟ੍ਰੇਨਿੰਗ ਪ੍ਰੋਗਰਾਮ ਲਈ ਡਾ. ਨਵੀਨ ਜੇਮਸ ਤੇ ਡਾ. ਪੁਤਲ ਹਲਦਰ ਨੂੰ ਤਾਇਨਾਤ ਕੀਤਾ ਗਿਆ ਹੈ। ਵਿੰਨੀ ਮਹਾਜਨ ਨੇ ਦੱਸਿਆ ਕਿ ਪੁਡਾ, ਗਮਾਡਾ, ਗਲਾਡਾ, ਪੀ. ਡੀ. ਏ. ਜੇ. ਡੀ. ਏ., ਏ. ਡੀ. ਏ., ਬੀ. ਡੀ. ਏ. ਅਤੇ ਪੀ. ਐੱਸ. ਆਈ. ਈ. ਸੀ. ਦੇ 90 ਤੋਂ ਵੱਧ ਇੰਜੀਨੀਅਰਾਂ ਵੱਲੋਂ ਟ੍ਰੇਨਿੰਗ ਪ੍ਰੋਗਰਾਮ 'ਚ ਭਾਗ ਲਿਆ ਜਾ ਰਿਹਾ ਹੈ।
3 ਲੱਖ ਦਾ ਲਾਲਚ ਦੇ ਕੇ ਨੌਸਰਬਾਜ਼ ਲੈ ਗਏ 57 ਹਜ਼ਾਰ, ਹੱਥ ਫੜਾ ਗਏ ਅਖਬਾਰਾਂ ਦੀ ਰੱਦੀ
NEXT STORY