ਲੁਧਿਆਣਾ (ਹਿਤੇਸ਼) : ਪੰਜਾਬ ’ਚ ਹੋਈਆਂ ਵਿਧਾਨ ਸਭਾ ਉਪ ਚੋਣਾਂ ਦੌਰਾਨ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਕਿਉਂਕਿ 4 ਸੀਟਾਂ ’ਤੇ ਉਸ ਦੇ ਉਮੀਦਵਾਰ ਤੀਜੇ ਨੰਬਰ ’ਤੇ ਆਏ ਹਨ। ਇਸ ਦਾ ਠੀਕਰਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ’ਤੇ ਭੰਨਣ ਦਾ ਯਤਨ ਕੀਤਾ ਗਿਆ ਹੈ, ਜੋ ਲੋਕ ਸਭਾ ਚੋਣਾਂ ’ਚ ਮਿਲੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਗੱਲ ਕਹਿ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 27 ਤਾਰੀਖ਼ ਲਈ Alert ਜਾਰੀ! ਸੂਬਾ ਵਾਸੀ ਦੇਣ ਧਿਆਨ
ਹਾਲਾਂਕਿ ਭਾਜਪਾ ਵੱਲੋਂ ਹੁਣ ਤੱਕ ਜਾਖੜ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਗਿਆ ਪਰ ਉਨ੍ਹਾਂ ਨੇ ਪਾਰਟੀ ਦੀਆਂ ਗਤੀਵਿਧੀਆਂ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਹੋਈ ਹੈ। ਇੱਥੋਂ ਤੱਕ ਕਿ ਵਿਧਾਨ ਸਭਾ ਉਪ ਚੋਣ ਦੌਰਾਨ ਵੀ ਸ਼ਾਮਲ ਨਹੀਂ ਹੋਏ, ਜਿਸ ਸਬੰਧੀ ਬਿੱਟੂ ਨੇ ਟਿੱਪਣੀ ਕੀਤੀ ਹੈ ਕਿ ਉਨ੍ਹਾਂ ਨੂੰ ਜਰਨੈਲ ਤੋਂ ਬਿਨਾਂ ਚੋਣ ਲੜਨੀ ਪਈ ਹੈ। ਓਧਰ ਭਾਜਪਾ ਦੀ ਹਾਰ ਦੀ ਨਮੋਸ਼ੀ ਤੋਂ ਜ਼ਿਆਦਾ ਬਿੱਟੂ ਨੇ ਆਪਣੇ ਕੱਟੜ ਵਿਰੋਧੀਆਂ ਰਾਜਾ ਵੜਿੰਗ ਅਤੇ ਰੰਧਾਵਾ ਦੀਆਂ ਪਤਨੀਆਂ ਦੀ ਹਾਰ ਤੋਂ ਖੁਸ਼ ਨਜ਼ਰ ਆ ਰਹੇ ਹਨ। ਹੁਣ ਨਤੀਜੇ ਆਉਣ ਤੋਂ ਬਾਅਦ ਬਿੱਟੂ ਆਪਣਾ ਬਦਲਾ ਪੂਰਾ ਹੋਣ ਦੀ ਗੱਲ ਕਹਿ ਰਹੇ ਹਨ। ਬਿੱਟੂ ਨੇ ਕਿਹਾ ਕਿ ਵਿਧਾਨ ਸਭਾ ਉਪ ਚੋਣਾਂ ਦੇ ਨਤੀਜਿਆਂ ਨੇ ਸਾਫ਼ ਕਰ ਦਿੱਤਾ ਹੈ ਕਿ 2027 ਦੌਰਾਨ ਪੰਜਾਬ ਦੀ ਸੱਤਾ ’ਚ ਕਾਂਗਰਸ ਦੀ ਵਾਪਸੀ ਲਈ ਕੋਈ ਜਗ੍ਹਾ ਨਹੀਂ ਹੈ, ਕਿਉਂਕਿ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨਾਲ ਨੈਸ਼ਨਲ ਜਨਰਲ ਸੈਕਟਰੀ ਰੰਧਾਵਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਨੂੰ ਹੁਣ ਇਸ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਜ਼ਿਮਨੀ ਚੋਣ ਦੌਰਾਨ ਦੋਵੇਂ ਮਹਿਲਾ ਉਮੀਦਵਾਰਾਂ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ
ਮੂਧੇ ਮੂੰਹ ਡਿੱਗੇ 5 ਦਲ ਬਦਲੂ, ਪਾਰਟੀ ਬਦਲ ਕੇ ਹੋਈ ਵਿਧਾਨ ਸਭਾ ’ਚ ਡਿੰਪੀ ਢਿੱਲੋਂ ਦੀ ਐਂਟਰੀ
ਵਿਧਾਨ ਸਭਾ ਉਪ ਚੋਣ ਦੌਰਾਨ ਭਾਜਪਾ ਵੱਲੋਂ ਚਾਰੇ ਸੀਟਾਂ ’ਤੇ ਦਲ ਬਦਲੂਆਂ ਨੂੰ ਟਿਕਟ ਦਿੱਤੀ ਗਈ ਸੀ, ਜਿਨ੍ਹਾਂ ’ਚ ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ ਅਤੇ ਬਰਨਾਲਾ ਤੋਂ ਕੇਵਲ ਢਿੱਲੋਂ, ਚੱਬੇਵਾਲ ਤੋਂ ਸੋਹਣ ਸਿੰਘ ਠੰਡਲ ਅਤੇ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਕਾਹਲੋਂ ਅਕਾਲੀ ਦਲ ਛੱਡ ਆਏ ਸਨ, ਜਿਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਇਹੀ ਹਾਲ ਬਸਪਾ ਛੱਡ ਕੇ ਕਾਂਗਰਸ ’ਚ ਆਏ ਚੱਬੇਵਾਲ ਦੇ ਉਮੀਦਵਾਰ ਰਣਜੀਤ ਕੁਮਾਰ ਦਾ ਹੋਇਆ ਹੈ, ਜਿਸ ਨੂੰ ਪੁਰਾਣੇ ਕਾਂਗਰਸੀ ਅਤੇ ‘ਆਪ’ ਦੇ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਦੇ ਬੇਟੇ ਇਸ਼ਾਂਤ ਦੇ ਹੱਥੋਂ ਹਾਰ ਮਿਲੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੋੜੇ ਦਾ ਕੈਨੇਡਾ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ ਮਾਰੀ 2.66 ਲੱਖ ਦੀ ਠੱਗੀ
NEXT STORY