ਚੰਡੀਗੜ੍ਹ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਬਿਆਨ 'ਤੇ ਸਿਆਸਤ ਲਗਾਤਾਰ ਗਰਮਾਈ ਹੋਈ ਹੈ। ਹੁਣ ਮੁੱਖ ਮੰਤਰੀ ਦੇ ਇਸ ਟਵੀਟ ਦੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਸਖ਼ਤ ਸ਼ਬਦਾਂ 'ਚ ਨਿਖ਼ੇਧੀ ਕੀਤੀ ਗਈ ਹੈ। ਰਵਨੀਤ ਬਿੱਟੂ ਨੇ ਐਕਸ 'ਤੇ ਪੋਸਟ ਪਾ ਕੇ ਕਿਹਾ ਹੈ ਕਿ ਮੁੱਖ ਮੰਤਰੀ ਵਲੋਂ ਸਤਿਕਾਰ ਦੀ ਹੱਦ ਪਾਰ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਲੋਕ ਮੁੱਖ ਮੰਤਰੀ ਦੇ ਬਿਆਨ ਦਾ ਬੁਰਾ ਮੰਨ ਰਹੇ ਹਨ। ਸੰਤ-ਮਹਾਂਪੁਰਖ ਸਭ ਦੇ ਸਾਂਝੇ ਹੁੰਦੇ ਹਨ ਅਤੇ ਸਾਰੇ ਹੀ ਲੀਡਰ ਅਤੇ ਆਮ ਲੋਕ ਉਨ੍ਹਾਂ ਦਾ ਆਸ਼ੀਰਵਾਦ ਲੈਣ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਦੇ ਵੀ ਬਹੁਤ ਸਾਰੇ ਆਗੂ ਅਤੇ ਵਰਕਰ ਬਾਬਾ ਜੀ ਦਾ ਆਸ਼ੀਰਵਾਦ ਲੈਣ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ : ਦਿਨ ਚੜ੍ਹਦੇ ਹੀ ਵੱਡਾ ਧਮਾਕਾ! ਮੰਜ਼ਰ ਦੇਖਣ ਵਾਲਿਆਂ ਦੇ ਕੰਬੇ ਦਿਲ, ਪਈਆਂ ਭਾਜੜਾਂ
ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵਲੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਪ੍ਰਤੀ ਦਿੱਤੀ ਗਈ ਟਿੱਪਣੀ ਬੇਹੱਦ ਨਿੰਦਣਯੋਗ ਹੈ। ਅਜਿਹੀ ਬਿਆਨਬਾਜ਼ੀ ਨੇ ਨਾ ਸਿਰਫ ਸੰਗਤ ਦੀਆਂ ਭਾਵਨਾਵਾਂ ਨੂੰ ਵਲੂੰਧਰਿਆਂ ਹੈ, ਸਗੋਂ ਮੁੱਖ ਮੰਤਰੀ ਨੇ ਆਪਣੇ ਉੱਚੇ ਅਹੁਦੇ ਦੀ ਮਰਿਆਦਾ ਨੂੰ ਵੀ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਹਰ ਕਿਸੇ ਨੂੰ ਵੀ ਕੁਮੈਂਟ ਕਰ ਦਿੰਦੇ ਹੋ। ਇਹ ਜਿਹੜੀ ਤੁਹਾਨੂੰ ਆਦਤ ਪਈ ਹੋਈ ਹੈ, ਉਹ ਆਦਤ ਜਾਂਦੀ ਨਹੀਂ। ਮੁੱਖ ਮੰਤਰੀ ਦਾ ਕੱਦ ਬਹੁਤ ਵੱਡਾ ਹੁੰਦਾ ਹੈ ਅਤੇ ਸੰਤ-ਮਹਾਂਪੁਰਖਾਂ ਦੀ ਧੁਰ ਦਰਗਾਹ 'ਤੇ ਦੀ ਗੱਲ ਸੁਣੀ ਜਾਂਦੀ ਹੈ ਤਾਂ ਲੱਖਾਂ ਲੋਕਾਂ ਨੂੰ ਇਸ ਦਾ ਫ਼ਾਇਦਾ ਮਿਲਦਾ ਹੈ ਅਤੇ ਦੁੱਖ-ਦਰਦ ਦੂਰ ਹੁੰਦੇ ਹਨ।
ਇਹ ਵੀ ਪੜ੍ਹੋ : 'ਇਲਾਜ ਦੀ ਲੋੜ ਤੁਹਾਨੂੰ ਹੈ', ਰਾਜਾ ਵੜਿੰਗ ਨੂੰ ਨਵਜੋਤ ਕੌਰ ਸਿੱਧੂ ਦਾ ਕਰਾਰਾ ਜਵਾਬ, ਭਖੀ ਸਿਆਸਤ (ਵੀਡੀਓ)
ਰਵਨੀਤ ਬਿੱਟੂ ਨੇ ਕਿਹਾ ਸੰਤ-ਮਹਾਂਪੁਰਖ ਤਾਂ ਹਮੇਸ਼ਾ ਹੀ ਤਾਰਦੇ ਆਏ ਹਨ ਅਤੇ ਮੁੱਖ ਮੰਤਰੀ ਨੇ ਬਾਬਾ ਜੀ ਨੂੰ ਇਹ ਗੱਲ ਕਹਿ ਕੇ ਖ਼ੁਦ ਨੂੰ ਬਹੁਤ ਛੋਟਾ ਕਰ ਲਿਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਤੁਸੀਂ ਮੁੱਖ ਮੰਤਰੀ ਹੋ, ਇਹ ਅੱਲਗ ਚੀਜ਼ ਹੈ ਪਰ ਜੇਕਰ ਇਕ ਮੁੱਖ ਮੰਤਰੀ ਕਿਸੇ ਗੱਲ 'ਤੇ ਸੰਤ-ਮਹਾਂਪੁਰਖਾਂ 'ਤੇ ਗੱਲ ਕਰਦਾ ਹੈ ਤਾਂ ਲੋਕਾਂ 'ਚ ਇਸ ਗੱਲ ਦਾ ਬੇਹੱਦ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੰਤਾਂ ਨੂੰ ਕੋਈ ਬੁਰਾ ਵੀ ਕਹੇ, ਉਹ ਤਾਂ ਕਿਸੇ ਦਾ ਵੀ ਕਦੇ ਬੁਰਾ ਨਹੀਂ ਸੋਚਦੇ, ਇਸ ਲਈ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਦੀ ਮਰਿਆਦਾ ਰੱਖਣੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਮਾਨ ਸਰਕਾਰ ਦੀਆਂ ਧੱਕੇਸ਼ਾਹੀਆਂ ਦੀ ਖੁੱਲ੍ਹੀ ਪੋਲ', ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਬੋਲੇ ਸੁਖਬੀਰ ਬਾਦਲ
NEXT STORY