ਲੁਧਿਆਣਾ (ਹਿਤੇਸ਼) : ਗਿੱਦੜਬਾਹਾ ’ਚ ਹੋਈਆਂ ਵਿਧਾਨ ਸਭਾ ਉਪ ਚੋਣਾਂ ਤੋਂ ਬਾਅਦ ਹੁਣ ਨਗਰ ਨਿਗਮ ਚੋਣਾਂ ਦੌਰਾਨ ਲੁਧਿਆਣਾ ’ਚ ਵੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵਿਚਕਾਰ ਟਕਰਾਅ ਦੇਖਣ ਨੂੰ ਮਿਲੇਗਾ। ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਬਿੱਟੂ ਅਤੇ ਵੜਿੰਗ ਦੇ ਵਿਚਕਾਰ ਕੜਵਾਹਟ ਯੂਥ ਕਾਂਗਰਸ ਦੀਆਂ ਚੋਣਾਂ ਦੇ ਸਮੇਂ ਤੋਂ ਹੀ ਚਲੀ ਆ ਰਹੀ ਹੈ, ਜਿਸ ਦੇ ਸੰਕੇਤ ਸਮੇਂ-ਸਮੇਂ ’ਤੇ ਮਿਲਦੇ ਰਹੇ ਹਨ ਪਰ ਹੁਣ ਬਿੱਟੂ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੀ ਵੜਿੰਗ ਨਾਲ ਲੜਾਈ ਪੂਰੀ ਤੇਜ਼ ਹੋ ਗਈ ਹੈ, ਕਿਉਂਕਿ ਕਾਂਗਰਸ ਵੱਲੋਂ ਵੜਿੰਗ ਨੂੰ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਗਿਆ ਸੀ ਤਾਂ ਇਸ ਦੌਰਾਨ ਬਿੱਟੂ ਅਅਤੇ ਵੜਿੰਗ ਦੇ ਵਿਚਕਾਰ ਕਾਫੀ ਗਰਮ ਬਿਆਨਬਾਜ਼ੀ ਦੇਖਣ ਨੂੰ ਮਿਲੀ, ਜੋ ਕਿ ਮਾਹੌਲ ਵੜਿੰਗ ਦੀ ਜਿੱਤ ਅਤੇ ਬਿੱਟੂ ਦੇ ਹਾਰ ਕੇ ਵੀ ਕੇਂਦਰ ’ਚ ਮੰਤਰੀ ਬਣਨ ਦੇ ਬਾਅਦ ਵੀ ਸ਼ਾਂਤ ਨਹੀਂ ਹੋਈ।
ਇਹ ਵੀ ਪੜ੍ਹੋ : PU ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਸੁਰੱਖਿਆ ਨੂੰ ਲੈ ਕੇ ਚੁੱਕਿਆ ਵੱਡਾ ਕਦਮ
ਇਸ ਦੇ ਤਹਿਤ ਮਨਪ੍ਰੀਤ ਬਾਦਲ ਦੇ ਨਾਲ ਦਾਦਾ ਬੇਅੰਤ ਸਿੰਘ ਦੇ ਸਮੇਂ 1995 ’ਚ ਹੋਈਆਂ ਉਪ ਚੋਣਾਂ ਤੋਂ ਚੱਲੀ ਆ ਰਹੀ ਦੁਸ਼ਮਣੀ ਭੁੱਲ ਕੇ ਬਿੱਟੂ ਉਸ ਲਈ ਪ੍ਰਚਾਰ ਕਰਨ ਵਾਸਤੇ ਗਿੱਦੜਬਾਹਾ ’ਚ ਡੇਰਾ ਜਮਾ ਕੇ ਬੈਠੇ ਰਹੇ। ਬਿੱਟੂ ਨੇ ਉਪ ਚੋਣਾਂ ਤੋਂ ਪਹਿਲਾਂ ਅਤੇ ਬਾਅਦ ’ਚ ਵੜਿੰਗ ’ਤੇ ਕਈ ਸਿਆਸੀ ਹਮਲੇ ਕੀਤੇ ਅਤੇ ਹੁਣ ਪ੍ਰਿਯੰਕਾ ਗਾਂਧੀ ਦੇ ਐੱਮ. ਪੀ. ਬਣਨ ਦੇ ਮੁੱਦੇ ’ਤੇ ਵੀ ਦੋਵਾਂ ਦੇ ਵਿਚਕਾਰ ਤਕਰਾਰ ਦੇਖਣ ਨੂੰ ਮਿਲੀ। ਹੁਣ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਗਿਆ ਹੈ ਅਤੇ ਇਸ ਦੌਰਾਨ ਵੜਿੰਗ ਦੇ ਸਾਹਮਣੇ ਪੰਜਾਬ ਪ੍ਰਧਾਨ ਦੇ ਨਾਲ ਲੁਧਿਆਣਾ ਦੀ ਸੱਤਾ ’ਚ ਕਾਂਗਰਸ ਨੂੰ ਵਾਪਸ ਲਿਆਉਣ ਦੀ ਚੁਣੌਤੀ ਹੈ। ਇਸੇ ਤਰ੍ਹਾਂ ਭਾਜਪਾ ਨੇ ਵੀ ਸੁਨੀਲ ਰਾਖੜ ਦੀ ਗੈਰ-ਮੌਜੂਦਗੀ ’ਚ ਬਿੱਟੂ ਨੂੰ ਆਪਣਾ ਚਿਹਰਾ ਬਣਾਇਆ ਹੋਇਆ ਅਤੇ ਉਨ੍ਹਾਂ ਦੇ ਸਾਹਮਣੇ ਲੁਧਿਆਣਾ ’ਚ ਭਾਜਪਾ ਨੂੰ ਮਜ਼ਬੂਤ ਕਰਨ ਦਾ ਚੈਲੇਂਜ ਹੈ, ਜਿਸ ਕਾਰਨ ਲੁਧਿਆਣਾ ਦੀ ਸਿਆਸੀ ਪਿੱਚ ’ਤੇ ਆਉਣ ਵਾਲੇ ਦਿਨਾਂ ਦੌਰਾਨ ਬਿੱਟੂ ਅਤੇ ਵੜਿੰਗ ਦੇ ਵਿਚਕਾਰ ਟਕਰਾਅ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ, ਜਾਣੋ ਅਗਲੇ ਦਿਨਾਂ ਦਾ ਹਾਲ
ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਭਾਜਪਾ
ਭਾਵੇਂ ਵਿਧਾਨ ਸਭਾ ਉਪ ਚੋਣਾ ਦੌਰਾਨ 3 ਸੀਟਾਂ ’ਤੇ ਜਿੱਤ ਹਾਸਲ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾਵਾਂ ’ਚ ਕਾਫੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਾਰ ਕਾਰਨ ਕਾਂਗਰਸ ਤਰ੍ਹਾਂ ਭਾਜਪਾ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਪਰ ਨਗਰ ਨਿਗਮ ਚੋਣਾਂ ਦੇ ਐਲਾਨ ਵਿਚਕਾਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਭਾਜਪਾ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ, ਕਿਉਂਕਿ ਇਸ ਦੌਰਾਨ ਭਾਵੇਂ ਰਾਜਾ ਵੜਿੰਗ ਦੀ ਜਿੱਤ ਹੋਈ ਸੀ ਪਰ ਸ਼ਹਿਰੀ ਸੀਟਾਂ ’ਤੇ ਭਾਜਪਾ ਦੇ ਉਮੀਦਵਾਰ ਬਿੱਟੂ ਦੇ ਪਰਚਮ ਲਹਿਰਾਇਆ ਸੀ ਅਤੇ ਇਸ ਮਾਹੌਲ ਨੂੰ ਰਿਲੀਟ ਕਰਨ ਦੀ ਰਣਨੀਤੀ ਤਹਿਤ ਹੀ ਭਾਜਪਾ ਕੰਮ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਾਪਰਟੀ ਵੇਚਣ ਦੇ ਨਾਂ ’ਤੇ ਮਾਰੀ 31 ਲੱਖ ਦੀ ਠੱਗੀ, ਪੈਸੇ ਲੈਣ ਤੋਂ ਬਾਅਦ ਫ਼ਰਾਰ ਹੋ ਗਿਆ ਪ੍ਰਾਪਰਟੀ ਡੀਲਰ
NEXT STORY