ਲੁਧਿਆਣਾ (ਵੈੱਬ ਡੈਸਕ): ਬੀਤੇ ਦਿਨੀਂ ਆਏ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿਚ ਲੁਧਿਆਣਾ ਤੋਂ ਸੰਸਦ ਮੈਂਬਰ ਰਹੇ ਰਵਨੀਤ ਸਿੰਘ ਬਿੱਟੂ, ਜੋ ਇਸ ਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਰਹੇ ਸਨ, ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇੱਥੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਤ ਦਰਜ ਕੀਤੀ। ਚੋਣ ਹਾਰਨ ਮਗਰੋਂ ਅੱਜ ਰਵਨੀਤ ਸਿੰਘ ਬਿੱਟੂ ਫੇਸਬੁੱਕ 'ਤੇ ਲਾਈਵ ਆਏ ਅਤੇ ਉਨ੍ਹਾਂ ਨੇ ਭਾਜਪਾ ਦਾ ਵਿਰੋਧ ਕਰਨ ਵਾਲੇ ਪਿੰਡ ਵਾਸੀਆਂ ਨੂੰ ਮਿਹਣੇ ਮਾਰੇ ਹਨ।
ਇਹ ਖ਼ਬਰ ਵੀ ਪੜ੍ਹੋ - ਚੋਣ ਨਤੀਜਿਆਂ ਮਗਰੋਂ ਮਨੀਸ਼ ਤਿਵਾੜੀ ਨੇ ਭਾਜਪਾ 'ਤੇ ਵਿੰਨ੍ਹਿਆ ਤਿੱਖਾ ਨਿਸ਼ਾਨਾ (ਵੀਡੀਓ)
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸ਼ਹਿਰੀ ਹਲਕਿਆਂ ਵਿਚ ਬੰਪਰ ਵੋਟਿੰਗ ਹੋਈ ਅਤੇ ਸ਼ਹਿਰ ਦੇ ਵੋਟਰਾਂ ਨੇ ਮੇਰੇ ਉੱਤੇ ਅਤੇ ਭਾਰਤੀ ਜਨਤਾ ਪਾਰਟੀ ਉੱਤੇ ਪੂਰਾ ਭਰੋਸਾ ਜਤਾਇਆ, ਪਰ ਉਨ੍ਹਾਂ ਦੀ ਹਾਰ ਪਿੰਡਾਂ ਵਿਚੋਂ ਹੋਈ ਹੈ, ਜਿੱਥੇ ਸਾਨੂੰ ਪ੍ਰਚਾਰ ਕਰਨ ਲਈ ਦਾਖ਼ਲ ਵੀ ਨਹੀਂ ਹੋਣ ਦਿੱਤਾ ਗਿਆ। ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਹਿ ਰਹੇ ਸਨ ਕਿ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਪਰ ਤੁਸੀਂ ਪੰਜਾਬ ਦੇ ਉਮੀਦਵਾਰਾਂ ਨੂੰ ਉਸ ਸਰਕਾਰ ਵਿਚ ਦਾਖ਼ਲ ਨਹੀਂ ਹੋਣ ਦਿੱਤਾ, ਜਿਸ ਨਾਲ ਤੁਹਾਡਾ ਹੀ ਨੁਕਸਾਨ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਹਾਰ ਮਗਰੋਂ ਛਲਕਿਆ ਅਕਾਲੀ ਉਮੀਦਵਾਰ ਦਾ ਦਰਦ! ਕਿਹਾ- 'ਅਕਾਲੀ ਦਲ ਦੇ ਹਾਲਾਤ ਨਾ ਇਧਰ ਕੇ ਨਾ ਉਧਰ ਕੇ'
ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵਿਚ ਨਰਿੰਦਰ ਮੋਦੀ ਜੀ ਦੀ ਸਰਕਾਰ ਬਣ ਗਈ ਹੈ ਤੇ ਸਾਰਾ ਪੈਸਾ ਉਨ੍ਹਾਂ ਕੋਲੋਂ ਹੀ ਆਉਣਾ ਹੈ, ਪੰਜਾਬ ਦੇ ਕੋਲ ਤਾਂ ਜ਼ਹਿਰ ਖਾਣ ਲਈ ਵੀ ਪੈਸਾ ਨਹੀਂ ਹੈ। ਬਿੱਟੂ ਨੇ ਕਿਹਾ ਕਿ ਹੁਣ ਜਾਂ ਤਾਂ ਪਿੰਡ ਵਾਲੇ ਮਨਰੇਗਾ ਦਾ, ਕੱਚੇ ਮਕਾਨਾਂ ਦਾ, ਕਣਕ ਦਾ ਪੈਸਾ, RDF ਦਾ ਪੈਸਾ ਵੀ ਨਾ ਲੈਣ, ਇਨ੍ਹਾਂ ਤੋਂ ਬਿਨਾਂ ਸਾਰ ਕੇ ਦੇਖ ਲੈਣ। ਉਨ੍ਹਾਂ ਕਿਹਾ ਕਿ ਇਹ ਤੁਸੀਂ ਬੱਚਿਆਂ ਵਾਲੀਆਂ ਗੱਲਾਂ ਕੀਤੀਆਂ ਹਨ, ਜਿਸ ਦਾ ਸਾਹਮਣਾ ਤੁਹਾਨੂੰ ਆਉਣ ਵਾਲੇ ਦਿਆਂ ਵਿਚ ਕਰਨਾ ਪਵੇਗਾ। ਅਜੇ ਵੀ ਮੌਕਾ ਹੈ ਜੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਜਾਣ ਤੋਂ ਰੋਕਣਾ ਚਾਹੁੰਦੇ ਹੋ ਤਾਂ ਭਾਜਪਾ ਦੀ ਬਾਂਹ ਫੜਣੀ ਪੈਣੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ 'ਆਪ'-ਭਾਜਪਾ ਉਮੀਦਵਾਰ ਆਪਣੇ ਗ੍ਰਹਿ ਹਲਕੇ 'ਚ ਹਾਰੇ, ਕਾਂਗਰਸ ਦੀ ਰਿਕਾਰਡ ਜਿੱਤ
NEXT STORY