ਨਵੀਂ ਦਿੱਲੀ— ਅੱਜ 26 ਜਨਵਰੀ ਨੂੰ ਦੇਸ਼ ਭਰ 'ਚ 70ਵਾਂ ਗਣਤੰਤਰ ਦਿਵਸ ਮਨਾਇਆ ਜਾਵੇਗਾ। ਇਸੇ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਜ਼ਾਦੀ ਦੇ 18 ਸਾਲ ਬਾਅਦ ਤਕ 26 ਜਨਵਰੀ ਨੂੰ ਸੁਤੰਤਰਤਾ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਸੀ। ਕਿਉਂਕਿ 1950 ਨੂੰ ਹਿੰਦੂਸਤਾਨ ਪੂਰੀ ਤਰ੍ਹਾਂ ਗਣਰਾਜ ਬਣ ਚੁੱਕਾ ਸੀ।
ਗਣਤੰਤਰ ਦਿਵਸ ਪਰੇਡ ਤੋਂ ਬਾਅਦ ਮੋਦੀ ਦੀ ਮੰਤਰੀਆਂ ਨਾਲ ਬੈਠਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਕਾਰ ਦੇ ਮੰਤਰੀਆਂ ਦੀ ਬੈਠਕ ਸੱਦੀ ਹੈ। ਇਸ 'ਚ ਸਾਰੇ ਮੰਤਰੀਆਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਰਾਜਪਥ 'ਤੇ ਗਣਤੰਤਰ ਦਿਵਸ ਦੀ ਪਰੇਡ ਤੋਂ ਬਾਅਦ ਹੋਣ ਵਾਲੀ ਇਸ ਬੈਠਕ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਅੱਜ ਹੀ ਲਾਗੂ ਹੋਇਆ ਸੀ ਸੰਵਿਧਾਨ
26 ਜਨਵਰੀ 2019 ਨੂੰ ਭਾਰਤ ਆਪਣਾ 70ਵਾਂ ਗਣਤੰਤਰ ਦਿਵਸ ਮਨਾਉਣ ਜਾ ਰਿਹਾ ਹੈ। ਇਹ ਦਿਨ ਭਾਰਤ ਦੇ ਹਰ ਨਾਗਰਿਕ ਲਈ ਕਾਫੀ ਖਾਸ ਹੈ ਕਿਉਂਕਿ ਇਸ ਦਿਨ ਭਾਰਤ ਇਕ ਗਣਤੰਤਰਿਕ ਦੇਸ਼ ਬਣਿਆ ਸੀ ਤੇ ਪੂਰੇ ਦੇਸ਼ 'ਚ ਸੰਵਿਧਾਨ ਲਾਗੂ ਹੋਇਆ ਸੀ। 26 ਜਨਵਰੀ 1949 ਨੂੰ ਸੰਵਿਧਾਨ ਸਭਾ ਵੱਲੋਂ ਭਾਰਤ ਦੇ ਸੰਵਿਧਾਨ ਨੂੰ ਪਾਸ ਕੀਤਾ ਗਿਆ ਸੀ ਤੇ 26 ਜਨਵਰੀ 1950 ਨੂੰ 10:18 ਮਿੰਟ 'ਤੇ ਪੂਰੇ ਦੇਸ਼ 'ਚ ਲਾਗੂ ਹੋਇਆ ਸੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ ਬਨਾਮ ਨਿਊਜ਼ੀਲੈਂਡ (ਦੂਜਾ ਵਨ ਡੇ)
ਕ੍ਰਿਕਟ : ਸ਼੍ਰੀਲੰਕਾ ਬਨਾਮ ਆਸਟਰੇਲੀਆ (ਪਹਿਲਾ ਟੈਸਟ ਮੈਚ, ਤੀਜਾ ਦਿਨ)
ਕ੍ਰਿਕਟ : ਇੰਗਲੈਂਡ ਬਨਾਮ ਵੈਸਟਇੰਡੀਜ਼ (ਪਹਿਲਾ ਟੈਸਟ ਮੈਚ, ਚੌਥਾ ਦਿਨ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018/19
ਕੁਸ਼ਤੀ : ਪ੍ਰੋ ਰੈਸਲਿੰਗ ਲੀਗ-2019
ਟੀ. ਈ. ਟੀ. ਪਾਸ ਕਰਨ ਨਾਲ ਕੋਈ ਅਧਿਆਪਕ ਨਹੀਂ ਬਣ ਜਾਂਦਾ : ਓ. ਪੀ. ਸੋਨੀ
NEXT STORY