ਭਵਾਨੀਗੜ੍ਹ (ਕਾਂਸਲ)— ਪੜ੍ਹਾਈ ਕਰਨ, ਰੁਜ਼ਗਾਰ ਦੀ ਭਾਲ ਅਤੇ ਆਪਣੇ ਚੰਗੇ ਭਵਿੱਖ ਦੀ ਉਮੀਦ 'ਚ ਆਪਣਾ ਵਤਨ ਛੱਡ ਕੇ ਆਪਣੇ ਪਰਿਵਾਰਾਂ ਤੋਂ ਦੂਰ ਵਿਦੇਸ਼ਾਂ 'ਚ ਗਏ ਨੌਜਵਾਨ ਮੁੰਡੇ-ਕੁੜੀਆਂ ਲਈ ਰੱਖੜੀ ਦਾ ਤਿਉਹਾਰ ਕੋਰੋਨਾ ਲਾਗ ਦੀ ਬੀਮਾਰੀ ਕਾਰਨ ਫੋਨ ਉੱਤੇ ਮਨਾਉਣ ਦੀ ਮਜਬੂਰੀ ਬਣ ਗਿਆ ਹੈ। ਭੈਣ-ਭਰਾ ਦੇ ਗੂੜੇ ਪਿਆਰ ਅਤੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਇਹ ਤਿਉਹਾਰ ਮਨਾਉਣ ਲਈ ਵੀ ਹੁਣ ਵੀਡੀਓ ਕਾਲ ਹੀ ਇਕ ਮਾਤਰ ਸਹਾਰਾ ਬਣੀ ਹੈ।
ਇਹ ਵੀ ਪੜ੍ਹੋ: ਰੱਖੜੀ ਤੋਂ ਇਕ ਦਿਨ ਪਹਿਲਾਂ ਘਰ ਪੁੱਜੀ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ, ਧਾਹਾਂ ਮਾਰ ਰੋਇਆ ਪਰਿਵਾਰ
ਕੋਰੋਨਾ ਲਾਗ ਦੀ ਬੀਮਾਰੀ ਦੇ ਪੂਰੇ ਵਿਸ਼ਵ 'ਚ ਪੈਦਾ ਹੋਏ ਸੰਕਟ ਕਾਰਨ ਵੱਖ-ਵੱਖ ਦੇਸ਼ਾਂ 'ਚ ਤਾਲਾਬੰਦੀ ਅਤੇ ਇਕ ਦੇਸ਼ ਤੋਂ ਦੂਜੇ ਦੇਸ਼ ਆਉਣ ਜਾਣ ਦੀ ਪ੍ਰਕਿਰਿਆ ਅਤੇ ਫਲਾਈਟਾਂ ਵੀ ਬੰਦ ਹੋ ਜਾਣ ਕਰਨ ਨਾ ਹੀ ਵਿਦੇਸ਼ਾਂ 'ਚ ਬੈਠੇ ਵਿਦਿਆਰਥੀ ਅਤੇ ਹੋਰ ਭਾਰਤੀ ਤਿਉਹਾਰਾਂ ਅਤੇ ਹੋਰ ਖੁਸ਼ੀ ਗਮੀ ਦੀ ਆਪਣੇ ਪਰਿਵਾਰਾਂ ਨਾਲ ਸਾਂਝ ਕਰਨ ਲਈ ਨਾ ਇਥੇ ਆ ਸਕਦੇ ਹਨ ਅਤੇ ਨਾ ਹੀ ਇਥੋਂ ਪਰਿਵਾਰਕ ਮੈਂਬਰ ਆਪਣੇ ਵਿਦੇਸ਼ਾਂ 'ਚ ਬੈਠੇ ਬੱਚਿਆਂ ਕੋਲ ਜਾ ਸਕਦੇ ਹਨ। ਇਸ ਤਰ੍ਹਾਂ ਇਹ ਦੂਰੀਆਂ ਹੁਣ ਕੋਰੋਨਾ ਕਾਰਨ ਆਪਣਿਆਂ ਨੂੰ ਨਾ ਮਿਲਾ ਸਕਣ ਲਈ ਮਜਬੂਰੀਆਂ ਬਣ ਗਈਆਂ ਹਨ। ਜਿਸ ਦੇ ਚਲਦਿਆਂ ਹੀ ਅੱਜ ਰੱਖੜੀ ਦੇ ਤਿਉਹਾਰ ਨੂੰ ਵਿਦੇਸ਼ਾਂ 'ਚ ਬੈਠੇ ਬੱਚਿਆਂ ਵੱਲੋਂ ਵੀਡੀਓ ਕਾਲ ਰਾਹੀ ਹੀ ਆਪਣੇ ਪਰਿਵਾਰਾਂ ਨਾਲ ਸਾਂਝਾ ਕਰਦੇ ਵੇਖਿਆ ਗਿਆ।
