ਜਲੰਧਰ (ਪੁਨੀਤ) : ਭਾਖੜਾ ਤੋਂ ਪਾਣੀ ਛੱਡੇ ਜਾਣ ਨਾਲ ਆਏ ਹੜ੍ਹ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਲਈ 48 ਘੰਟਿਆਂ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਅਲਰਟ ਦੇ ਪਹਿਲੇ ਦਿਨ ਹੜ੍ਹ ਕਾਰਨ 33 ਪਿੰਡ ਪਾਣੀ 'ਚ ਡੁੱਬ ਗਏ। ਇਹ ਸੈਨਾ, ਪੁਲਸ, ਐੱਨ. ਡੀ. ਆਰ. ਐੱਫ. (ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ) ਨੇ ਪ੍ਰਸ਼ਾਸਨ ਨਾਲ ਮਿਲ ਕੇ 102 ਦੇ ਲਗਭਗ ਲੋਕਾਂ ਨੂੰ ਬਚਾਇਆ। ਉਥੇ ਸ਼ਾਹਕੋਟ ਦੇ ਇਕ ਪਿੰਡ 'ਚ ਰੈਸਕਿਊ ਦੌਰਾਨ ਕਿਸ਼ਤੀ ਪਲਟਣ ਦੀ ਸੂਚਨਾ ਹੈ ਪਰ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਫਿਲੌਰ ਦੇ ਪਿੰਡਾਂ ਬੁਰਜੀ ਨੰਬਰ 14, 20, 31 ਦਾ ਬੰਨ੍ਹ ਟੁੱਟਣ ਕਾਰਨ ਰਾਤ 3.30 ਵਜੇ ਦੇ ਲਗਭਗ ਪਾਣੀ ਭਰਨਾ ਸ਼ੁਰੂ ਹੋ ਗਿਆ। ਇਸ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਰੰਤ ਮੌਕਾ ਸੰਭਾਲਿਆਂ। ਆਰਮੀ ਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਅਤੇ ਪਾਣੀ 'ਚ ਫਸੇ ਲੋਕਾਂ ਨੂੰ ਰੈਸਕਿਊ ਕਰਨ ਦਾ ਕੰਮ ਸ਼ੁਰੂ ਹੋਇਆ। ਨਕੋਦਰ ਦੇ ਮਹਿਤਪੁਰ 'ਚ ਲਗਭਗ 10 ਲੋਕਾਂ ਨੂੰ ਬਚਾਇਆ ਗਿਆ ਜਦਕਿ ਸ਼ਾਹਕੋਟ 'ਚ 80 ਤੋਂ ਵੱਧ ਲੋਤਾਂ ਨੂੰ ਰੈਸਕਿਊ ਦੌਰਾਨ ਬਾਹਰ ਕੱਢਿਆ ਗਿਆ।
ਇਸੇ ਤਰ੍ਹਾਂ ਫਿਲੌਰ ਅਧੀਨ ਆਉਂਦੇ ਗੰਨਾ ਪਿੰਡ ਦੇ ਨਾਲ ਭੋਲੇਵਾਲੀ 'ਚ 10 ਤੋਂ 12 ਲੋਕਾਂ ਨੂੰ ਐਮਰਜੇਂਸੀ ਹਾਲਾਤ 'ਚ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ। ਅਗਲੇ 48 ਘੰਟਿਆਂ ਦੀ ਸਥਿਤੀ ਨਾਜ਼ੁਕ ਹੈ, ਜਿਸ ਕਰਕੇ ਸਿਸਟਮ ਨੂੰ ਰੈੱਡ ਅਲਰਟ 'ਤੇ ਰੱਖਿਆ ਗਿਆ ਹੈ। ਫਿਲੌਰ 'ਚ 11,400 ਏਕੜ ਫਸਲ ਡੁੱਬ ਚੁੱਕੀ ਹੈ। ਭਾਖੜਾ ਤੋਂ 8 ਫੁੱੱਟ ਗੇਟ ਖੋਲ੍ਹੇ ਜਾਣ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਾਣੀ ਦਾ ਪੱਧਰ ਵਧ ਸਕਦਾ ਹੈ। ਡੀ. ਸੀ. ਆਫਿਸ 'ਚ ਕੰਟਰੋਲ ਰੂਮ ਬਣਾਇਆ ਗਿਆ ਹੈ ਅਤੇ ਅਧਿਕਾਰੀ ਲਗਾਤਾਰ ਨਿਗਰਾਨੀ ਕਰ ਰਹੇ ਹਨ। ਇਸ ਹਾਲਤ 'ਚ ਡਵੀਜ਼ਨਲ ਕਮਿਸ਼ਨਰ ਬੀ. ਪੁਰੁਸ਼ਾਰਥ, ਡੀ. ਸੀ. ਵਰਿੰਦਰ ਸ਼ਰਮਾ, ਏ. ਸੀ. ਪੀ. ਨਵਜੋਤ ਸਿੰਘ ਮਾਹਲ, ਏ. ਡੀ. ਸੀ. ਜਸਵੀਰ ਸਿੰਘ, ਕੁਲਵੰਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।
ਪਤਨੀ ਤੋਂ ਪਰੇਸ਼ਾਨ ਪਤੀ ਨੇ 2 ਬੱਚਿਆਂ ਸਣੇ ਨਿਗਲਿਆ ਜ਼ਹਿਰ, 1 ਬੱਚੇ ਦੀ ਮੌਤ (ਤਸਵੀਰਾਂ)
NEXT STORY