ਪਠਾਨਕੋਟ, (ਸ਼ਾਰਦਾ)- ਨਗਰ ਨਾਲ ਲੱਗਦੇ ਪਿੰਡ ਦੀ 15 ਸਾਲਾਂ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੇ ਇੰਚਾਰਜ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਨੌਜਵਾਨ, ਜਿਸ ਦੀ ਪਛਾਣ ਰੋਹਿਤ ਵਜੋਂ ਹੋਈ ਹੈ, ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨੇ ਦੋਸ਼ ਲਾਇਆ ਕਿ ਉਹ ਆਪਣੇ ਸਕੇ-ਸਬੰਧੀਆਂ ਦੇ ਘਰ ਗਈ ਹੋਈ ਸੀ ਕਿ ਬੀਤੀ ਰਾਤ ਕਰੀਬ 9 ਵਜੇ ਦੇ ਕਰੀਬ ਉਹ ਆਪਣੇ ਘਰ ਨੂੰ ਵਾਪਸ ਆ ਰਹੀ ਸੀ ਤਾਂ ਗਲੀ 'ਚ ਕਾਰ ਲੈ ਕੇ ਖੜ੍ਹੇ ਉਕਤ ਨੌਜਵਾਨ ਨੇ ਉਸ ਨੂੰ ਜਬਰਨ ਖਿੱਚ ਕੇ ਕਾਰ 'ਚ ਬੈਠਾ ਲਿਆ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਇਕ ਖਾਲੀ ਪਲਾਟ ਵਿਚ ਲੈ ਗਿਆ ਤੇ ਉਥੇ ਉਸ ਨਾਲ ਜਬਰ-ਜ਼ਨਾਹ ਕੀਤਾ।
ਅਕਾਲੀਆਂ ਵੱਲੋਂ ਧਰਨਾ ਹਾਕਮ ਧਿਰ ਵਿਰੁੱਧ ਕੱਢੀ ਭੜਾਸ
NEXT STORY