ਜਲੰਧਰ, (ਖੁਰਾਣਾ)- ਬਰਸਾਤੀ ਮੌਸਮ ਨੂੰ ਦੇਖਦਿਆਂ ਨਗਰ ਨਿਗਮ ਦੇ ਓ. ਐਂਡ ਐੱਮ. ਸੈੱਲ ਨੇ ਆਪਣੇ ਪੱਧਰ ’ਤੇ ਤਿਆਰੀਆਂ ਕਰਦਿਆਂ ਪ੍ਰਤਾਪ ਬਾਗ ਜ਼ੋਨ ’ਚ ਕੰਟਰੋਲ ਰੂਮ ਸਥਾਪਤ ਕੀਤਾ ਹੈ, ਜਿੱਥੇ ਪਾਣੀ ਭਰਨ ਅਤੇ ਬਰਸਾਤਾਂ ’ਚ ਆਉਣ ਵਾਲੀ ਕਿਸੇ ਵੀ ਆਫਤ ਦੀ ਸੂਰਤ ’ਚ ਟੈਲੀਫੋਨ ਨੰ. 0181-2457254 ’ਤੇ ਸੂਚਨਾ ਦਿੱਤੀ ਜਾ ਸਕੇਗੀ। ਇਹ ਫਲੱਡ ਕੰਟਰੋਲ ਰੂਮ 24 ਘੰਟੇ ਕੰਮ ਕਰੇਗਾ ਅਤੇ ਇੱਥੇ 5 ਸੀਵਰਮੈਨ ਅਤੇ ਇਲੈਕਟ੍ਰੀਸ਼ੀਅਨਾਂ ਦੀ ਨਿਯੁਕਤੀ ਤੋਂ ਇਲਾਵਾ ਟਰੈਕਟਰ, ਪੰਪ ਸੈੱਟ, ਜੈਟਿੰਗ ਮਸ਼ੀਨ ਤੇ ਹੋਰ ਮਸ਼ੀਨਰੀ ਉਪਲੱਬਧ ਰਹੇਗੀ।
ਜ਼ਿਆਦਾ ਬਰਸਾਤ ਦੀ ਸਥਿਤੀ ’ਚ ਇੱਥੋਂ ਨਜਿੱਠਣ ਦੀਆਂ ਤਿਆਰੀਆਂ ਕੀਤੀਆਂ ਜਾਣਗੀਆਂ। ਇਸ ਦਰਮਿਆਨ ਸ਼ਹਿਰ ’ਚ ਜ਼ਿਆਦਾ ਬਰਸਾਤ ਦੀ ਸੰਭਾਵਨਾ ਨੂੰ ਵੇਖਦਿਆਂ ਸਾਰੇ ਜ਼ੋਨਾਂ ’ਚ ਅਧਿਕਾਰੀਆਂ ਦੀਆਂ ਵਾਧੂ ਡਿਊਟੀਆਂ ਲਾਈਆਂ ਗਈਆਂ ਹਨ ਅਤੇ ਲੋ-ਲਾਈਨ ਏਰੀਏ ਦੀ ਪਛਾਣ ਕਰ ਕੇ ਹੜ੍ਹ ਦੀ ਸਥਿਤੀ ’ਚ ਸੁਰੱਖਿਅਤ ਥਾਵਾਂ ਬਾਰੇ ਦੱਸਿਆ ਗਿਆ ਹੈ।
ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਨਿਗਮ ਦਾ ਪਲਾਨ
ਜ਼ੋਨ ਨੰ. 1 (ਪ੍ਰਤਾਪ ਬਾਗ)
- ਐਕਸੀਅਨ : ਸਤਿੰਦਰ ਕੁਮਾਰ
- ਲੋ-ਲਾਈਨ ਏਰੀਆ : ਚੰਦਨ ਨਗਰ, ਨੀਲਾ ਮਹਿਲ, ਢੰਨ ਮੁਹੱਲਾ, ਗੋਪਾਲ ਨਗਰ, ਗਾਂਧੀ ਕੈਂਪ, ਪ੍ਰਤਾਪ ਬਾਗ।
- ਸੁਰੱਖਿਅਤ ਸਥਾਨ : ਸਰਕਾਰੀ ਗਰਲਜ਼ ਸਕੂਲ ਨਹਿਰੂ ਗਾਰਡਨ, ਸੇਠ ਹੁਕਮ ਚੰਦ ਸਕੂਲ, ਸਾਈਂ ਦਾਸ ਸਕੂਲ, ਸ਼ਿਵ ਦੇਵੀ ਸਕੂਲ।
ਜ਼ੋਨ ਨੰ. 2 (ਦਾਦਾ ਕਾਲੋਨੀ)
- ਐਕਸੀਅਨ : ਗੁਰਚੈਨ ਸਿੰਘ
- ਲੋ-ਲਾਈਨ ਏਰੀਆ : ਦਾਦਾ ਕਾਲੋਨੀ, ਬਸਤੀ ਭੂਰੇ ਖਾਨ, ਪ੍ਰੀਤ ਨਗਰ, ਬਾਬਾ ਦੀਪ ਸਿੰਘ ਨਗਰ, ਅਮਨ ਨਗਰ, ਬਸਤੀ ਮਿੱਠੂ।
- ਸੁਰੱਖਿਅਤ ਸਥਾਨ : ਗੁਰੂ ਨਾਨਕ ਪਬਲਿਕ ਸਕੂਲ ਪ੍ਰੀਤ ਨਗਰ, ਐੱਸ. ਡੀ. ਸਕੂਲ, ਲੱਭੂ ਰਾਮ ਦੋਆਬਾ ਕਾਲਜ, ਸਰਕਾਰੀ ਸਕੂਲ।
