ਮੰਡੀ ਗੋਬਿੰਦਗੜ੍ਹ (ਮੱਗੋ) — ਮੁਹੱਲਾ ਦਸ਼ਮੇਸ਼ ਕਾਲੋਨੀ ਗਲੀ ਨੰਬਰ 4 ਨਿਵਾਸੀ ਰਮੇਸ਼ ਕਾਲੜਾ ਪੁੱਤਰ ਮਹਿੰਗਾ ਰਾਮ ਕਾਲੜਾ ਵਲੋਂ 29 ਨਵੰਬਰ 2016 ਨੂੰ ਰੇਲਗੱਡੀ ਹੇਠ ਆ ਕੇ ਖੁਦਕੁਸ਼ੀ ਕਰਨ ਦੇ ਕਰੀਬ ਇਕ ਸਾਲ ਬਾਅਦ ਉਨ੍ਹਾਂ ਨੂੰ ਖੁਦਕੁਸ਼ੀ ਕਰਨ ਦੇ ਦੋਸ਼ 'ਚ ਉਸ ਦੀ ਬੇਟੀ ਮਨੂ ਦੇ ਪਤੀ, ਸਹੁਰਾ, ਸੱਸ, ਜੇਠ, ਜੇਠਾਨੀ ਸਾਰੇ ਨਿਵਾਸੀ ਮੰਡੀ ਗੋਬਿੰਦਗੜ੍ਹ ਦੇ ਖਿਲਾਫ ਧਾਰਾ 306,34 ਆਈ. ਪੀ. ਸੀ. ਅਧੀਨ ਥਾਣਾ ਜੀ. ਆਰ. ਪੀ. ਸਰਹਿੰਦ ਵਲੋਂ ਮੁਕੱਦਮਾ ਨੰਬਰ 92 ਦਰਜ ਕੀਤੇ ਜਾਣ ਦੀ ਜਾਣਕਾਰੀ ਹੈ।
ਮ੍ਰਿਤਕ ਰਮੇਸ਼ ਕਾਲੜਾ ਦੀ ਪਤਨੀ ਨੇ ਸਹਾਇਕ ਇੰਸਪੈਕਟਰ ਜਨਰਲ, ਜੀ. ਆਰ. ਪੀ. ਪੰਜਾਬ, ਪਟਿਆਲਾ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਧੀ ਦਾ ਵਿਆਹ 16 ਜੁਲਾਈ 2011 ਨੂੰ ਹੋਇਆ ਸੀ। ਜਿਸ 'ਚ ਰਮੇਸ਼ ਕਾਲੜਾ ਨੇ ਹੈਸੀਅਤ ਤੋਂ ਵੀ ਵੱਧ ਲੱਖਾਂ ਰੁਪਏ ਖਰਚ ਕੀਤੇ। ਜਿਸ 'ਚ ਸਹੁਰਾ ਪੱਖ ਨੂੰ ਕਾਰ ਤੇ ਹੋਰ ਸਾਮਾਨ ਆਦਿ ਦਿੱਤਾ ਗਿਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਧੀ ਦੇ ਸਹੁਰਾ ਪਰਿਵਾਰ ਨੇ ਉਸ ਦੀ ਧੀ ਨੂੰ ਦਹੇਜ ਦੀ ਮੰਗ ਨੂੰ ਲੈ ਕੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦੀ ਸ਼ਿਕਾਇਤ ਵੀ ਉਨ੍ਹਾਂ ਵਲੋਂ ਜ਼ਿਲਾ ਪੁਲਸ ਪ੍ਰਮੁੱਖ ਨੂੰ ਦਿੱਤੀ ਗਈ ਸੀ ਪਰ ਉਨ੍ਹਾਂ ਦੀਆਂ ਕੋਈ ਸੁਣਵਾਈ ਨਹੀਂ ਹੋਈ।
ਇਸ ਮਗਰੋਂ ਸਹੁਰਾ ਪਰਿਵਾਰ ਨੇ ਮਨੂ ਨੂੰ ਵਾਰ-ਵਾਰ ਦਹੇਜ ਲਿਆਉਣ ਦੇ ਲਈ ਤੰਗ ਪਰੇਸ਼ਾਨ ਕਰਨ ਤੇ ਰਮੇਸ਼ ਕਾਲੜਾ 'ਤੇ ਦਬਾਅ ਬਨਾਉਣ ਲਈ ਤਲਾਕ ਦਾ ਇਕ ਮਾਮਲਾ ਅਦਾਲਤ 'ਚ ਦਾਇਰ ਕਰ ਦਿੱਤਾ। ਜਿਸ ਨਾਲ ਰਮੇਸ਼ ਕਾਲੜਾ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿਣ ਲੱਗੇ ਤੇ ਇਸ ਪਰੇਸ਼ਾਨੀ ਦੇ ਚਲਦੇ 29 ਨਵੰਬਰ 2016 ਨੂੰ ਰਾਤ ਸਥਾਨਕ ਰੇਲਵੇ ਲਾਈਨ 'ਤੇ ਰੇਲਗੱਡੀ ਹੇਠ ਆ ਕੇ ਆਪਣੀ ਜਾਨ ਦੇ ਦਿੱਤੀ।
