ਚੰਡੀਗੜ੍ਹ (ਸੰਦੀਪ) - ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲੇ ਖਿਲਾਫ ਸੈਕਟਰ-17 ਥਾਣਾ ਪੁਲਸ ਨੇ ਕੇਸ ਦਰਜ ਕਰ ਲਿਆ। ਮੁਲਜ਼ਮ ਦੀ ਅਜੇ ਤਕ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਪੀੜਤਾ ਨਾਲ ਵਿਆਹ ਕਰਨ ਦਾ ਵਾਅਦਾ ਕਰਕੇ ਮੁਲਜ਼ਮ ਉਸ ਨਾਲ ਕਾਫੀ ਸਮਾਂ ਜਬਰ-ਜ਼ਨਾਹ ਕਰਦਾ ਰਿਹਾ ਤੇ ਬਾਅਦ 'ਚ ਉਸਨੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਜਾਣਕਾਰੀ ਮੁਤਾਬਿਕ ਦੋਸ਼ੀ ਤੇ ਪੀੜਤਾ ਇਕ-ਦੂਜੇ ਨੂੰ ਕਾਫੀ ਸਮੇਂ ਤੋਂ ਜਾਣਦੇ ਸਨ। ਦੋਵਾਂ ਦੇ ਵਿਆਹ ਦੀ ਗੱਲ ਵੀ ਚੱਲੀ ਪਰ ਬਾਅਦ 'ਚ ਨੌਜਵਾਨ ਦਾ ਵਿਆਹ ਦੂਜੀ ਥਾਂ 2014 'ਚ ਹੋ ਗਿਆ। ਹਾਲਾਂਕਿ ਵਿਆਹ ਤੋਂ ਕੁਝ ਦਿਨ ਬਾਅਦ ਮੁਲਜ਼ਮ ਮੁੜ ਲੜਕੀ ਨੂੰ ਮਿਲਿਆ ਤੇ ਕਿਹਾ ਕਿ ਉਸਨੇ ਪਰਿਵਾਰ ਦੇ ਦਬਾਅ 'ਚ ਆ ਕੇ ਵਿਆਹ ਕੀਤਾ ਹੈ ਪਰ ਉਹ ਛੇਤੀ ਹੀ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰ ਲਏਗਾ। ਇਸ ਤੋਂ ਬਾਅਦ ਮੁਲਜ਼ਮ ਨੇ ਵਿਆਹ ਦਾ ਝਾਂਸਾ ਦੇ ਕੇ ਮੁੜ ਪੀੜਤਾ ਨਾਲ ਸਰੀਰਕ ਸਬੰਧ ਬਣਾਏ। ਕਾਫੀ ਸਮੇਂ ਤਕ ਇਹ ਸਿਲਸਿਲਾ ਜਾਰੀ ਰਿਹਾ ਪਰ ਮੁਲਜ਼ਮ ਨੇ ਨਾ ਤਾਂ ਪਤਨੀ ਨੂੰ ਤਲਾਕ ਦਿੱਤਾ ਤੇ ਨਾ ਹੀ ਪੀੜਤਾ ਨਾਲ ਵਿਆਹ ਦਾ ਵਾਅਦਾ ਨਿਭਾਇਆ। ਜਦੋਂ ਪੀੜਤਾ ਨੇ ਉਸ 'ਤੇ ਵਿਆਹ ਦਾ ਦਬਾਅ ਪਾਇਆ ਤਾਂ ਉਸਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ। ਪ੍ਰੇਸ਼ਾਨ ਹੋ ਕੇ ਪੀੜਤਾ ਨੇ ਇਸਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ।
ਆਮ ਵਿਅਕਤੀ 'ਤੇ ਮਿਲਟਰੀ ਵਾਲੀ ਵਰਦੀ ਖ੍ਰੀਦਣ ਤੇ ਵੇਚਣ 'ਤੇ ਪਾਬੰਦੀ
NEXT STORY