ਹੁਸ਼ਿਆਰਪੁਰ,(ਘੁੰਮਣ)- ਅੱਜ ਬਾਅਦ ਦੁਪਹਿਰ ਸ਼ਹਿਰ ’ਚ 2 ਘੰਟੇ ਤੋਂ ਜ਼ਿਆਦਾ ਪਏ ਮੋਹਲੇਧਾਰ ਮੀਂਹ ਕਾਰਨ ਸਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ।
ਪਏ ਭਰਵੇਂ ਮੀਂਹ ਨਾਲ ਜਿਥੇ ਲੋਕਾਂ ਨੂੰ ਪਿਛਲੇ ਦਿਨਾਂ ਤੋਂ ਜਾਰੀ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ਬੱਸ ਸਟੈਂਡ ਰੋਡ, ਜਲੰਧਰ ਰੋਡ, ਘੰਟਾਘਰ, ਬਾਲ ਕ੍ਰਿਸ਼ਨ ਰੋਡ, ਸੁਤਹਿਰੀ ਰੋਡ, ਪ੍ਰਤਾਪ ਚੌਕ, ਸਰਕਾਰੀ ਕਾਲਜ ਰੋਡ, ਸ਼ਿਮਲਾ ਪਹਾਡ਼ੀ, ਚੰਡੀਗਡ਼੍ਹ ਰੋਡ ਆਦਿ ਮੁੱਖ ਸਡ਼ਕਾਂ ਅਤੇ ਸ਼ਹਿਰ ਦੇ ਕਈ ਮੁਹੱਲਿਆਂ ’ਚ ਗੋਡੇ-ਗੋਡੇ ਪਾਣੀ ਖੜ੍ਹ ਗਿਆ। ਖ਼ਬਰ ਲਿਖੇ ਜਾਣ ਤੱਕ ਮੀਂਹ ਜਾਰੀ ਸੀ। ਸਡ਼ਕਾਂ ਵਿਚ ਪਾਣੀ ਖੜ੍ਹ ਜਾਣ ਕਾਰਨ ਵਾਹਨ ਚਾਲਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਲੋਕ ਪਾਣੀ ਕਾਰਨ ਬੰਦ ਹੋਏ ਆਪਣੇ ਦੋਪਹੀਆ ਵਾਹਨ ਧੂੁਹ ਕੇ ਲਿਜਾਂਦੇ ਵੀ ਦਿਸੇ।
ਕਬੀਰ ਪਾਰਕ ਸੇਵਾ ਕੇਂਦਰ ਬੰਦ ਹੋਣ ਕਾਰਨ ਜਨਤਾ ਪ੍ਰੇਸ਼ਾਨ
NEXT STORY