ਉਨ੍ਹਾਂ ਦੀ ਲਾਸ਼ ਜੀ. ਆਰ. ਪੀ. ਦੇ ਚੌਕੀ ਇੰਚਾਰਜ ਮੰਡੀ ਗੋਬਿੰਦਗੜ੍ਹ ਦੇ ਹਾਕਮ ਸਿੰਘ ਨੇ ਖੰਨਾ ਸਾਈਡ ਸਥਿਤ ਕਿਲੋਮੀਟਰ ਨੰਬਰ 325/22/24 ਤੇ 29 ਨਵੰਬਰ ਨੂੰ ਸਵੇਰੇ 6 ਵਜੇ ਬਰਾਮਦ ਕੀਤਾ ਸੀ, ਜਿਸ ਦੇ ਕਬਜੇ 'ਚ ਲੈ ਕੇ ਮੌਕੇ 'ਤੇ ਜੀ. ਆਰ. ਪੀ. ਨੇ ਧਾਰਾ 174 ਅਧੀਨ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਸੀ, ਜਦ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਰਾਜ ਰਾਣੀ ਪਤਨੀ ਸਵ. ਰਮੇਸ਼ ਕਾਲੜਾ ਨੇ ਜੀ. ਆਰ. ਪੀ. ਵਲੋਂ ਉਨ੍ਹਾਂ ਨੂੰ ਇਨਸਾਫ ਨਾ ਦੇਣ ਤੋਂ ਦੁੱਖੀ ਹੋ ਕੇ ਸ਼ਿਕਾਇਤ ਨੰਬਰ 30573 ਤਾਰੀਕ 2 ਨਵੰਬਰ 2017 ਸਹਾਇਕ ਇੰਸਪੈਕਟਰ ਜਨਰਲ, ਜੀ. ਆਰ. ਪੀ. ਪੰਜਾਬ (ਪਟਿਆਲਾ) ਨੂੰ ਦਿੱਤੀ।
ਜੀ. ਆਰ. ਪੀ. ਸਰਹਿੰਦ ਨੇ ਉਕਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ਼ ਦੌਰਾਨ ਜੀ. ਆਰ. ਪੀ. ਸਰਹਿੰਦ ਨੇ ਮਨੂ ਦੇ ਜੇਠ ਤੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦ ਕਿ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਇਸ ਸੰਬੰਧ 'ਚ ਮਨੂ ਦੇ ਸਹੁਰਾ ਪੱਖ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।
ਝਬਾਲ ਖੇਤਰ 'ਚ ਕਾਨੂੰਨ ਵਿਵਸਥਾ ਹੋਈ ਡਾਵਾਂਡੋਲ, ਲੁੱਟਾ-ਖੋਹਾਂ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ
NEXT STORY