ਅੰਮ੍ਰਿਤਸਰ (ਨੀਰਜ) : ਇਕ ਪਾਸੇ ਸਰਕਾਰ ਵੱਲੋਂ ‘ਈਜ਼ੀ ਰਜਿਸਟਰੀ’ ਹੇਠ ਰਜਿਸਟਰੀ ਦਫ਼ਤਰਾਂ ’ਚ ਆਉਣ ਵਾਲੀ ਜਨਤਾ ਨੂੰ ਆਧੁਨਿਕ ਸਹੂਲਤਾਂ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇਹ ਦਾਅਵੇ ਉਸ ਵੇਲੇ ਖੋਖਲੇ ਸਾਬਤ ਹੋਏ, ਜਦੋਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਦਫ਼ਤਰਾਂ ’ਚ ਹਨੇਰਾ ਛਾਇਆ ਰਿਹਾ। ਇਸ ਕਾਰਨ ਲੋਕਾਂ ਨੂੰ ਲਗਾਤਾਰ ਚਾਰ ਘੰਟੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਤ ਇਹ ਰਹੇ ਕਿ ਸਬ-ਰਜਿਸਟਰਾਰ-2 ਅਭਿਸ਼ੇਕ ਵਰਮਾ ਅਤੇ ਵਿਕਾਸ ਗੁਪਤਾ ਨੂੰ ਅਸਥਾਈ ਤੌਰ ’ਤੇ ਆਪਣੇ ਲੈਪਟਾਪ ਅਤੇ ਹੋਰ ਸਿਸਟਮ ਜ਼ਿਲਾ ਖ਼ਜ਼ਾਨਾ ਦਫ਼ਤਰ ਦੀ ਛੱਤ ’ਤੇ ਸ਼ਿਫਟ ਕਰਨੇ ਪਏ, ਜਿੱਥੇ ਜਾ ਕੇ ਰਜਿਸਟਰੀਆਂ ਦਾ ਕੰਮ ਨਿਪਟਾਇਆ ਗਿਆ।
ਖ਼ਰਾਬ ਜਨਰੇਟਰ ਸੈੱਟ ਤੇ ਬੈਕਅੱਪ ਦੀ ਕਮੀ ਆਈ ਸਾਹਮਣੇ
ਜਾਣਕਾਰੀ ਮੁਤਾਬਕ ਐਤਵਾਰ ਰਾਤ ਆਈ ਹਨੇਰੀ ਕਾਰਨ ਬਿਜਲੀ ਬੰਦ ਹੋ ਗਈ ਸੀ, ਪਰ ਦਫ਼ਤਰ ’ਚ ਲੱਗਾ ਵੱਡਾ ਜਨਰੇਟਰ ਸੈੱਟ ਪਹਿਲਾਂ ਹੀ ਖ਼ਰਾਬ ਸੀ। ਇਸ ਦੀ ਮੁਰੰਮਤ ਵੱਲ ਪਹਿਲਾਂ ਧਿਆਨ ਨਹੀਂ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਬੈਕਅੱਪ ਪ੍ਰਬੰਧ ਵੀ ਠੀਕ ਨਹੀਂ ਸਨ। ਸੋਮਵਾਰ ਨੂੰ ਬਣੇ ਹਾਲਾਤਾਂ ਨੇ ਇਹ ਸਾਬਤ ਕਰ ਦਿੱਤਾ ਕਿ ਦਫ਼ਤਰਾਂ ’ਚ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਵੱਲ ਯੋਗ ਧਿਆਨ ਨਹੀਂ ਦਿੱਤਾ ਗਿਆ। ਹਾਲਾਂਕਿ, ਹੁਣ ਅਧਿਕਾਰੀਆਂ ਨੇ ਤੁਰੰਤ ਜਨਰੇਟਰ ਸੈੱਟ ਦੀ ਮੁਰੰਮਤ ਕਰਵਾਈ ਹੈ ਤਾਂ ਜੋ ਅਗਾਂਹ ਅਜਿਹੀ ਦਿੱਕਤ ਨਾ ਆਵੇ।
ਇਹ ਵੀ ਪੜ੍ਹੋ : 3 ਘੰਟਿਆਂ ਲਈ ਫ਼ਰੀ ਹੋਇਆ ਲਾਡੋਵਾਲ ਟੋਲ ਪਲਾਜ਼ਾ, ਕਿਸਾਨਾਂ ਨੇ ਕੀਤਾ ਪ੍ਰਦਰਸ਼ਨ
ਪਿਛਲੀ ਸਰਕਾਰ ਵੇਲੇ ਬਣੇ ਸਨ ਏਅਰ ਕੰਡੀਸ਼ਨਡ ਦਫ਼ਤਰ
