ਦਸੂਹਾ, (ਝਾਵਰ)- ਦਸੂਹਾ ਦੇ ੲਿਕ ਮੁਹੱਲੇ ਦੀ ਇਕ ਅੌਰਤ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਉਹ ਆਪਣੇ ਘਰ ’ਚ ਸੁੱਤੀ ਪਈ ਸੀ ਕਿ ਇਸ ਦੌਰਾਨ ਉਸ ਦਾ ਦਿਓਰ ਸੂਰਜ ਪੁੱਤਰ ਕਰਨੈਲ ਸਿੰਘ ਉਸ ਦੇ ਬੈੱਡ ’ਤੇ ਆ ਕੇ ਬੈਠ ਗਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਉਸ ਦੇ ਕੱਪਡ਼ੇ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਉਸ ਦੇ ਰੌਲਾ ਪਾਉਣ ’ਤੇ ਉਕਤ ਦੋਸ਼ੀ ਦੌਡ਼ਨ ’ਚ ਸਫ਼ਲ ਹੋ ਗਿਆ। ਜਾਂਚ ਅਧਿਕਾਰੀ ਮਨਿੰਦਰ ਕੌਰ ਨੇ ਦੱਸਿਆ ਕਿ ਪੀਡ਼ਤ ਅੌਰਤ ਦੇ ਬਿਆਨਾਂ ’ਤੇ ਉਸ ਦੇ ਦਿਓਰ ਖਿਲਾਫ਼ ਧਾਰਾ 376, 511 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਚੋਣ ਮੈਨੀਫੈਸਟੋ ’ਚ ਕੀਤੇ ਵਾਅਦਿਆਂ ਤੋਂ ਮੁੱਕਰੀ ਕੈਪਟਨ ਸਰਕਾਰ
NEXT STORY