ਜਲਾਲਾਬਾਦ(ਸੇਤੀਆ, ਜਤਿੰਦਰ, ਬੰਟੀ, ਟੀਨੂੰ, ਦੀਪਕ, ਬਜਾਜ, ਨਿਖੰਜ)–ਸ਼ਹਿਰ ਦੇ ਨਾਲ ਲੱਗਦੇ ਕਸਬੇ ਮੰਨੇਵਾਲਾ ਫਾਟਕ ਜਲਾਲਾਬਾਦ ਨਜ਼ਦੀਕ ਇਕ ਨਾਬਾਲਗ ਲਡ਼ਕੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਨਾਬਾਲਗਾ ਨੇ ਦੱਸਿਆ ਕਿ 15 ਜੂਨ ਨੂੰ ਉਹ ਸ਼ਾਮ ਵੇਲੇ ਘਰ ’ਚ ਝਾਡ਼ੂ ਲਗਾ ਰਹੀ ਸੀ ਤਾਂ ਵਿਜੇ ਸਿੰਘ ਪੁੱਤਰ ਰੇਸ਼ਮ ਸਿੰਘ ਕੌਮ ਰਾਏ ਸਿੱਖ ਉਸ ਦੇ ਘਰ ਆਇਆ ਤੇ ਕਹਿਣ ਲੱਗਾ ਕਿ ਉਸ ਨੇ ਘਰ ’ਚ ਚਾਹ ਬਣਾਉਣੀ ਹੈ ਤੇ ਘਰ ’ਚ ਸਾਫ ਬਰਤਨ ਨਹੀਂ ਹਨ। ਇਸ ਤੋਂ ਬਾਅਦ ਉਹ ਗੁਅਾਂਢੀ ਹੋਣ ਦੇ ਨਾਤੇ ਉਸ ਦੇ ਘਰ ਚਲੀ ਗਈ ਤਾਂ ਉਸ ਨੇ ਇਕੱਲੇ ਹੋਣ ਦਾ ਫਾਇਦਾ ਉਠਾਉਂਦੇ ਹੋਏ ਉਸ ਨਾਲ ਜਬਰ-ਜ਼ਨਾਹ ਕੀਤਾ।
ਤੇਜ਼ ਰਫਤਾਰ ਬਲੈਰੋ ਨੇ ਭੰਨੇ ਬਿਜਲੀ ਦੇ ਖੰਭੇ
NEXT STORY