ਵਲਟੋਹਾ (ਗੁਰਮੀਤ): ਸਰਹੱਦੀ ਪਿੰਡ ਮਲਕਾ ਅਬਾਦੀ ਵਲਟੋਹਾ ਵਿਖੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕੁੜੀ ਨਾਲ ਜਬਰ-ਜ਼ਿਨਾਹ ਕਰਨ ਅਤੇ 10 ਤੋਲੇ ਸੋਨੇ ਦੇ ਗਹਿਣੇ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਗੁੰਡਾਗਰਦੀ: ਫਤਿਗ ਗੈਂਗ ਨੇ ਨੌਜਵਾਨ ਨੂੰ ਅਗਵਾ ਕਰਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵੀ ਖ਼ੁਦ ਕੀਤੀ ਵਾਇਰਲ
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪੀੜਤਾ ਨੇ ਦੱਸਿਆ ਕਿ ਉਸ ਦਾ ਪਿਤਾ ਪਿੰਡ ਦਾ ਸਾਬਕਾ ਸਰਪੰਚ ਹੈ। ਪਿੰਡ ਦਾ ਹੀ ਰਾਜਬੀਰ ਸਿੰਘ ਨਾਮਕ ਨੌਜਵਾਨ ਸਾਡੇ ਕੋਲ ਬਤੌਰ ਡਰਾਈਵਰ ਵਜੋਂ ਕੰਮ ਕਰਦਾ ਸੀ, ਜਿਸ ਨੇ ਉਸ ਨੂੰ ਆਪਣੇ ਚੁੰਗਲ 'ਚ ਫਸਾ ਲਿਆ ਅਤੇ ਧਮਕੀ ਦਿੱਤੀ ਕਿ ਜੇਕਰ ਮੈਂ ਉਸ ਨਾਲ ਵਿਆਹ ਨਾ ਕਰਵਾਇਆ ਤਾਂ ਉਹ ਮੇਰੇ ਪਿਤਾ ਅਤੇ ਭਰਾਵਾਂ ਨੂੰ ਜਾਨੋਂ ਮਰਵਾ ਦੇਵੇਗਾ। ਇਸ ਤੋਂ ਬਾਅਦ ਦੋਸ਼ੀ ਦੇ ਕਹਿਣ 'ਤੇ ਮੈਂ ਉਸ ਨੂੰ 10 ਤੋਲੇ ਸੋਨੇ ਦੇ ਗਹਿਣੇ ਆਪਣੇ ਘਰੋਂ ਕੱਢ ਕੇ ਦੇ ਦਿੱਤੇ ਅਤੇ 6 ਅਗਸਤ ਨੂੰ ਉਕਤ ਮੁਲਜ਼ਮ ਮੈਨੂੰ ਵਿਆਹ ਕਰਵਾਉਣ ਬਹਾਨੇ ਆਪਣੀ ਕਾਰ 'ਚ ਬਿਠਾ ਕੇ ਅੰਮ੍ਰਿਤਸਰ ਲੈ ਗਿਆ, ਜਿੱਥੇ ਹੋਟਲ 'ਚ ਲਿਜਾ ਕੇ ਉਸ ਨੇ ਮੇਰੇ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ ਅਤੇ ਫਿਰ ਵਾਪਸ ਉਸ ਨੂੰ ਘਰ ਛੱਡ ਦਿੱਤਾ ਅਤੇ ਵਿਆਹ ਵੀ ਨਹੀਂ ਕਰਵਾਇਆ ਸਗੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ. ਐੱਸ. ਆਈ. ਬਲਵਿੰਦਰ ਕੌਰ ਨੇ ਦੱਸਿਆ ਕਿ ਮੁਦਈਆ ਦੇ ਬਿਆਨਾਂ 'ਤੇ ਰਾਜਬੀਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਮਲਕਾ ਅਬਾਦੀ ਵਲਟੋਹਾ ਖਿਲਾਫ ਮੁਕੱਦਮਾ ਨੰਬਰ 119 ਧਾਰਾ 376/506 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ :ਪੰਜਾਬ ਪੁਲਸ ਦਾ ਸ਼ਰਮਨਾਕ ਕਾਰਾ: ਪੈਰ ਮਾਰ ਕੇ ਲਾਹੀ ਬਜ਼ੁਰਗ ਦੀ ਪੱਗ, ਵੀਡੀਓ ਵਾਇਰਲ
ਪੰਜਾਬੀ ਕੁੜੀਆਂ ਤੋਂ ਜ਼ਬਰੀ ਕਰਵਾਉਂਦੇ ਸੀ 'ਗੰਦਾ ਧੰਦਾ', ਜਿਸਮ 'ਤੇ ਮਾਰਦੇ ਸੀ ਗਰਮ ਚਿਮਟੇ, ਭੱਜੀ ਕੁੜੀ ਨੇ ਕੀਤਾ ਖ਼ੁਲਾਸਾ
NEXT STORY