ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੇਵਰ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਇਸ ਹਵਾਈ ਅੱਡੇ ਦੇ ਨਿਰਮਾਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਕਰੀਬ 5 ਹਜ਼ਾਰ ਹੈਕਟੇਅਰ 'ਚ ਬਣਨ ਵਾਲਾ ਜੇਵਰ ਹਵਾਈ ਅੱਡਾ ਉੱਤਰ ਪ੍ਰਦੇਸ਼ ਦੇ ਵਿਕਾਸ 'ਚ ਮੀਲ ਦਾ ਪੱਥਰ ਸਾਬਿਤ ਹੋਵੇਗਾ।
ਲਖਨਊ ਦੌਰੇ 'ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਡਾ. ਰਾਮ ਮਨੋਹਰ ਲੋਹੀਆ ਰਾਸ਼ਟਰੀ ਕਾਨੂੰਨ ਯੂਨੀਵਰਸਿਟੀ ਦੇ ਅੋਡੀਟੋਰੀਅਮ 'ਚ ਸਹਿਕਾਰੀ ਸੰਸਥਾਵਾਂ 'ਚ ਕਾਬਿਜ ਭਾਜਪਾ ਆਗੂਆਂ ਨੂੰ ਸੰਬੋਧਿਤ ਕਰਨਗੇ। ਇਸ ਦੇ ਨਾਲ ਹੀ ਉਹ ਸ਼ਨੀਵਾਰ ਨੂੰ ਹੀ ਗੋਰਖਪੁਰ 'ਚ ਭਾਜਪਾ ਕਿਸਾਨ ਮੋਰਚਾ ਦੇ ਰਾਸ਼ਟਰੀ ਸੰਮੇਲਨ ਨੂੰ ਵੀ ਸੰਬੋਧਿਤ ਕਰਨਗੇ।
ਅੱਜ ਫਿਰ 1 ਲੱਖ ਤੋਂ ਜ਼ਿਆਦਾ ਭਰਤੀ ਲਈ ਨੋਟੀਫੀਕੇਸ਼ਨ ਜਾਰੀ ਕਰੇਗਾ ਰੇਲਵੇ
ਢੇਡ ਲੱਖ ਅਹੁਦਿਆਂ 'ਤੇ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਰੇਲਵੇ ਨੇ ਸਵਾ ਲੱਖ ਤੋਂ ਜ਼ਿਆਦਾ ਹੋਰ ਅਹੁਦਿਆਂ 'ਤੇ ਭਰਤੀ ਦਾ ਨਵਾਂ ਐਲਾਨ ਕਰ ਦਿੱਤਾ ਹੈ। ਚੋਣ ਤੋਂ ਪਹਿਲਾਂ ਸ਼ੁਰੂ ਹੋ ਰਹੇ ਇਸ ਮਹਾ ਸੇਵਾ ਯੋਜਨਾ ਲਈ ਅੱਜ ਇਸ਼ਤਿਹਾਰ ਕੱਢਿਆ ਜਾਵੇਗਾ।
ਯੂ.ਪੀ. ਦਾ ਦੌਰਾ ਕਰਨਗੇ ਸਿੰਧਿਆ ਤੇ ਪ੍ਰਿਅੰਕਾ ਗਾਂਧੀ
ਉੱਤਰ ਪ੍ਰਦੇਸ਼ 'ਚ ਕਾਂਗਰਸ ਦੇ ਦੋਵੇਂ ਇੰਚਾਰਜ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਤੇ ਜਯੋਤਿਰਾਦਿਤਿਆ ਸਿੰਧਿਆ ਦੇ ਸਹਿਯੋਗ ਲਈ ਸਕੱਤਰ ਨਿਯੁਕਤ ਹੋਏ ਸਾਰੇ 6 ਨੇਤਾ ਅੱਜ ਤੋਂ ਸੂਬੇ ਦਾ ਦੌਰਾ ਕਰਨਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ (ਦੂਜਾ ਟੈਸਟ, ਤੀਜਾ ਦਿਨ)
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19
ਨਿਊਜ਼ੀਲੈਂਡ 'ਚ ਇਸ ਪੰਜਾਬੀ ਨੇ ਜਿੱਤਿਆ ਮੁੱਛਾਂ ਦਾ ਕੌਮੀ ਮੁਕਾਬਲਾ
NEXT STORY