ਚੰਡੀਗੜ੍ਹ (ਸੁਸ਼ੀਲ ਰਾਜ) : ਨਾਬਾਲਿਗਾ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ’ਚ 24 ਸਾਲਾਂ ਤੋਂ ਭਗੌੜੇ ਵਿਅਕਤੀ ਨੂੰ ਪੀ. ਓ. ਅਤੇ ਸੰਮਨ ਸੈੱਲ ਨੇ ਉੱਤਰ ਪ੍ਰਦੇਸ਼ ਦੇ ਬਦਾਯੂੰ ਤੋਂ ਗ੍ਰਿਫਤਾਰ ਕੀਤਾ ਹੈ, ਜਿਸਦੀ ਪਛਾਣ ਹਰੀਚੰਦ ਵਜੋਂ ਹੋਈ ਹੈ। ਪੁਲਸ ਤੋਂ ਬਚਣ ਲਈ ਮੁਲਜ਼ਮ ਹਿੰਦੂ ਤੋਂ ਸਿੱਖ ਬਣ ਕੇ ਯੂ. ਪੀ. ਦੇ ਬਦਾਯੂੰ ਦੇ ਗੁਰਦੁਆਰਾ ਸਾਹਿਬ ਵਿਚ ਪਾਠੀ ਬਣਿਆ ਹੋਇਆ ਸੀ। ਪੀ. ਓ. ਸੈੱਲ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਡੀ. ਐੱਸ. ਪੀ. ਵਿਕਾਸ ਸ਼ਿਓਕੰਦ ਨੇ ਦੱਸਿਆ ਕਿ 6 ਦਸੰਬਰ 1999 ਨੂੰ ਹਰੀਚੰਦ ਨੂੰ ਅਦਾਲਤ ਨੇ ਨਾਬਾਲਿਗ ਲੜਕੀ ਨੂੰ ਅਗਵਾ ਕਰ ਕੇ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਭਗੌੜਾ ਕਰਾਰ ਦਿੱਤਾ ਸੀ।
ਇਹ ਵੀ ਪੜ੍ਹੋ : ਖਰੜ ’ਚ ਵੱਡੀ ਵਾਰਦਾਤ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਾਰੀਆਂ ਗੋਲ਼ੀਆਂ
ਉਸ ਨੂੰ ਫੜਨ ਲਈ ਇੰਸਪੈਕਟਰ ਹਰੀਓਮ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ ਸੀ। ਪੁਲਸ ਟੀਮ ਨੂੰ ਪਤਾ ਲੱਗਾ ਕਿ ਮੁਲਜ਼ਮ ਹਰੀਚੰਦ ਹਿੰਦੂ ਤੋਂ ਸਿੱਖ ਬਣ ਗਿਆ ਹੈ ਅਤੇ ਬਦਾਯੂੰ ਦੇ ਇਕ ਗੁਰਦੁਆਰਾ ਸਾਹਿਬ ਵਿਚ ਪਾਠੀ ਦਾ ਕੰਮ ਕਰਦਾ ਹੈ। ਪੀ. ਓ. ਸੈੱਲ ਦੀ ਟੀਮ ਨੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸੇਵਾਦਾਰਾਂ ਵਜੋਂ ਸੇਵਾ ਨਿਭਾਈ। ਹਰੀਚੰਦ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਸ ਟੀਮ ਨੇ 17 ਜੁਲਾਈ ਨੂੰ ਉਸ ਨੂੰ ਗੁਰਦੁਆਰੇ ਤੋਂ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਮੋਗਾ ’ਚ ਦਿਨ-ਦਿਹਾੜੇ ਘਰ ਅੰਦਰ ਵੜ ਕੇ ਕੀਤੇ ਕਤਲ ਕਾਂਡ ’ਚ ਨਵਾਂ ਮੋੜ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ
ਡੀ. ਐੱਸ. ਪੀ. ਨੇ ਦੱਸਿਆ ਕਿ ਪੀੜਾਤਾ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਇਕ ਭੱਠੇ ’ਤੇ ਕੰਮ ਕਰਦਾ ਹੈ ਅਤੇ ਉਸ ਦੀ ਸਾਢੇ 15 ਸਾਲਾ ਬੇਟੀ ਨੂੰ ਭੱਠੇ ’ਤੇ ਕੰਮ ਕਰਨ ਵਾਲੇ ਕੁਝ ਵਿਅਕਤੀਆਂ ਨੇ ਅਗਵਾ ਕਰ ਲਿਆ। ਮਨੀਮਾਜਰਾ ਥਾਣੇ ਦੀ ਪੁਲਸ ਨੇ 6 ਦਸੰਬਰ 1999 ਨੂੰ ਕੇਸ ਦਰਜ ਕਰਕੇ ਪ੍ਰੇਮਪਾਲ, ਮਹਿੰਦਰ ਸਿੰਘ, ਹਰੀਚੰਦ, ਸ਼ੀਸ਼ਪਾਲ ਤੇ ਪ੍ਰੀਤਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜ਼ਮਾਨਤ ਮਿਲਣ ਤੋਂ ਬਾਅਦ ਮੁਲਜ਼ਮ ਹਰੀਚੰਦ ਅਦਾਲਤ ਵਿਚ ਪੇਸ਼ ਨਹੀਂ ਹੋਇਆ। 20 ਫਰਵਰੀ 2004 ਨੂੰ ਜ਼ਿਲ੍ਹਾ ਅਦਾਲਤ ਨੇ ਮੁਲਜ਼ਮ ਹਰੀਚੰਦ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਪੁਲਸ ਵਿਭਾਗ ’ਚ ਵੱਡਾ ਫੇਰਬਦਲ, 6 IPS ਤੇ 11 PPS ਅਫਸਰਾਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੜ੍ਹਾਂ ਦਰਮਿਆਨ ਰਾਹਤ ਭਰੀ ਖ਼ਬਰ: ਅੱਜ ਤੋਂ ਆਮ ਵਾਂਗ ਚੱਲਣਗੀਆਂ ਇਸ ਟਰੈਕ ਤੋਂ ਸਾਰੀਆਂ ਰੇਲ ਗੱਡੀਆਂ
NEXT STORY