ਜ਼ੋਨ ਨੰ. 3 (ਮਿੰਨੀ ਲਾਲ ਰਤਨ)
- ਐਕਸੀਅਨ : ਸਤਿੰਦਰ ਕੁਮਾਰ
- ਲੋ-ਲਾਈਨ ਏਰੀਆ : ਬਸਤੀ ਗੁਜ਼ਾਂ, ਹਰਦੇਵ ਨਗਰ, ਮਖਦੂਮਪੁਰਾ, ਬਸਤੀ ਬਾਵਾ ਖੇਲ, ਰਾਜ ਨਗਰ।
- ਸੁਰੱਖਿਅਤ ਸਥਾਨ : ਲਾਇਲਪੁਰ ਖਾਲਸਾ ਸਕੂਲ, ਜੈਨ ਪਾਰਬਤੀ ਸਕੂਲ, ਮਿੰਟਗੁਮਰੀ ਸਕੂਲ, ਹੰਸਰਾਜ ਸਟੇਡੀਅਮ।
ਜ਼ੋਨ ਨੰ. 4 (ਬਸਤੀ ਸ਼ੇਖ)
- ਐਕਸੀਅਨ : ਨਿਰਮਲ ਸਿੰਘ
- ਲੋ-ਲਾਈਨ ਏਰੀਆ : 120 ਫੁੱਟ ਰੋਡ, ਮਾਡਲ ਹਾਊਸ, ਬੂਟਾ ਮੰਡੀ, ਬਸਤੀ ਗੁਜ਼ਾਂ
- ਸੁਰੱਖਿਅਤ ਸਥਾਨ : ਗੁਰੂ ਅਮਰਦਾਸ ਪਬਲਿਕ ਸਕੂਲ, ਸੇਂਟ ਸੋਲਜਰ ਪਬਲਿਕ ਸਕੂਲ, ਈਵਨਿੰਗ ਕਾਲਜ ਬਸਤੀ ਨੌਂ।
ਜ਼ੋਨ ਨੰ. 5 (ਕੰਪਨੀ ਬਾਗ)
- ਐਕਸੀਅਨ : ਬਲਜੀਤ ਸਿੰਘ
- ਲੋ-ਲਾਈਨ ਏਰੀਆ : ਪ੍ਰੀਤ ਨਗਰ, ਕੀਰਤੀ ਨਗਰ, ਲਾਡੋਵਾਲੀ ਰੋਡ, ਸੈਂਟਰਲ ਟਾਊਨ, ਰਾਮਾ ਮੰਡੀ
- ਸੁਰੱਖਿਅਤ ਸਥਾਨ : ਦੋਆਬਾ ਖਾਲਸਾ ਸੀ. ਸੈ. ਸਕੂਲ, ਸਰਕਾਰੀ ਸੀ. ਸੈ. ਸਕੂਲ, ਡਿਪਸ, ਏ. ਪੀ. ਜੇ. ਸਕੂਲ, ਲਾਰੈਂਸ ਸਕੂਲ, ਪੁਲਸ ਡੀ. ਏ. ਵੀ. ਸਕੂਲ।
ਜ਼ੋਨ ਨੰ. 6 (ਮਾਡਲ ਟਾਊਨ)
- ਐਕਸੀਅਨ : ਬਲਜੀਤ ਸਿੰਘ
- ਲੋ-ਲਾਈਨ ਏਰੀਆ : ਕੋਈ ਨਹੀਂ
- ਸੁਰੱਖਿਅਤ ਸਥਾਨ : ਦਇਆਨੰਦ ਮਾਡਲ ਸਕੂਲ ਮਾਡਲ ਟਾਊਨ, ਗੁਰੂ ਅਮਰਦਾਸ ਸਕੂਲ, ਸਰਕਾਰੀ ਗਰਲਜ਼ ਸੀ. ਸੈ. ਸਕੂਲ।
ਜ਼ੋਨ ਨੰ. 7 (ਇੰਡਸਟ੍ਰੀਅਲ ਅਸਟੇਟ)
- ਐਕਸੀਅਨ : ਗੁਰਚੈਨ ਸਿੰਘ
- ਲੋ-ਲਾਈਨ ਏਰੀਆ : ਕਿਸ਼ਨਪੁਰਾ, ਜਗਤਪੁਰਾ, ਰੇਰੂ ਪਿੰਡ, ਪ੍ਰਿਥਵੀ ਨਗਰ
- ਸੁਰੱਖਿਅਤ ਸਥਾਨ : ਐੱਸ. ਡੀ. ਪਬਲਿਕ ਸਕੂਲ ਸੰਤੋਖਪੁਰਾ, ਪ੍ਰਾਇਮਰੀ ਸਕੂਲ ਸੰਤੋਖਪੁਰਾ, ਸੇਂਟ ਸੋਲਜਰ ਸਕੂਲ, ਗੁਰਦੁਆਰਾ ਛੇਵੀਂ ਪਾਤਸ਼ਾਹੀ ਲੰਮਾ ਪਿੰਡ।
6 ਘੰਟਿਆਂ ’ਚ ਠੱਗੀ ਦੀਆਂ ਦੋ ਵੱਡੀਆਂ ਵਾਰਦਾਤਾਂ, ਨਕਦੀ, ਡਾਲਰ ਤੇ 20 ਲੱਖ ਦੇ ਗਹਿਣੇ ਉਡਾਏੇ
NEXT STORY