ਰਜਿਸਟਰੀ ਦਫ਼ਤਰਾਂ ਦੀ ਗੱਲ ਕਰੀਏ ਤਾਂ ਅਕਾਲੀ-ਭਾਜਪਾ ਗਠਜੋੜ ਸਰਕਾਰ ਦੌਰਾਨ ਤਤਕਾਲੀ ਰੈਵੇਨਿਊ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਇਨ੍ਹਾਂ ਨੂੰ ਏਅਰ ਕੰਡੀਸ਼ਨਡ ਬਣਾਇਆ ਗਿਆ ਸੀ। ਦਫ਼ਤਰਾਂ ’ਚ ਲੋਕਾਂ ਲਈ ਸੁਵਿਧਾਜਨਕ ਏ.ਸੀ. ਹਾਲ, ਐੱਲ. ਈ. ਡੀ. ਸਕ੍ਰੀਨਾਂ ਅਤੇ ਟੋਕਨ ਸਿਸਟਮ ਲਗਾਇਆ ਗਿਆ ਸੀ। ਇਸ ਨਾਲ ਖ਼ਾਸ ਕਰਕੇ ਮਈ-ਜੂਨ ਦੀ ਭਿਆਨਕ ਗਰਮੀ ’ਚ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਸੀ, ਪਰ ਮੌਜੂਦਾ ਪ੍ਰਬੰਧਾਂ ਦੀ ਘਾਟ ਕਾਰਨ ਲੋਕ ਮੁੜ ਪ੍ਰੇਸ਼ਾਨ ਹੋ ਰਹੇ ਹਨ।
ਐੱਨ. ਓ. ਸੀ. ਕਾਰਨ ਪਹਿਲਾਂ ਹੀ ਪ੍ਰੇਸ਼ਾਨ ਹੈ ਜਨਤਾ
ਸਰਕਾਰ ਵੱਲੋਂ ਰਜਿਸਟਰੀਆਂ ਲਈ ਐੱਨ. ਓ. ਸੀ. ਦੀ ਸ਼ਰਤ ਦੁਬਾਰਾ ਲਾਗੂ ਕੀਤੇ ਜਾਣ ਕਾਰਨ ਲੋਕ ਪਹਿਲਾਂ ਹੀ ਨਗਰ ਨਿਗਮ ਅਤੇ ਪੁੱਡਾ ਦੇ ਚੱਕਰ ਕੱਟ ਕੇ ਪ੍ਰੇਸ਼ਾਨ ਹਨ। ਸਿੰਗਲ ਵਿੰਡੋ ਸਿਸਟਮ ਦੀ ਕਮੀ ਅਤੇ ਦਫ਼ਤਰਾਂ ’ਚ ਗਰਮੀ ਨੇ ਸਥਿਤੀ ਹੋਰ ਗੰਭੀਰ ਬਣਾ ਦਿੱਤੀ ਹੈ।
ਇਹ ਵੀ ਪੜ੍ਹੋ : ਰੇਲਵੇ ਬੋਰਡ ਦਾ ਵੱਡਾ ਇਤਿਹਾਸਕ ਫੈਸਲਾ: ਹੁਣ ਇਨ੍ਹਾਂ ਮੁਲਾਜ਼ਮਾਂ ਦਾ ਵੀ ਅਫਸਰ ਬਣਨ ਦਾ ਸੁਪਨਾ ਹੋਵੇਗਾ ਪੂਰਾ
ਵਿਵਸਥਾ ਨੂੰ ਦਰੁਸਤ ਕੀਤਾ ਜਾਵੇਗਾ : ਡੀ.ਆਰ.ਓ.
ਜ਼ਿਲਾ ਮਾਲ ਅਧਿਕਾਰੀ (ਡੀ. ਆਰ. ਓ.) ਨਵਕੀਰਤ ਸਿੰਘ ਰੰਧਾਵਾ ਨੇ ਕਿਹਾ ਕਿ ਦਫ਼ਤਰਾਂ ’ਚ ਮੌਜੂਦ ਸਾਰੀਆਂ ਖ਼ਾਮੀਆਂ ਨੂੰ ਜਲਦ ਦੂਰ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਜਨਰੇਟਰ ਸੈੱਟ ਅਤੇ ਬੈਟਰੀ ਬੈਕਅੱਪ ਵਰਗੀ ਵਿਵਸਥਾ ਨੂੰ ਮੁਕੰਮਲ ਤੌਰ ’ਤੇ ਠੀਕ ਕਰ ਲਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲਵੇ ਮੰਡਲ ਵੱਲੋਂ ਅਪ੍ਰੈਲ 'ਚ ਟਿਕਟ ਚੈਕਿੰਗ ਦੌਰਾਨ 3.75 ਕਰੋੜ ਰੁਪਏ ਦਾ ਰਿਕਾਰਡ ਜੁਰਮਾਨਾ ਵਸੂਲਿਆ: ਡੀ.ਆਰ.ਐੱਮ.
NEXT STORY