ਚੰਡੀਗੜ੍ਹ (ਬਿਊਰੋ)- ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਨੂੰ ਉੱਚ ਸੁਰੱਖਿਆ ਮਿਲੀ ਹੋਈ ਹੈ, ਪਰ ਜੇਲ ਅਤੇ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਛਿੱਕੇ ’ਤੇ ਟੰਗ ਕੇ ਮੀਡੀਆ ਮੁਲਾਜ਼ਮਾਂ ਨੂੰ ਅਜਿਹੀ ਥਾਂ ’ਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਜਿੱਥੇ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਵੀ ਨਹੀਂ ਜਾ ਸਕਦੇ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਸਿਆਸੀ ਸਕੱਤਰ ਤਰੁਣ ਭੰਡਾਰੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਤੇ ਸਵਾਲ ਕੀਤਾ ਕਿ ਮੀਡੀਆ ਮੁਲਾਜ਼ਮ ਅਜਿਹੀ ਥਾਂ ਕਿਵੇਂ ਪਹੁੰਚੇ ਜਿੱਥੇ ਡੇਰਾ ਮੁਖੀ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਜਾਣ ਦੀ ਆਗਿਆ ਨਹੀਂ ਹੈ।
ਉਨ੍ਹਾਂ ਕਿਹਾ ਕਿ ਡੇਰਾ ਮੁਖੀ ਇਕ ਸਤਿਕਾਰਯੋਗ ਸ਼ਖਸੀਅਤ ਹਨ। ਇਹ ਸੁਰੱਖਿਆ ’ਚ ਸੰਨ੍ਹ ਹੈ। ਕੋਈ ਮਾੜਾ ਅਨਸਰ ਮੀਡੀਆ ਵਾਲਿਆਂ ਨਾਲ ਰਲ ਸਕਦਾ ਸੀ ਤੇ ਡੇਰਾ ਮੁਖੀ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਸੀ। ਦੱਸ ਦਈਏ ਕਿ ਕੱਲ੍ਹ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਢਿੱਲੋਂ ਨਾਭਾ ਜੇਲ੍ਹ ਵਿਚ ਬੰਦ ਬਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਗਏ ਸਨ ਤੇ ਇਹ ਘਟਨਾ ਮੁਲਾਕਾਤ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ।
ਵਿਆਹ ਸਮਾਗਮ ’ਚ ਵਿਅਕਤੀ ਦੀ ਮੌਤ ਮਾਮਲੇ 'ਚ 9 ਲੋਕਾਂ ਖ਼ਿਲਾਫ਼ ਪਰਚਾ ਦਰਜ
NEXT STORY