ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਦੀ ਸਿਆਸਤ ਇਕ ਵਾਰ ਫਿਰ ਤੋਂ ਭਖਣੀ ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਖੁੱਲ੍ਹਾ ਚੈਲੰਜ ਦੇ ਦਿੱਤਾ ਹੈ। ਦਰਅਸਲ ਰਾਜਾ ਵੜਿੰਗ ਨੇ ਭਾਜਪਾ ਆਗੂ ਸੁਨੀਲ ਜਾਖੜ ਨੂੰ ਵੱਡੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਸੁਨੀਲ ਜਾਖੜ ਅਬੋਹਰ ਤੋਂ ਸੰਦੀਪ ਜਾਖੜ ਦਾ ਅਸਤੀਫ਼ਾ ਦਿਵਾਉਣ ਅਤੇ ਬਾਅਦ ਵਿਚ ਉਹ ਖ਼ੁਦ ਵਿਧਾਇਕ ਦੇ ਅਹੁਦੇ ਦੀ ਚੋਣ ਲੜਨ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਖੜ੍ਹੀ ਹੋਈ ਨਵੀਂ ਮੁਸੀਬਤ
ਨਿੱਜੀ ਚੈਨਲ ਨੂੰ ਦਿੱਤੀ ਇਕ ਇੰਟਰਵਿਊ ਦੌਰਾਨ ਰਾਜਾ ਵੜਿੰਗ ਨੇ ਖੁੱਲ੍ਹੀ ਚੁਣੌਤੀ ਦਿੰਦੇ ਕਿਹਾ ਕਿ ਸੁਨੀਲ ਜਾਖੜ ਅਬੋਹਰ ਤੋਂ ਸੰਦੀਪ ਜਾਖੜ ਦਾ ਅਸਤੀਫ਼ਾ ਦਿਵਾ ਕੇ ਖ਼ੁਦ ਇਸ ਹਲਕੇ ਤੋਂ ਵਿਧਾਇਕੀ ਦੀ ਜ਼ਿਮਨੀ ਚੋਣ ਲੜਨ। ਉਨ੍ਹਾਂ ਕਿਹਾ ਕਿ ਜੇਕਰ ਸੰਦੀਪ ਜਾਖੜ ਦੇ ਅਸਤੀਫ਼ੇ ਮਗਰੋਂ ਇਸ ਹਲਕੇ 'ਤੇ ਜ਼ਿਮਨੀ ਚੋਣ ਹੁੰਦੀ ਹੈ ਤਾਂ ਮੈਂ ਵੀ ਅਬੋਹਰ ਤੋਂ ਉਨ੍ਹਾਂ ਦੇ ਖ਼ਿਲਾਫ਼ ਚੋਣ ਲੜਾਂਗਾ। ਰਾਜਾ ਵੜਿੰਗ ਨੇ ਵੱਡਾ ਬਿਆਨ ਦਿੰਦੇ ਕਿਹਾ ਕਿ ਜੇਕਰ ਮੈਂ ਹਾਰ ਗਿਆ ਤਾਂ ਮੈਂ ਪ੍ਰਧਾਨਗੀ ਛੱਡ ਦੇਵਾਂਗਾ। ਜਿੱਥੋਂ ਸੁਨੀਲ ਜਾਖੜ ਚੋਣ ਲੜਨਗੇ ਮੈਂ ਵੀ ਉਥੋਂ ਚੋਣ ਲੜਾਂਗਾ।
ਇਹ ਵੀ ਪੜ੍ਹੋ: ਜਲੰਧਰ 'ਚ ਯੂ-ਟਿਊਬਰ ਦੇ ਘਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਵੱਡੀ ਖ਼ਬਰ, ਫ਼ੌਜ ਦਾ ਜਵਾਨ ਗ੍ਰਿਫ਼ਤਾਰ
ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਪੰਜਾਬ ਵਿਚ ਲੋਕਾਂ ਨੂੰ ਚਿੱਟੇ ਤੋਂ ਦੂਰ ਕਰਨ ਲਈ ਚਿੱਟੇ ਦਾ ਬਦਲ ਦੇਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਅਫ਼ੀਮ-ਭੁੱਕੀ 'ਤੇ ਵੀ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਜਿਹੜਾ ਮਰਜ਼ੀ ਹੋਵੇ, ਮਾੜਾ ਹੁੰਦਾ ਹੈ। ਨਸ਼ੇ ਦੀ ਜਿੰਨੀ ਦੇਰ ਤੱਕ ਡਿਮਾਂਡ ਰਹੇਗੀ, ਉਨੀ ਦੇਰ ਤੱਕ ਦੁਨੀਆ ਦੀ ਕੋਈ ਤਾਕਤ ਨਸ਼ੇ ਦੀ ਸਪਲਾਈ ਬੰਦ ਨਹੀਂ ਕਰ ਸਕਦੀ। ਇਸੇ ਕਰਕੇ ਅਫ਼ੀਮ ਅਤੇ ਭੁੱਕੀ ਦੀ ਖੇਤੀ ਨੂੰ ਲੈ ਕੇ ਚਰਚਾ ਹੋਣੀ ਚਾਹੀਦੀ ਹੈ। ਰਾਜਾ ਵੜਿੰਗ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਨਵੀਂ ਚਰਚਾ ਛਿੜ ਗਈ ਹੈ। ਇਥੇ ਇਹ ਦੱਸ ਦੇਈਏ ਕਿ ਜੇਕਰ ਰਾਜਾ ਵੜਿੰਗ ਚੋਣ ਲੜਦੇ ਹਨ ਤਾਂ ਜੇਕਰ ਜਿੱਤ ਹੁੰਦੀ ਹੈ ਤਾਂ ਉਨ੍ਹਾਂ ਦੀ ਲੁਧਿਆਣਾ ਤੋਂ ਮੈਂਬਰ ਆਫ਼ ਪਾਰਲੀਮੈਂਟ ਦੀ ਸੀਟ ਅਤੇ ਪ੍ਰਧਾਨਗੀ ਹੱਥੋਂ ਚਲੀ ਜਾਵੇਗੀ। ਚੋਣ ਜਿੱਤਣ ਤੋਂ ਬਾਅਦ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਦੀ ਸੀਟ ਛੱਡਣੀ ਪਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ਖ਼ਬਰੀ! ਖਾਤਿਆਂ 'ਚ ਆ ਰਹੇ 24 ਘੰਟਿਆਂ 'ਚ ਪੈਸੇ, ਹੋਇਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੋਗਾ ਵਿਚ ਪੁਲਸ ਦੀ ਵੱਡੀ ਰੇਡ, ਡਰੋਨ ਰਾਹੀਂ ਖੰਘਾਲੇ ਤਸਕਰਾਂ ਦੇ ਘਰ
NEXT STORY