ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਸਕੂਲੀ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ। ਇਸ 'ਚ ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 16 ਬੱਚਿਆ ਨੇ ਭਾਗ ਲਿਆ। ਧਾਰਮਿਕ ਮੁਕਾਬਲਿਆ 'ਚ ਗੁਰਬਾਣੀ ਕੰਠ ਪ੍ਰਤੀ ਯੋਗਤਾ ਕਰਵਾਈ ਗਈ, ਜਿਸ 'ਚ ਸਾਰੇ 16 ਬੱਚੇ ਜੇਤੂ ਰਹੇ। ਸਕੂਲ ਦੀ ਪ੍ਰਿੰਸੀਪਲ ਸੋਨੀਆ ਮਲੋਹਤਰਾ ਨੇ ਕਿਹਾ ਕਿ ਬੱਚਿਆ ਦੀ ਇਸ ਪ੍ਰਾਪਤੀ ਨਾਲ ਮਨ ਨੂੰ ਬੜੀ ਖੁਸ਼ੀ ਤੇ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਦੁਨਿਆਵੀ ਸਿੱਖਿਆ ਦੇ ਨਾਲ-ਨਾਲ ਬੱਚਿਆ ਲਈ ਧਾਰਮਿਕ ਸਿੱਖਿਆ ਵੀ ਜ਼ਰੂਰੀ ਹੈ ਤਾਂ ਹੀ ਅਸੀਂ ਚੰਗੇ ਭਵਿੱਖ ਦੀ ਸਿਰਜਨਾ ਕਰ ਸਕਦੇ ਹਾਂ। ਕਿਉਂਕਿ ਧਾਰਮਿਕ ਸਿੱਖਿਆ ਦੇ ਨਾਲ ਬੱਚਿਆਂ ਦੀ ਚੰਗੀ ਸਖਸ਼ੀਅਤ ਦਾ ਜਿਥੇ ਵਿਕਾਸ ਹੁੰਦਾ ਹੈ, ਉਥੇ ਬੱਚਿਆਂ ਦੇ ਕੋਮਲ ਮਨ ਅੰਦਰ ਇਕ ਚੰਗੇ ਨਾਗਰਿਕ ਬਨਣ ਦੀ ਆਸ ਪੈਦਾ ਹੁੰਦੀ ਹੈ। ਸਮਾਗਮ 'ਚ ਧੀਰਜ ਮਹਿਤਾ, ਰਪਿੰਦਰ ਕੌਰ, ਪਰਮਜੀਤ ਕੌਰ ਲਾਇਬਰੇਰੀ, ਅਮਰਬੀਰ ਕੌਰ, ਪਰਮਜੀਤ ਕੌਰ, ਡੀ.ਪੀ ਹਰਮੀਤ ਸਿੰਘ, ਕੰਵਲਜੀਤ ਕੌਰ, ਸ਼ਰਨਜੀਤ ਕੌਰ ਆਦਿ ਹਾਜ਼ਰ ਸਨ ।
ਮਾਮੂਲੀ ਤਕਰਾਰ ਤੋਂ ਬਾਅਦ ਚੱਲੀਆਂ ਡਾਂਗਾਂ, 7 ਜ਼ਖ਼ਮੀ
NEXT STORY