ਲੁਧਿਆਣਾ (ਮੋਹਿਨੀ)-ਵਿਜੇ ਨਗਰ 'ਚ ਗਣਤੰਤਰ ਦਿਵਸ ਸਬੰਧੀ ਲੁਧਿਆਣਾ ਮਹਿਲਾ ਸੇਵਾ ਸੁਸਾਇਟੀ ਦੀ ਪ੍ਰਧਾਨ ਪਿੰਕੀ ਸ਼ਰਮਾ ਵੱਲੋਂ ਰੱਖੇ ਗਏ 88ਵੇਂ ਰਾਸ਼ਨ ਵੰਡ ਸਮਾਰੋਹ ਦੇ ਨਾਲ-ਨਾਲ ਗਣਤੰਤਰ ਦਿਵਸ ਮੌਕੇ 'ਤੇ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਵੀ ਰੱਖਿਆ ਗਿਆ। ਜਿਸ 'ਚ ਵਿਸ਼ੇਸ਼ ਤੌਰ 'ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਹਲਕਾ ਵਿਧਾਇਕ ਸੰਜੇ ਤਲਵਾੜ ਨੂੰ ਸੱਦਾ ਦਿੱਤਾ ਗਿਆ ਸੀ ਪਰ ਇੰਤਜ਼ਾਰ ਕਰਨ ਅਤੇ ਸੂਚਿਤ ਕਰਨ ਦੇ ਬਾਵਜੂਦ ਹਲਕਾ ਵਿਧਾਇਕ ਸੰਜੇ ਤਲਵਾੜ ਦੇ ਨਾ ਪਹੁੰਚਣ 'ਤੇ ਰਾਸ਼ਟਰੀ ਝੰਡੇ ਨੂੰ ਬਿਨਾਂ ਲਹਿਰਾਏ ਹੀ ਸਨਮਾਨਪੂਰਵਕ ਉਤਾਰ ਲਿਆ ਗਿਆ। ਜਿਸ ਨਾਲ ਇਲਾਕਾ ਵਾਸੀਆਂ 'ਚ ਬਹੁਤ ਹੀ ਰੋਸ ਪਾਇਆ ਜਾ ਰਿਹਾ ਹੈ। ਇਸਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਨਿਗਮ ਚੋਣਾਂ 'ਚ ਟਿਕਟਾਂ ਦੀ ਜੋ ਬਾਂਦਰਵੰਡ ਦੀ ਤਿਆਰੀ ਕੀਤੀ ਜਾ ਰਹੀ ਹੈ, ਉਸ ਵਿਚ ਸਿਰਫ ਆਪਣੇ ਚਹੇਤਿਆਂ ਨੂੰ ਹੀ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਇਲਾਕਾ ਵਾਸੀਆਂ ਦੇ ਅਨੁਸਾਰ ਲੋਕਾਂ ਦੇ ਦੁੱਖ-ਸੁੱਖ 'ਚ ਕੰਮ ਆਉਣ ਵਾਲੀ ਪਿੰਕੀ ਸ਼ਰਮਾ ਵਰਗੀ ਸਮਾਜ ਸੇਵੀ ਸ਼ਖਸੀਅਤ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸਮਾਰੋਹ 'ਚ ਨਾ ਪਹੁੰਚਣ 'ਤੇ ਵਿਧਾਇਕ ਸੰਜੇ ਤਲਵਾੜ ਨਾਲ ਜਦ ਇਸ ਸਬੰਧ ਵਿਚ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਿਹਤ ਖਰਾਬ ਹੋਣ ਕਾਰਨ ਮੈਂ ਸਮਾਰੋਹ 'ਚ ਨਹੀਂ ਪਹੁੰਚ ਸਕਿਆ।
ਵਿੱਕੀ ਗੌਂਡਰ ਅਤੇ ਸਾਥੀਆਂ ਦੇ ਐਨਕਾਊਂਟਰ ਤੋਂ ਬਾਅਦ ਜ਼ਿਲੇ ਵਿਚ ਹਾਈ ਅਲਰਟ
NEXT STORY