ਨਵੀਂ ਦਿੱਲੀ — ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ‘ਮਨੋਰਮਾ ਨਿੳੂਜ਼ ਕਾਨਕਲੇਵ 2019’ ਸੰਬੋਧਿਤ ਕਰਨਗੇ। ਮੋਦੀ ਕੋਚੀ ’ਚ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਨੂੰ ਵੀਡੀਓ ਕਾਨਫਰਸਿੰਗ ਦੇ ਜ਼ਰੀਏ ਸੰਬੋਧਿਤ ਕਰਨਗੇ। ਇਸ ਨੂੰ ਮਲਿਆਲਮ ਮਨੋਰਮਾ ਕੰਪਨੀ ਲਿਮਟਿਡ ਆਯੋਜਿਤ ਕਰ ਰਹੀ ਹੈ।
ਅੱਜ ਝਾਰਖੰਡ ਦੌਰੇ ’ਤੇ ਜੇਪੀ ਨੱਡਾ
ਝਾਰਖੰਡ ’ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੀਜੇਪੀ ਦੇ ਕੇਂਦਰੀ ਨੇਤਾਵਾਂ ਦਾ ਦੌਰਾ ਸ਼ੁਰੂ ਹੋ ਗਿਆ ਹੈ। ਪ੍ਰਦੇਸ਼ ਚੋਣ ਇੰਚਾਰਜ ਓਮ ਮਥੁਰ ਤੋਂ ਬਾਅਦ ਹੁਣ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਇਕ ਦਿਨੀਂ ਦੌਰੇ ’ਤੇ ਸ਼ੁੱਕਰਵਾਰ ਨੂੰ ਝਾਰਖੰਡ ਆਉਣਗੇ। ਇਸ ਦੌਰਾਨ ਉਹ ਰਾਂਚੀ ਤੇ ਲੋਹਰਦਗਾ ’ਚ ਨੇਤਾਵਾਂ ਤੇ ਵਰਕਰਾਂ ਨੂੰ ਚੁਣਾਵੀ ਟਾਸਕ ਦੇਣਗੇ। ਨਾਲ ਹੀ ਮੈਂਬਰਸ਼ਿਪ ਮੁਹਿੰਮ ਦੀ ਨੀ ਸਮੀਖਿਆ ਕਰਨਗੇ।
ਕਰਤਾਰੁਪਰ ਲਾਂਘੇ ’ਤੇ ਟੈਕਨਿਕਲ ਕਮੇਟੀ ਦੀ ਬੈਠਕ ਅੱਜ
ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣ ’ਤੇ ਇਕ ਤਕਨੀਕੀ ਬੈਠਕ ਸ਼ੁੱਕਰਵਾਰ ਨੂੰ ਜੀਰੋ ਪੁਆਇੰਟ ’ਤੇ ਹੋਵੇਗੀ। ਇਹ ਗਲਿਆਰਾ ਪਾਕਿਸਤਾਨ ਦੇ ਕਰਤਾਰਪੁਰ ’ਚ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਗੁਰੂਦੁਆਰੇ ਨਾਲ ਜੋੜੇਗਾ ਤੇ ਭਾਰਤੀ ਸਿੱਖ ਤੀਰਥ ਯਾਤਰੀਆਂ ਦੀ ਵੀਜ਼ਾ ਫ੍ਰੀ ਆਵਾਜਾਈ ਦੀ ਸੁਵਿਧਾ ਪ੍ਰਦਾਨ ਕਰੇਗਾ। ਕਰਤਾਰਪੁਰ ਸਾਹਿਬ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1522 ’ਚ ਕੀਤੀ ਸੀ।
ਫੌਜ ਮੁਖੀ ਜਨਰਲ ਬਿਪਿਨ ਰਾਵਤ ਅੱਜ ਸ਼੍ਰੀਨਗਰ ਜਾਣਗੇ
ਫੌਜ ਮੁਖੀ ਜਨਰਲ ਬਿਪਿਨ ਰਾਵਤ ਕਸ਼ਮੀਰ ਘਾਟੀ ’ਚ ਹਾਲਾਤ ਤੋਂ ਨਜਿੱਠਣ ਲਈ ਸੁਰੱਖਿਆ ਹਾਲਾਤਾਂ ਅਤੇ ਸੁਰੱਖਿਆ ਬਲਾਂ ਦੀ ਤਿਆਰੀਆਂ ਦੀ ਸਮੀਖਿਆ ਕਰਨ ਲਈ ਸ਼ੁੱਕਰਵਾਰ ਨੂੰ ਸ਼੍ਰੀਨਗਰ ਦਾ ਦੌਰਾ ਕਰਨਗੇ। ਸੂਬੇ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਇਹ ਫੌਜ ਮੁਖੀ ਦੀ ਜੰਮੂ ਤੇ ਕਸ਼ਮੀਰ ਦੀ ਪਹਿਲੀ ਯਾਤਰਾ ਹੈ।
ਚਿਨਮਿਆਨੰਦ ਮਾਮਲੇ ਦੀ ਸੁਣਵਾਈ ਅੱਜ
ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਸਵਾਮੀ ਚਿਨਮਿਆਨੰਦ ਖਿਲਾਫ ਵਿਦਿਆਰਥਣ ਦੇ ਅਗਵਾ ਤੇ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ। ਜਸਟਿਸ ਆਰ ਭਾਨੂਮਤੀ ਦੀ ਬੈਂਚ ਸ਼ੁੱਕਰਵਾਰ ਨੂੰ ਇਸ ਮਾਮਲੇ ’ਚ ਸੁਣਵਾਈ ਕਰੇਗੀ। ਦੱਸ ਦਈਏ ਕਿ ਇਕ ਵਿਦਿਆਰਥਣ ਨੇ ਬੀਜੇਪੀ ਨੇਤਾ ਸਵਾਮੀ ਚਿਨਮਿਆਨੰਦ ਖਿਲਾਫ ਜਿਣਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ, ਤੇ ਦੋਸ਼ ਲਗਾਉਣ ਤੋਂ ਬਾਅਦ ਤੋਂ ਉਹ ਲਾਪਤਾ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਦੂਜਾ ਟੈਸਟ, ਪਹਿਲਾ ਦਿਨ)
ਕਬੱਡੀ : ਪ੍ਰੋ ਕਬੱਡੀ ਲੀਗ-2019
ਟੈਨਿਸ : ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ-2019
ਬੇਅਦਬੀ ਮਾਮਲਿਆਂ ’ਚ ਬਾਦਲ ਪਰਿਵਾਰ ਨੂੰ ਬਚਾਉਣ ਲਈ ਕੈਪਟਨ ਪੈਦਾ ਕਰ ਰਹੇ ਭੁਲੇਖੇ : ਖਹਿਰਾ
NEXT STORY