ਇਹ ਵੀ ਪੜ੍ਹੋ: ਹਾਈਵੇਅ 'ਤੇ ਸਾਈਕਲਿੰਗ ਕਰਨ ਵਾਲਿਆਂ ਲਈ ਚੰਗੀ ਖ਼ਬਰ, ਜਲੰਧਰ ਟ੍ਰੈਫਿਕ ਪੁਲਸ ਨੇ ਲਿਆ ਯੂ-ਟਰਨ
ਦੱਸਣਯੋਗ ਹੈ ਕਿ ਸਾਡੇ ਦੇਸ਼ 'ਚ ਬੇਰੋਜ਼ਗਾਰੀ ਦੀ ਵੱਧ ਰਹੀ ਸਮੱਸਿਆ, ਬੱਚਿਆਂ ਦੇ ਚੰਗੇ ਭਵਿੱਖ ਲਈ ਆਸ਼ਾ ਦੀ ਕੋਈ ਕਿਰਨ ਨਜ਼ਰ ਨਾ ਆਉਣ ਕਾਰਨ ਅਤੇ ਹੋਰ ਕਈ ਕਾਰਨਾਂ ਕਰਕੇ ਬਣੀਆਂ ਮਜਬੂਰੀਆਂ ਕਾਰਨ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਦੀ ਉਮੀਦ 'ਚ ਦਿੱਲ 'ਤੇ ਪੱਥਰ ਧਰ ਕੇ ਆਈਲੈਟਸ ਕਰਵਾ ਕੇ ਅਤੇ ਕਰਜੇ ਲੈ ਕੇ ਮੋਟੀਆਂ ਫੀਸਾਂ ਭਰਕੇ ਪੜ੍ਹਾਈ ਕਰਨ ਲਈ ਵਿਦੇਸ਼ਾਂ 'ਚ ਭੇਜਿਆ ਜਾਂਦਾ ਹੈ। ਆਲਮ ਇਹ ਰਿਹਾ ਕਿ ਲੱਖਾਂ ਦੀ ਗਿਣਤੀ 'ਚ ਇੱਧਰੋਂ ਬੱਚਿਆਂ ਦੇ ਵਿਦੇਸ਼ਾਂ 'ਚ ਜਾਣ ਦੇ ਰੁਝਾਨ ਕਾਰਨ ਇਥੇ ਦੇ ਵੱਡੇ-ਵੱਡੇ ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ 'ਚ ਕਾਂ ਬੋਲਣ ਦੀ ਸਥਿਤੀ ਬਣ ਗਈ ਪਰ ਇਥੋਂ ਦੀਆਂ ਸਰਕਰਾਂ ਵੱਲੋਂ ਇਸ ਨੂੰ ਫਿਰ ਵੀ ਗੰਭੀਰਤਾਂ ਨਾਲ ਨਹੀਂ ਲਿਆ ਗਿਆ ਅਤੇ ਮਾਪਿਆਂ ਭੈਣ-ਭਰਾਵਾਂ 'ਚ ਬਣ ਰਹੀਆਂ ਇਹ ਮਜਬੂਰੀਆਂ ਦੀਆਂ ਦੂਰੀਆਂ ਨੂੰ ਰੋਕਣ ਲਈ ਇਥੇ ਰੁਜ਼ਗਾਰ ਦੇ ਉਚਿੱਤ ਸਾਧਨ ਮਹੁੱਈਆ ਕਰਵਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੇਜਰੀਵਾਲ 'ਤੇ ਭੜਕੇ ਕੈਪਟਨ, ''ਕੀ ਤੁਹਾਨੂੰ ਕੋਈ ਸ਼ਰਮ-ਹਯਾ ਹੈ?''
NEXT STORY