ਰਈਆ (ਹਰਜੀਪ੍ਰੀਤ) : ਸਥਾਨਕ ਕਸਬੇ ਦੇ ਡਾਕਘਰ ਵਿਖੇ ਡਾਕੀਏ ਦੀ ਨੌਕਰੀ ਕਰਦੇ ਜੈ ਭਗਵਾਨ ਨਾਂ ਦੇ ਨੌਜਵਾਨ ਵੱਲੋਂ ਆਪਣੇ ਹੀ ਸਟਾਫ ਮੈਂਬਰਾਂ ਦੇ ਤਾਅਨਿਆਂ ਤੋਂ ਤੰਗ ਆ ਕੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਮੌਤ ਨੂੰ ਗਲੇ ਲਾ ਲਿਆ ਗਿਆ। ਮ੍ਰਿਤਕ ਵਲੋਂ ਲਿਖੇ ਗਏ ਖੁਦਕਸ਼ੀ ਨੋਟ 'ਚ ਉਸ ਨੇ ਲਿਖਿਆ ਕਿ ਮੇਰੇ ਕੋਲ ਰਈਆ ਦੀ ਪੱਤੀ ਛੀਨੇਮਾਨ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਨਾਂ ਦੀ ਇਕ ਜਨਾਨੀ ਦਾ ਸਪੀਡ ਪੋਸਟ ਲੈਟਰ ਆਇਆ ਸੀ। ਮੈਨੂੰ ਉਸ ਜਨਾਨੀ ਦੇ ਐਡਰੈੱਸ ਦਾ ਪਤਾ ਨਹੀਂ ਸੀ। ਉਸ ਲੈਟਰ ਉੱਪਰ ਉਸ ਦੇ ਲਿਖੇ ਹੋਏ ਮੋਬਾਇਲ ਨੰਬਰ ਨੂੰ 'ਤੇ ਫੋਨ ਕੀਤਾ ਤਾਂ ਅੱਗੋਂ ਉਸ ਨੇ ਕਿਹਾ ਮੈਂ ਇਸ ਸਮੇਂ ਘਰ ਤੋਂ ਬਾਹਰ ਹਾਂ ਅਤੇ ਲੈਟਰ ਪ੍ਰਾਪਤ ਕਰਨ ਲਈ ਸਾਡੇ ਘਰ ਕੋਈ ਨਹੀਂ ਹੈ, ਇਸ ਲਈ ਇਹ ਲੈਟਰ ਤੁਸੀਂ ਆਪਣੇ ਕੋਲ ਰੱਖ ਲਓ, ਮੈਂ ਇਕ-ਦੋ ਦਿਨ ਤਕ ਆ ਕੇ ਲੈ ਲਵਾਂਗੀ। ਮੈਂ ਕਿਹਾ ਕਿ ਇਸ 'ਤੇ ਤੁਹਾਡੇ ਦਸਖ਼ਤ ਹੋਣੇ ਹਨ ਮੈਂ ਆਪਣੇ ਕੋਲ ਨਹੀਂ ਰੱਖ ਸਕਦਾ ਪਰ ਉਸ ਦੀ ਮਜਬੂਰੀ ਵੇਖ ਕੇ ਮੈਂ ਲੈਟਰ ਆਪਣੇ ਕੋਲ ਰੱਖ ਲਿਆ। ਇਕ ਹਫਤਾ ਬੀਤ ਜਾਣ 'ਤੇ ਵੀ ਉਹ ਲੈਟਰ ਲੈਣ ਨਹੀਂ ਆਈ। ਮੈਂ ਉਸ ਦੇ ਘਰ ਦਾ ਪਤਾ ਕਰਕੇ ਉਸ ਦੇ ਘਰ ਲੈਟਰ ਦੇਣ ਚਲਾ ਗਿਆ ਤਾਂ ਦੇਖਿਆ ਕਿ ਉਹ ਜਨਾਨੀ ਘਰ 'ਚ ਮੌਜੂਦ ਸੀ। ਇਸ 'ਤੇ ਮੈਨੂੰ ਗੁੱਸਾ ਆ ਗਿਆ ਅਤੇ ਮੈਂ ਉਸ ਨੂੰ ਵੱਧ-ਘੱਟ ਬੋਲ ਦਿੱਤਾ। ਇਸ ਨੂੰ ਉਸ ਨੇ ਆਪਣੀ ਬੇਇੱਜਤੀ ਸਮਝਿਆ।
ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਨੌਜਵਾਨ ਦੀ ਕਰਤੂਤ: ਪਹਿਲਾਂ ਕੁੜੀ ਨਾਲ ਕੀਤਾ ਜਬਰ-ਜ਼ਿਨਾਹ ਫਿਰ ਲੁੱਟ ਕੇ ਲੈ ਗਿਆ ਸਭ ਕੁਝ
21 ਸਤੰਬਰ ਨੂੰ ਉਹ ਆਪਣੀ ਸੱਸ ਨੂੰ ਲੈ ਕੇ ਸਾਡੇ ਦਫ਼ਤਰ ਆ ਗਈ ਅਤੇ ਸਾਡੇ ਪੋਸਟਮਾਸਟਰ ਮਹਿੰਦਰ ਸਿੰਘ ਨੂੰ ਕਿਹਾ ਕਿ ਤੁਹਾਡਾ ਪੋਸਟਮੈਨ ਮੇਰੇ ਕੋਲੋਂ ਮੋਬਾਇਲ ਨੰਬਰ ਮੰਗਦਾ ਹੈ, ਮੈਂ ਉਸ ਦੀ ਸ਼ਿਕਾਇਤ ਕਰਨੀ ਹੈ। ਪੋਸਟਮਾਸਟਰ ਨੇ ਉਸ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਪਰ ਇਸ ਉਪਰੰਤ ਮੇਰੇ ਦਫ਼ਤਰ ਵਾਲਿਆਂ ਨੇ ਮੇਰੇ 'ਤੇ ਸ਼ੱਕ ਦੀ ਨਜ਼ਰ ਨਾਲ ਤਾਅਨੇ ਕੱਸਣੇ ਸ਼ੁਰੂ ਕਰ ਦਿੱਤੇ। ਮੈਂ ਇਹ ਨਮੋਸ਼ੀ ਸਹਾਰ ਨਹੀਂ ਸਕਿਆ ਅਤੇ ਇਹ ਕਦਮ ਚੁੱਕ ਰਿਹਾ ਹਾਂ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਸ਼ਰਮਨਾਕ ਕਾਰਾ: ਪੈਰ ਮਾਰ ਕੇ ਲਾਹੀ ਬਜ਼ੁਰਗ ਦੀ ਪੱਗ, ਵੀਡੀਓ ਵਾਇਰਲ
ਉਸ ਨੇ ਡਾਕਖਾਨੇ ਦੇ ਅੰਦਰ ਹੀ ਕੋਈ ਜ਼ਹਿਰੀਲੀ ਚੀਜ ਖਾ ਲਈ। ਉਸ ਨੂੰ ਰਈਆ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਹੋਣ 'ਤੇ ਉਸ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਰਈਆ ਪੁਲਸ ਚੌਕੀ ਦੇ ਇੰਚਾਰਜ ਚਰਨ ਸਿੰਘ ਭਲਵਾਨ ਨੇ ਮ੍ਰਿਤਕ ਦੀ ਪਤਨੀ ਅਨੂ ਬਾਲਾ ਦੇ ਬਿਆਨਾਂ 'ਤੇ ਕਥਿਤ ਦੋਸ਼ੀਆਂ ਹਰਪ੍ਰੀਤ ਕੌਰ, ਪੋਸਟਮਾਸਟਰ ਮਹਿੰਦਰ ਸਿੰਘ ਅਤੇ ਅਣਪਛਾਤੇ ਸਟਾਫ ਮੈਂਬਰਾਂ ਖਿਲਾਫ ਕੇਸ ਦਰਜ ਕਰ ਕੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਸ਼ਰਮਨਾਕ: ਪਤੀ ਨੇ ਦੋਸਤਾਂ ਅੱਗੇ ਪਰੋਸੀ ਪਤਨੀ, ਦਿੱਤਾ ਘਿਨੌਣੀ ਵਾਰਦਾਤ ਨੂੰ ਅੰਜਾਮ
NEXT STORY