ਪੰਚਕੂਲਾ : ਸੈਕਟਰ-11 'ਚ ਜ਼ਮੀਨ 'ਤੇ ਕੀਤੇ ਗਏ ਨਿਰਮਾਣ ਨੂੰ ਢਾਹ ਕੇ ਹਰਿਆਣਾ ਸ਼ਹਿਰੀ ਵਿਕਾਸ ਟ੍ਰਿਬੀਊਨਲ (ਹੁੱਡਾ) ਦੀ ਟੀਮ ਨੇ ਜ਼ਮੀਨ ਖਾਲੀ ਕਰਵਾ ਲਈ। ਤਹਿਸੀਲਦਾਰ ਵਰਿੰਦਰ ਗਿੱਲ ਅਤੇ ਕਾਰਜ ਵਾਹਕ ਈ. ਓ. ਦੀ ਪ੍ਰਧਾਨਗੀ 'ਚ ਟੀਮ ਨਾਲ ਮੌਕੇ 'ਤੇ ਪੁਲਸ ਵੀ ਪੁੱਜੀ ਅਤੇ ਜੇ. ਸੀ. ਬੀ. ਦੀ ਮਦਦ ਨਾਲ ਨਿਰਮਾਣ ਹਟਾਉਣ ਦੀ ਸ਼ੁਰੂਆਤ ਹੋਈ। ਪੁਲਸ ਜ਼ਿਆਦਾ ਹੋਣ ਦੇ ਚੱਲਦਿਆਂ ਵਿਰੋਧ ਵੀ ਨਾਂ ਦੇ ਬਰਾਬਰ ਹੀ ਹੋਇਆ।
ਲੋਕਾਂ ਨੇ ਕੀਤਾ ਅਦਾਲਤ ਤੋਂ ਸਟੇਅ ਹੋਣ ਦਾ ਦਾਅਵਾ
ਹਾਲਾਂਕਿ ਇਸ ਕਾਰਵਾਈ ਨਾਲ ਪਹਿਲਾਂ ਉੱਥੇ ਰਹਿਣ ਵਾਲਿਆਂ ਨੇ ਅਦਾਲਤ ਤੋਂ ਸਟੇਅ ਹੋਣ ਦਾ ਦਾਅਵਾ ਕੀਤਾ ਪਰ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ 'ਚ ਅਦਾਲਤ ਤੋਂ ਸਟੇਅ ਨਹੀਂ ਹੈ। ਫਿਲਹਾਲ ਸਾਲਾਂ ਤੋਂ ਸੈਕਟਰ-11 'ਚ ਆਬਾਦੀ ਵਿਚਕਾਰ ਨਿਰਮਾਣ ਨੂੰ ਸਿਰਫ 2 ਘੰਟਿਆਂ 'ਚ ਢਾਹ ਦਿੱਤਾ ਗਿਆ। ਇੱਥੇ ਗੋਗਾ ਮੰਿਦਰ, ਸ਼ਿਵ ਮੰਦਰ, ਹਨੂੰਮਾਨ ਮੰਦਰ ਤੋਂ ਇਲਾਵਾ ਹੋਰ ਮੰਦਰਾਂ ਦਾ ਵੀ ਨਿਰਮਾਣ ਕੀਤਾ ਗਿਆ ਸੀ, ਜਿਨ੍ਹਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ।
ਚੰਡੀਗੜ੍ਹ : ਸਾਬਕਾ ਸਿੱਖਿਆ ਮੰਤਰੀ ਦੇ ਘਰ ਜ਼ਬਰਨ ਦਾਖਲ ਹੋਣ ਵਾਲਿਆਂ ਨੂੰ ਮਿਲੀ ਜ਼ਮਾਨਤ
NEXT STORY