ਲੁਧਿਆਣਾ(ਰਿਸ਼ੀ)-ਵਿਆਹ ਦਾ ਝਾਂਸਾ ਦੇ ਕੇ 23 ਸਾਲਾ ਲੜਕੀ ਨਾਲ ਗੁਆਂਢੀ ਹਵਸ ਮਿਟਾਉਂਦਾ ਰਿਹਾ ਅਤੇ ਬਾਅਦ ਵਿਚ ਵਿਆਹ ਦੀ ਗੱਲ ਕਰਨ 'ਤੇ ਗਾਲੀ-ਗਲੋਚ ਕਰਨ ਲੱਗ ਪਿਆ। ਇੰਨਾ ਹੀ ਨਹੀਂ, ਲੜਕੇ ਦੇ ਘਰ ਵਾਲਿਆਂ ਨੇ ਵੀ ਉਸ ਨਾਲ ਕੁੱਟਮਾਰ ਕੀਤੀ। ਇਸ ਕੇਸ ਵਿਚ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਰੇਪ, ਕੁੱਟਮਾਰ, ਗਾਲੀ-ਗਲੋਚ ਸਮੇਤ ਵੱਖ-ਵੱਖ ਧਾਰਾਵਾਂ ਵਿਚ ਬਾਪ-ਬੇਟੇ ਸਮੇਤ ਹੋਰਨਾਂ ਖਿਲਾਫ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮੁਖਤਿਆਰ ਸਿੰਘ ਮੁਤਾਬਕ ਦੋਸ਼ੀਆਂ ਦੀ ਪਛਾਣ ਵਿਨੇ, ਉਸ ਦੇ ਪਿਤਾ ਦੀਪਕ, ਭਰਾ ਰਜਤ ਨਿਵਾਸੀ ਮੰਦਰ ਵਾਲੀ ਗਲੀ, ਘੁਮਾਰ ਮੰਡਲ ਵਜੋਂ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਉਹ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ। ਗੁਆਂਢ ਵਿਚ ਰਹਿਣ ਵਾਲਾ ਨੌਜਵਾਨ ਉਸ ਨਾਲ ਲਗਭਗ ਡੇਢ ਸਾਲ ਤੋਂ ਸੰਪਰਕ ਵਿਚ ਹੈ, ਜੋ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾ ਚੁੱਕਾ ਹੈ। ਅਕਤੂਬਰ 2016 ਵਿਚ ਉਹ ਆਪਣੇ ਕੰਮ ਲਈ ਦੁਬਈ ਚਲੀ ਗਈ, ਜਿੱਥੋਂ ਵੀ ਦੋਵਾਂ ਦੀ ਆਪਸ ਵਿਚ ਫੋਨ 'ਤੇ ਆਮ ਹੀ ਗੱਲ ਹੁੰਦੀ ਸੀ। ਇਸ ਤੋਂ ਬਾਅਦ ਉਹ ਬੈਂਗਲੂਰ ਚਲੀ ਗਈ ਜਿੱਥੋਂ ਵਾਪਸ ਆਉਣ 'ਤੇ ਉਕਤ ਦੋਸ਼ੀ ਨੇ ਉਸ ਨੂੰ ਬੁਲਾਉਣਾ ਘੱਟ ਕਰ ਦਿੱਤਾ ਅਤੇ ਕਾਰਨ ਪੁੱਛਣ 'ਤੇ ਗਾਲੀ-ਗਲੋਚ ਕਰਨ ਲੱਗ ਪੈਂਦਾ ਸੀ। ਇੰਨਾ ਹੀ ਨਹੀਂ, ਵਿਆਹ ਤੋਂ ਇਨਕਾਰ ਕਰਨ ਦੇ ਨਾਲ-ਨਾਲ ਕਹਿਣ ਲੱਗ ਪਿਆ ਕਿ ਉਹ ਸਿਰਫ ਸਰੀਰਕ ਸਬੰਧ ਬਣਾਉਣ ਲਈ ਗੱਲ ਕਰਦਾ ਸੀ। ਮੋਬਾਇਲ ਰੀਚਾਰਜ ਕਰਵਾਉਣ ਜਾਂਦੇ ਸਮੇਂ ਉਕਤ ਦੋਸ਼ੀ ਨੇ ਘਰ ਦੇ ਬਾਹਰ ਰੋਕ ਕੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਉਸ ਦਾ ਪਿਤਾ ਦੀਪਕ ਕੁਮਾਰ ਵੀ ਬਾਹਰ ਆ ਗਿਆ ਅਤੇ ਦੋਵੇਂ ਮੈਨੂੰ ਜ਼ਬਰਦਸਤੀ ਖਿੱਚ ਕੇ ਘਰ ਦੇ ਅੰਦਰ ਲੈ ਗਏ। ਉਥੇ ਉਸ ਦਾ ਭਰਾ ਰਜਤ ਵੀ ਆ ਗਿਆ, ਜਿਨ੍ਹਾਂ ਨੇ ਕੁੱਟਮਾਰ ਕਰਦੇ ਹੋਏ ਕੱਪੜੇ ਉਤਾਰਨ ਦਾ ਯਤਨ ਕੀਤਾ। ਉਸ ਨੇ ਕਿਸੇ ਤਰ੍ਹਾਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਨਿਆਂ ਲਈ ਪੁਲਸ ਨੂੰ ਸ਼ਿਕਾਇਤ ਦਿੱਤੀ।
ਮਾਮਲਾ ਔਰਤ ਨੂੰ 40 ਦਿਨ ਬੰਦੀ ਬਣਾ ਕੇ ਜਬਰ-ਜ਼ਨਾਹ ਕਰਨ ਦਾ, ਪੁਲਸ ਨੇ ਅੱਜ ਕਰਵਾਇਆ ਮੈਡੀਕਲ
NEXT STORY