ਸਾਹਨੇਵਾਲ(ਜ. ਬ.)-ਹਵਸ ਦੇ ਇਕ ਭੁੱਖੇ ਭੇੜੀਏ ਵੱਲੋਂ ਇਕ ਨਾਬਾਲਗਾ ਨੂੰ ਆਪਣੀ ਹਵਸ ਦਾ ਕਥਿਤ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਦੇ ਬਾਅਦ ਥਾਣਾ ਸਾਹਨੇਵਾਲ ਪੁਲਸ ਨੇ ਨਾਬਾਲਗਾ ਦੀ ਮਾਤਾ ਦੇ ਬਿਆਨਾਂ 'ਤੇ ਕਥਿਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਮਾਂ ਦੇ ਬਿਆਨਾਂ ਅਨੁਸਾਰ ਉਸ ਦੀ ਲੜਕੀ 7ਵੀਂ ਜਮਾਤ 'ਚ ਪੜ੍ਹਦੀ ਹੈ। ਉਸ ਦੀਆਂ ਤਿੰਨੋਂ ਲੜਕੀਆਂ ਆਪਣੀ ਮਾਸੀ ਦੇ ਕਮਰੇ 'ਚ ਟੀ.ਵੀ. ਦੇਖ ਰਹੀਆਂ ਸਨ। ਇਸ ਦੌਰਾਨ ਪੀੜਤਾ ਖਾਣਾ ਖਾਣ ਲਈ ਆਪਣੇ ਕਮਰੇ 'ਚ ਚਲੀ ਗਈ, ਜਿੱਥੇ ਦੋਸ਼ੀ ਜਤਿੰਦਰ ਕੁਮਾਰ ਨੇ ਮੌਕਾ ਤਾੜ ਕੇ ਕਥਿਤ ਕੱਪੜੇ ਨਾਲ ਉਸ ਦਾ ਮੂੰਹ ਬੰਦ ਕਰ ਕੇ ਜਬਰ-ਜ਼ਨਾਹ ਕੀਤਾ। ਉਕਤ ਦੋਵਾਂ ਨੂੰ ਉਸ ਸਮੇਂ ਸ਼ੱਕ ਪਿਆ ਜਦੋਂ ਉਨ੍ਹਾਂ ਦੇ ਕਮਰੇ 'ਚੋਂ ਲੜਕੀ ਦੇ ਰੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਤਾਂ ਉਹ ਦੋਵੇਂ ਕਮਰੇ ਵੱਲ ਭੱਜ ਕੇ ਗਈਆਂ, ਜਿੱਥੇ ਜਤਿੰਦਰ ਜ਼ਬਰਦਸਤੀ ਉਸ ਦੀ ਨਾਬਾਲਗ ਲੜਕੀ ਨਾਲ ਮੂੰਹ ਕਾਲਾ ਕਰ ਰਿਹਾ ਸੀ, ਜੋ ਉਨ੍ਹਾਂ ਨੂੰ ਦੇਖ ਕੇ ਮੌਕੇ 'ਤੋਂ ਭੱਜ ਨਿਕਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਉਨ੍ਹਾਂ ਦੇ ਗੁਆਂਢ 'ਚ ਹੀ ਕਿਰਾਏ 'ਤੇ ਕਮਰਾ ਲੈ ਕੇ ਇਕੱਲਾ ਹੀ ਰਹਿ ਰਿਹਾ ਹੈ, ਜੋ ਲੇਬਰ ਦਾ ਕੰਮ ਕਰਦਾ ਹੈ। ਪੁਲਸ ਨੇ ਦੋਸ਼ੀ ਕੀਤਾ ਕਾਬੂ: ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਜਤਿੰਦਰ ਕੁਮਾਰ ਪੁੱਤਰ ਮੂਲ ਚੰਦ ਵਾਸੀ ਪਿੰਡ ਬੇਨੀਗੰਜ, ਜ਼ਿਲਾ ਹਰਦੋਈ, ਯੂ.ਪੀ. ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਦੋਸ਼ੀ ਨੂੰ ਪੁਲਸ ਨੇ ਅੱਜ ਉਸ ਸਮੇਂ ਢੰਡਾਰੀ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ, ਜਦੋਂ ਉਹ ਭੱਜਣ ਦੀ ਤਿਆਰੀ ਕਰ ਰਿਹਾ ਸੀ। ਓਧਰ ਪੀੜਤਾ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਸ਼ੁੱਕਰਵਾਰ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਕਾਂਗਰਸ ਦੇ ਕਰਜ਼ਾ ਮੁਆਫੀ ਵਾਲੇ ਫੈਸਲੇ ਤੋਂ ਕਿਸਾਨ ਵਰਗ ਖੁਸ਼ : ਹਮੀਰਾ
NEXT STORY