ਚੰਡੀਗੜ੍ਹ (ਸੰਦੀਪ) : ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਦੀ ਫਾਸਟ ਟਰੈਕ ਕੋਰਟ ਨੇ ਆਸ਼ੂ ਨਾਂ ਦੇ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮੁਲਜ਼ਮ ਨੂੰ 30 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਪੀੜਤਾ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦਾ ਪੁੱਤਰ 10-15 ਦਿਨਾਂ ਤੋਂ ਬੀਮਾਰ ਸੀ ਅਤੇ ਜੀ. ਐੱਮ. ਐੱਸ. ਐੱਸ.-16 ਵਿਚ ਦਾਖ਼ਲ ਸੀ। ਉਹ ਪੁੱਤ ਨਾਲ ਕਈ ਦਿਨਾਂ ਤੋਂ ਹਸਪਤਾਲ ਵਿਚ ਸੀ। ਉਦੋਂ ਭਰਾ ਨੇ ਉਸ ਨੂੰ ਦੱਸਿਆ ਕਿ ਉਸ ਦੀ 14 ਸਾਲਾ ਧੀ ਘਰੋਂ ਲਾਪਤਾ ਹੈ।
ਉਸ ਨੇ ਘਰ ਆ ਕੇ ਧੀ ਦੀ ਭਾਲ ਕੀਤੀ ਪਰ ਨਹੀਂ ਮਿਲੀ। ਇਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ। ਉਸ ਨੇ ਧੀ ਗਾਇਬ ਹੋਣ ਸਬੰਧੀ ਆਸ਼ੂ ’ਤੇ ਸ਼ੱਕ ਜਤਾਇਆ। ਇਹ ਗੱਲ ਪੁਲਸ ਨੂੰ ਦੱਸੀ, ਜਿਸ ’ਤੇ ਪੁਲਸ ਨੇ ਜਾਂਚ ਕੀਤੀ ਤਾਂ ਧੀ ਆਸ਼ੂ ਦੇ ਘਰੋਂ ਮਿਲੀ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਮੁਲਜ਼ਮ ਆਸ਼ੂ ਨੇ ਧੀ ’ਤੇ ਵਿਆਹ ਕਰਨ ਦਾ ਦਬਾਅ ਬਣਾਇਆ ਅਤੇ ਆਪਣੇ ਨਾਲ ਲੈ ਗਿਆ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਨਸ਼ੀਲਾ ਪਦਾਰਥ ਖੁਆ ਕੇ ਗੁਆਂਢਣ ਨਾਲ ਮਿਟਾਈ ਹਵਸ, ਮਗਰੋਂ ਅਸ਼ਲੀਲ ਤਸਵੀਰਾਂ ਖਿੱਚ ਕੀਤਾ ਵੱਡਾ ਕਾਰਾ
NEXT STORY