ਚੰਡੀਗੜ੍ਹ : ਕਲਯੁਗੀ ਮਾਮਿਆਂ ਵਲੋਂ ਬਲਾਤਕਾਰ ਕਰਨ ਤੋਂ ਬਾਅਦ ਮਾਂ ਬਣਨ ਵਾਲੀ 10 ਸਾਲਾ ਬੱਚੀ ਦੇ ਮਾਮਲੇ 'ਚ 'ਡਿਸਟ੍ਰਿਕ ਲੀਗਲ ਸਰਵਿਸ ਅਥਾਰਟੀ ਨੇ ਵੱਡਾ ਫੈਸਲਾ ਲਿਆ ਹੈ, ਜਿਸ ਮੁਤਾਬਕ ਪੀੜਤਾ ਲਈ 5 ਲੱਖ ਰੁਪਏ ਬਤੌਰ ਮੁਆਵਜ਼ਾ ਮਨਜ਼ੂਰ ਕੀਤਾ ਗਿਆ ਹੈ, ਜਦੋਂ ਕਿ ਲੀਗਲ ਸਰਵਿਸ ਅਥਾਰਟੀ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਪਹਿਲਾਂ ਵੀ ਪੀੜਤਾ ਨੂੰ 10 ਲੱਖ ਰੁਪਿਆ ਦੇ ਚੁੱਕੀ ਹੈ। ਇਸ ਹੁਕਮ ਮੁਤਾਬਕ ਬੱਚੀ ਦੇ ਪਰਿਵਾਰ ਨੂੰ ਇਕ ਲੱਖ ਰੁਪਿਆ ਮੁਆਵਜ਼ਾ ਰਕਮ ਵਜੋਂ ਜਾਰੀ ਕਰ ਦਿੱਤੇ ਗਏ ਸਨ, ਜਦੋਂ ਕਿ 9 ਲੱਖ ਰੁਪਏ ਦੀ ਐੱਫ. ਡੀ. ਕਰਾਈ ਗਈ ਸੀ ਅਤੇ ਹੁਣ ਉਸ ਦੀ ਮੁਆਵਜ਼ਾ ਰਾਸ਼ੀ 10 ਲੱਖ ਤੋਂ ਵਧਾ ਕੇ 15 ਲੱਖ ਕਰ ਦਿੱਤੀ ਗਈ ਹੈ।
ਇਸ ਲਈ ਵਧਾਈ ਗਈ ਰਕਮ
ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਵਾਲੀ ਜੱਜ ਪੂਨਮ ਆਰ. ਜੋਸ਼ੀ ਨੇ ਹੁਕਮਾਂ 'ਚ ਸਿਫਾਰਿਸ਼ ਕੀਤੀ ਸੀ ਕਿ ਬੱਚੀ ਦੇ ਭਵਿੱਖ ਅਤੇ ਉਸ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਮੁਆਵਜ਼ੇ ਦੀ ਰਕਮ ਨੂੰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਦੀ ਸਿਫਾਰਿਸ਼ 'ਤੇ ਡਿਸਟ੍ਰਿਕ ਲੀਗਲ ਸਰਵਿਸ ਅਥਾਰਟੀ ਕੋਲ 29 ਨਵੰਬਰ ਨੂੰ ਇਹ ਕੇਸ ਆਇਆ। ਵੀਰਵਾਰ ਨੂੰ ਅਥਾਰਟੀ ਨੇ ਸਕੱਤਰ ਅਮਰਿੰਦਰ ਸ਼ਰਮਾ ਨੇ ਮੁਆਵਜ਼ਾ 10 ਲੱਖ ਤੋਂ ਵਧਾ ਕੇ 15 ਲੱਖ ਰੁਪਏ ਕਰਨ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ ਬੱਚੀ ਨਾਲ ਬਲਾਤਕਾਰ ਦੇ ਦੋਸ਼ੀ ਦੋਵੇਂ ਮਾਮੇ ਕੁਲ ਬਹਾਦਰ ਅਤੇ ਸ਼ੰਕਰ ਉਮਰਕੈਦ ਦੀ ਸਜ਼ਾ ਕੱਟ ਰਹੇ ਹਨ।
ਮੁੱਖ ਮੰਤਰੀ ਨੇ ਕੀਤਾ ਪਾਈਟੈਕਸ ਦਾ ਉਦਘਾਟਨ
NEXT STORY