ਨਵੀਂ ਦਿੱਲੀ— ਅਯੁੱਧਿਆ ਰਾਮ ਜਨਮ ਭੂਮੀ ਵਿਵਾਦ 'ਤੇ ਸੁਪਰੀਮ ਕੋਰਟ 'ਚ ਅੱਜ ਅਹਿਮ ਸੁਣਵਾਈ ਹੋਵੇਗੀ। ਪੰਜ ਜੱਜਾਂ ਦੀ ਸੰਵਿਧਾਨ ਬੈਂਚ ਰਾਮ ਜਨਮ ਭੂਮੀ ਨੂੰ ਤਿੰਨ ਬਰਾਬਰ ਹਿੱਸਿਆਂ 'ਚ ਵੰਡਣ ਦੇ ਇਲਾਹਾਬਾਦ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਅਪੀਲ 'ਤੇ ਸੁਣਵਾਈ ਦੀ ਰੁਪਰੇਖਾ ਤਿਆਰ ਕਰੇਗੀ।
ਮੋਦੀ ਕਰਨਗੇ ਭਗਵਦਗੀਤਾ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਥੇ 800 ਕਿਲੋਗ੍ਰਾਮ ਤੋਂ ਜ਼ਿਆਦਾ ਭਾਰੇ ਭਗਵਦਗੀਤਾ ਦਾ ਉਦਘਾਟਨ ਕਰਨਗੇ। ਮੋਦੀ ਰਾਜਧਾਨੀ ਦੇ ਈਸਟ ਆਫ ਕੈਲਾਸ਼ ਸਥਿਤ ਇਸਕਾਨ-ਗਲੋਰੀ ਆਫ ਇੰਡੀਆ ਕਲਚਰਲ ਸੈਂਟਰ 'ਚ ਗੀਤਾ ਆਰਾਧਨਾ ਸਮਾਗਮ 'ਚ ਸ਼ਾਮਲ ਹੋਣਗੇ।
ਮਮਤਾ ਬੈਨਰਜੀ ਮੋਹਾਲੀ ਦੌਰੇ 'ਤੇ
ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਅੱਜ ਮੋਹਾਲੀ ਦੌਰੇ 'ਤੇ ਜਾਣਗੀ। ਉਹ ਉਥੇ ਵਿਰੋਧੀ ਪਾਰਟੀਆਂ ਦੀ ਬੈਠਕ ਵਿਚ ਸ਼ਾਮਲ ਹੋਣਗੀ। ਭਾਜਪਾ ਵਿਰੁੱਧ ਮਹਾਗਠਜੋੜ ਲਈ ਵਿਰੋਧੀ ਪਾਰਟੀਆਂ ਦੀ ਇਹ ਬੈਠਕ ਕਾਂਗਰਸ ਨੇ ਸੱਦੀ ਹੈ।
ਰਾਫੇਲ ਮਾਮਲੇ 'ਤੇ ਸੁਣਵਾਈ ਅੱਜ
ਸੁਪਰੀਮ ਕੋਰਟ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਨਾਲ ਸਬੰਧਿਤ ਭਾਰਤ ਤੇ ਫਰਾਂਸ ਵਿਚਾਲੇ ਸੌਦੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਿਜ ਕਰਨ ਦੇ ਆਪਣੇ 14 ਦਸੰਬਰ ਦੇ ਫੈਸਲੇ ਦੀ ਸਮੀਖਿਆ ਕਰਨ ਦੀ ਮੰਗ ਸਬੰਧੀ 2 ਅਰਜ਼ੀਆਂ 'ਤੇ ਅੱਜ ਸੁਣਵਾਈ ਕਰੇਗਾ।
ਸ਼ਾਹ ਕਰਨਗੇ 'ਕਮਲ ਜਯੋਤੀ ਮੁਹਿੰਮ' ਦੀ ਸ਼ੁਰੂਆਤ
ਭਾਜਪਾ ਅੱਜ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਤੋਂ ਦੇਸ਼ ਭਰ ਦੇ 'ਕਮਲ ਜਯੋਤੀ ਮੁਹਿੰਮ' ਦੀ ਸ਼ੁਰੂਆਤ ਕਰੇਗੀ, ਜਿਸ ਦੇ ਤਹਿਤ ਪਾਰਟੀ ਸਰਕਾਰ ਦੀ ਜਨ ਕਲਿਆਣ ਯੋਜਨਾਵਾਂ ਦੇ ਲਾਭ ਪਾਤਰ ਕਰੀਬ 22 ਕਰੋੜ ਗਰੀਬ ਘਰਾਂ 'ਚ ਸੰਪਰਕ ਕਰੇਗੀ।
ਅਸਮ ਦੌਰੇ 'ਤੇ ਰਾਹੁਲ ਗਾਂਧੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਅਸਮ ਦੌਰੇ 'ਤੇ ਰਹਿਣਗੇ। ਉਹ ਉਥੇ ਇਕ ਜਨਸਭਾ ਨੂੰ ਸੰਬੋਧਿਤ ਕਰਨਗੇ। ਦੱਸ ਦਈਏ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਗਾਉਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਿਆਂ ਦੇ ਦੌਰੇ 'ਤੇ ਹਨ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਸਿਰੀ-ਏ ਫੁੱਟਬਾਲ ਟੂਰਨਾਮੈਂਟ-2018/19
ਫੁੱਟਬਾਲ : ਹੀਰੋ ਆਈ-ਲੀਗ ਫੁੱਟਬਾਲ ਟੂਰਨਾਮੈਂਟ-2018/19
ਸ੍ਰੀ ਹਰਿੰਮਦਰ ਸਾਹਿਬ ਨੂੰ ਐਲਾਨਿਆ ਗਿਆ ਅਧਿਆਤਮਕ ਖੇਤਰ 'ਚ ਸਭ ਤੋਂ ਉੱਤਮ ਸਥਾਨ
NEXT STORY