ਜਲੰਧਰ, (ਮਹੇਸ਼)- ਮੂਨਪੁਰ ਕਾਲੋਨੀ ਵਿਚ 9ਵੀਂ ਕਲਾਸ ਦੀ ਵਿਦਿਆਰਥਣ ਨਾਲ ਗੁਆਂਢ 'ਚ ਰਹਿੰਦੇ ਇਕ ਵਿਅਕਤੀ ਵਲੋਂ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਮੁਲਜ਼ਮ ਪਵਨ ਕੁਮਾਰ ਵਾਸੀ ਮੂਨਪੁਰ ਕਾਲੋਨੀ ਖਿਲਾਫ ਥਾਣਾ ਸਦਰ ਵਿਚ ਆਈ. ਪੀ. ਸੀ. ਦੀ ਧਾਰਾ 376 ਅਧੀਨ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮ ਪਵਨ ਕੁਮਾਰ ਨੂੰ ਜਲੰਧਰ ਪੁਲਸ ਚੌਕੀ ਦੀ ਇੰਚਾਰਜ ਐੱਸ. ਆਈ. ਪਰਮਜੀਤ ਕੌਰ ਨੇ ਗ੍ਰਿਫਤਾਰ ਵੀ ਕਰ ਲਿਆ ਹੈ। ਮੁਲਜ਼ਮ ਨੇ ਪੁਲਸ ਦੇ ਸਾਹਮਣੇ ਆਪਣਾ ਜੁਰਮ ਕਬੂਲ ਵੀ ਕਰ ਲਿਆ ਹੈ। ਥਾਣਾ ਸਦਰ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਮੂਨਪੁਰ ਕਾਲੋਨੀ ਵਾਸੀ ਸਰਕਾਰੀ ਸਕੂਲ ਵਿਚ ਪੜ੍ਹਦੀ ਉਕਤ ਨਾਬਾਲਿਗ ਲੜਕੀ ਕਵਿਤਾ (ਕਾਲਪਨਿਕ ਨਾਂ) ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਸਨ ਕਿ 13 ਸਤੰਬਰ ਨੂੰ ਸਵੇਰੇ ਉਹ ਗਲੀ ਵਿਚ ਸੁੱਤੇ ਆਪਣੇ ਭਰਾ ਨੂੰ ਦੇਖਣ ਲਈ ਘਰੋਂ ਨਿਕਲੀ। ਇਸ ਦੌਰਾਨ ਗੁਆਂਢ 'ਚ ਰਹਿੰਦਾ ਪਵਨ ਕੁਮਾਰ ਨਾਮਕ ਨੌਜਵਾਨ ਉਸਨੂੰ ਜ਼ਬਰਦਸਤੀ ਖਿੱਚ ਕੇ ਆਪਣੇ ਘਰ ਦੀ ਛੱਤ 'ਤੇ ਲੈ ਗਿਆ ਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਉਸਨੇ ਰੌਲਾ ਪਾਇਆ ਤਾਂ ਉਹ ਉਥੋਂ ਫਰਾਰ ਹੋ ਗਿਆ। ਇਸਨੇ ਪੂਰੀ ਜਾਣਕਾਰੀ ਆਪਣੇ ਪਰਿਵਾਰ ਵਾਲਿਆਂ ਨੂੰ ਦਿੱਤੀ। ਕਾਲੋਨੀ ਵਿਚ ਹੀ ਕਰਿਆਨੇ ਦੀ ਦੁਕਾਨ ਕਰਦੇ ਪੀੜਤ ਲੜਕੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਮੂਲ ਰੂਪ ਵਿਚ ਉੱਤਰਾਖੰਡ ਦੇ ਵਸਨੀਕ ਹਨ ਤੇ ਕਾਫੀ ਲੰਮੇ ਅਰਸੇ ਤੋਂ ਇਸ ਇਲਾਕੇ ਵਿਚ ਰਹਿ ਰਹੇ ਹਨ।
ਪੁਲਸ ਚੌਕੀ ਦੀ ਇੰਚਾਰਜ ਪਰਮਜੀਤ ਕੌਰ ਨੇ ਕਿਹਾ ਕਿ ਨਾਬਾਲਿਗ ਲੜਕੀ ਦਾ ਮੈਡੀਕਲ ਕਰਵਾ ਦਿੱਤਾ ਗਿਆ ਹੈ। ਜਿਸ ਵਿਚ ਉਸਦੇ ਨਾਲ ਜਬਰ-ਜ਼ਨਾਹ ਕੀਤੇ ਜਾਣ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਵਨ ਕੁਮਾਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ, ਜੋ ਕਿ ਇਕ ਬੈਂਕ ਮੈਨੇਜਰ ਦੀ ਪ੍ਰਾਈਵੇਟ ਡਰਾਈਵਰ ਦੇ ਤੌਰ 'ਤੇ ਗੱਡੀ ਚਲਾਉਂਦਾ ਹੈ।
ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਕਾਲਾ ਤੇ ਬਿੰਦਰ ਪੁਲਸ ਅੜਿੱਕੇ
NEXT STORY